Punjab

ਆਲ ਇੰਡੀਆ ਪੁਲਿਸ ਡਿਊਟੀ ਮੀਟ ‘ਚ ਪੰਜਾਬ ਪੁਲਿਸ ਵੱਲੋਂ ਬੇਮਿਸਾਲ ਪ੍ਰਾਪਤੀਆਂ ਦਰਜ; ਚਾਂਦੀ ਤੇ ਕਾਂਸੀ ਦੇ ਤਗਮੇ ਜਿੱਤੇ

ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਲਖਨਊ, ਉੱਤਰ ਪ੍ਰਦੇਸ਼ ਵਿਖੇ 67ਵੀਂ ਆਲ ਇੰਡੀਆ ਪੁਲਿਸ ਡਿਊਟੀ ਮੀਟ 2023-24, ਜੋ ਫ਼ਰਵਰੀ 2024 ਵਿੱਚ ਕਰਵਾਈ ਗਈ ਸੀ, ਦੌਰਾਨ ਪੰਜਾਬ ਪੁਲਿਸ ਟੀਮ ਨੂੰ ਉਨ੍ਹਾਂ ਦੀਆਂ ਬੇਮਿਸਾਲ ਪ੍ਰਾਪਤੀਆਂ ਲਈ ਸਮਰਪਿਤ ਵਧਾਈ ਦਿੱਤੀ।

ਪੰਜਾਬ ਪੁਲਿਸ ਦੀਆਂ ਟੀਮਾਂ ਨੇ ਵੱਖ-ਵੱਖ ਵਰਗਾਂ ਵਿੱਚ ਇੱਕ ਚਾਂਦੀ ਅਤੇ ਦੋ ਕਾਂਸੀ ਦੇ ਤਗਮੇ ਹਾਸਲ ਕਰਕੇ ਇਸ ਮੀਟ ਵਿੱਚ ਸ਼ਾਨਦਾਰ ਛਾਪ ਛੱਡੀ। ਜ਼ਿਕਰਯੋਗ ਹੈ ਕਿ ਕਾਂਸਟੇਬਲ ਮਨਪ੍ਰੀਤ ਕੌਰ ਨੇ ਸਾਇੰਟਿਫਿਕ ਏਡਜ਼ ਟੂ ਇਨਵੈਸਟੀਗੇਸ਼ਨ ਕੈਟਾਗਰੀ ਵਿੱਚ ਪੁਲਿਸ ਆਬਜ਼ਰਵੇਸ਼ਨ ਵਿੱਚ ਚਾਂਦੀ ਦਾ ਤਗਮਾ, ਇੰਸਪੈਕਟਰ ਮੋਹਿਤ ਧਵਨ ਨੇ ਸਾਇੰਟਿਫਿਕ ਏਡਜ਼ ਟੂ ਇਨਵੈਸਟੀਗੇਸ਼ਨ ਕੈਟਾਗਰੀ ਵਿੱਚ ਮੈਡੀਕੋ-ਲੀਗਲ ਟੈਸਟ ਵਿੱਚ ਕਾਂਸੇ ਦਾ ਤਮਗਾ ਅਤੇ ਕਾਂਸਟੇਬਲ ਰੁਪਿੰਦਰ ਸਿੰਘ ਅਤੇ ਨਾਰਕੋਟਿਕ ਸਨਿਫਰ ਡੌਗ ਬਿੰਗੋ ਨੇ ਕਾਂਸੀ ਦਾ ਤਗਮਾ ਜਿੱਤਿਆ।

ਇਸ਼ਤਿਹਾਰਬਾਜ਼ੀ

ਡੀਜੀਪੀ ਗੌਰਵ ਯਾਦਵ ਨੇ ਤਿੰਨਾਂ ਨੂੰ ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਵੱਕਾਰੀ ਡੀਜੀਪੀ ਡਿਸਕ ਅਤੇ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਪੁਲਿਸ ਅਕੈਡਮੀ ਦੀ ਡਾਇਰੈਕਟਰ ਅਨੀਤਾ ਪੁੰਜ, ਐਸਐਸਪੀ ਖੰਨਾ ਅਸ਼ਵਨੀ ਗੋਟਿਆਲ ਅਤੇ ਸਟਾਫ਼ ਅਫ਼ਸਰ ਦਰਪਨ ਆਹਲੂਵਾਲੀਆ ਵੀ ਮੌਜੂਦ ਸਨ।
ਡੀਜੀਪੀ ਗੌਰਵ ਯਾਦਵ ਨੇ ਆਪਣੇ ਐਕਸ ਹੈਂਡਲ (ਪਹਿਲਾਂ ਟਵਿੱਟਰ) ‘ਤੇ ਇੱਕ ਪੋਸਟ ਵਿੱਚ ਕਿਹਾ ਕਿ ਇਹਨਾਂ ਪੁਲਿਸ ਟੀਮਾਂ ਨੇ ਪੰਜਾਬ ਪੁਲਿਸ ਲਈ ਬਹੁਤ ਨਾਮਣਾ ਖੱਟਿਆ ਅਤੇ ਉੱਤਮਤਾ ਦੀ ਇੱਕ ਸ਼ਾਨਦਾਰ ਮਿਆਰ ਕਾਇਮ ਕੀਤੀ ਹੈ। ਇਹਨਾਂ ਪੁਲਿਸ ਟੀਮਾਂ ਦੀ ਵਚਨਬੱਧਤਾ ਅਤੇ ਲਗਨ ਪੂਰੀ ਫੋਰਸ ਨੂੰ ਪ੍ਰੇਰਿਤ ਕਰਦੀ ਹੈ ਅਤੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣ ਦੇ ਇਰਾਦੇ ਨੂੰ ਮਜ਼ਬੂਤ ਕਰਦੀ ਹੈ।

ਇਸ਼ਤਿਹਾਰਬਾਜ਼ੀ

ਜ਼ਿਕਰਯੋਗ ਹੈ ਕਿ ਆਲ ਇੰਡੀਆ ਪੁਲਿਸ ਸਪੋਰਟਸ ਕੰਟਰੋਲ ਬੋਰਡ, ਨਵੀਂ ਦਿੱਲੀ ਵੱਲੋਂ ਲਖਨਊ ਵਿਖੇ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐਫ) ਵਿਖੇ 67ਵੀਂ ਆਲ ਇੰਡੀਆ ਪੁਲਿਸ ਡਿਊਟੀ ਮੀਟ ਕਰਵਾਈ ਗਈ ਸੀ ਅਤੇ ਰਾਜ ਪੁਲਿਸ ਅਤੇ ਅਰਧ ਸੈਨਿਕ ਬਲਾਂ ਸਮੇਤ 30 ਤੋਂ ਵੱਧ ਬਲਾਂ ਨੇ ਇਸ ਵਿੱਚ ਹਿੱਸਾ ਲਿਆ। ਇਸ ਸਮਾਗਮ ਦਾ ਉਦੇਸ਼ ਅਪਰਾਧਾਂ ਦੀ ਵਿਗਿਆਨਕ ਜਾਂਚ ਲਈ ਪੁਲਿਸ ਅਧਿਕਾਰੀਆਂ ਦਰਮਿਆਨ ਉੱਤਮਤਾ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਸੀ। ਦੱਸਣਯੋਗ ਹੈ ਕਿ ਪੀ.ਪੀ.ਏ. ਫਿਲੌਰ ਦੇ ਟੀਮ ਮੈਨੇਜਰ ਡਾ. ਜਸਵਿੰਦਰ ਸਿੰਘ ਦੀ ਨਿਗਰਾਨੀ ਹੇਠ ਹੋਈ ਇਸ ਮੀਟ ਵਿੱਚ ਪੁਲਿਸ ਟੀਮਾਂ ਨੇ ਭਾਗ ਲਿਆ।

ਇਸ਼ਤਿਹਾਰਬਾਜ਼ੀ
  • First Published :

Source link

Related Articles

Leave a Reply

Your email address will not be published. Required fields are marked *

Back to top button