ਪਾਕਿਸਤਾਨ ਤੋਂ ਹੇਮਕੁੰਟ ਸਾਹਿਬ ਆਏ 15 ਸਿੱਖ ਸ਼ਰਧਾਲੂ ਹੋਏ ਬਿਮਾਰ, ਫੌਰਨ ਕੀਤੇ ਗਏ ਏਅਰਲਿਫਟ

ਪੁਲਿਸ ਨੇ ਦੱਸਿਆ ਕਿ ਪਾਕਿਸਤਾਨ ਤੋਂ ਆਏ 15 ਸਿੱਖ ਸ਼ਰਧਾਲੂਆਂ ਦੇ ਬਿਮਾਰ ਹੋਣ ਤੋਂ ਬਾਅਦ ਸੋਮਵਾਰ ਨੂੰ ਹੇਮਕੁੰਟ ਸਾਹਿਬ ਤੋਂ ਹਵਾਈ ਜਹਾਜ਼ ਰਾਹੀਂ ਗੋਵਿੰਦਘਾਟ ਲਿਆਂਦਾ ਗਿਆ। ਉਹ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਲਗਭਗ 16000 ਫੁੱਟ ਦੀ ਉਚਾਈ ‘ਤੇ ਸਥਿਤ ਹਿਮਾਲੀਅਨ ਤੀਰਥ ਸਥਾਨ ਦੀ ਯਾਤਰਾ ‘ਤੇ ਪਾਕਿਸਤਾਨ ਤੋਂ ਆਏ 100 ਤੋਂ ਵੱਧ ਸਿੱਖ ਸ਼ਰਧਾਲੂਆਂ ਦੇ ਸਮੂਹ ਦਾ ਹਿੱਸਾ ਸਨ।
ਪੁਲਿਸ ਨੇ ਦੱਸਿਆ ਕਿ 17 ਕਿਲੋਮੀਟਰ ਦੀ ਦੂਰੀ ਪੈਦਲ ਤੈਅ ਕਰਨ ਤੋਂ ਬਾਅਦ ਉਨ੍ਹਾਂ ਵਿੱਚੋਂ 15 ਲੋਕ ਉੱਚਾਈ ਅਤੇ ਥਕਾਵਟ ਕਾਰਨ ਬਿਮਾਰ ਹੋ ਗਏ। ਪੁਲਿਸ ਚੌਕੀ ਇੰਚਾਰਜ ਅਮਨਦੀਪ ਸਿੰਘ ਨੇ ਉਨ੍ਹਾਂ ਲਈ ਹੈਲੀਕਾਪਟਰ ਦਾ ਪ੍ਰਬੰਧ ਕੀਤਾ, ਜਿਸ ਰਾਹੀਂ ਉਨ੍ਹਾਂ ਨੂੰ ਗੋਵਿੰਦਘਾਟ ਲਿਆਂਦਾ ਗਿਆ, ਜਿੱਥੇ ਉਹ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।
ਦੱਸਿਆ ਜਾਂਦਾ ਹੈ ਕੀ ਹੇਮਕੁੰਟ ਸਾਹਿਬ ਗੁਰਦੁਆਰਾ ਉਸ ਥਾਂ ‘ਤੇ ਬਣਿਆ ਹੈ ਜਿੱਥੇ ਮੰਨਿਆ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਤਪੱਸਿਆ ਕੀਤੀ ਸੀ। ਇੱਥੇ ਹਰ ਸਾਲ ਇੱਕ ਲੱਖ ਤੋਂ ਵੱਧ ਸ਼ਰਧਾਲੂ ਦਰਸ਼ਨਾਂ ਲਈ ਆਉਂਦੇ ਹਨ। ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 10 ਅਕਤੂਬਰ ਨੂੰ ਬੰਦ ਹੋਵੇਗੀ ।
- First Published :