ਇਸ ਬ੍ਰਿਟਿਸ਼ ਕ੍ਰਿਕਟ ਖਿਡਾਰੀ ਨੇ ਬਣਾਇਆ ਨਵਾਂ ਰਿਕਾਰਡ, ਰੋਹਿਤ ਸ਼ਰਮਾ ਨੂੰ ਛੱਡਿਆ ਪਿੱਛੇ, ਪੜ੍ਹੋ ਕੌਣ ਹੈ ਇਹ ਬੱਲੇਬਾਜ਼

ਪਾਕਿਸਤਾਨ ਅਤੇ ਇੰਗਲੈਂਡ ਵਿਚਾਲੇ ਖੇਡੀ ਜਾ ਰਹੀ ਟੈਸਟ ਸੀਰੀਜ਼ ‘ਚ ਹਰ ਰੋਜ਼ ਨਵੇਂ ਰਿਕਾਰਡ ਬਣ ਰਹੇ ਹਨ। ਮੁਲਤਾਨ ਟੈਸਟ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੇ 550 ਤੋਂ ਜ਼ਿਆਦਾ ਦੌੜਾਂ ਦਾ ਵੱਡਾ ਸਕੋਰ ਬਣਾਇਆ, ਜਿਸ ਤੋਂ ਬਾਅਦ ਇੰਗਲੈਂਡ ਦੀ ਟੀਮ ਵੀ ਕਰਾਰਾ ਜਵਾਬ ਦੇ ਰਹੀ ਹੈ। ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਜੈਕ ਕਰਾਊਲੀ (Zak Crawley) ਨੇ ਆਪਣੀ ਟੀਮ ਲਈ ਸ਼ਾਨਦਾਰ ਬੱਲੇਬਾਜ਼ੀ ਕੀਤੀ। ਉਹ ਆਪਣਾ ਸੈਂਕੜਾ ਪੂਰਾ ਨਹੀਂ ਕਰ ਸਕੇ ਪਰ ਅਜਿਹਾ ਕੀ ਹੋਇਆ ਕਿ ਆਪਣੀ ਸ਼ਾਨਦਾਰ ਪਾਰੀ ਦੀ ਬਦੌਲਤ ਉਹ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਤੋਂ ਵੀ ਅੱਗੇ ਨਿਕਲ ਗਏ। ਅਸੀਂ ਇੱਥੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਗੱਲ ਕਰ ਰਹੇ ਹਾਂ।
ਜੈਕ ਕਰਾਊਲੀ ਨੇ ਖੇਡੀ ਸ਼ਾਨਦਾਰ ਪਾਰੀ
ਜੇਕਰ ਅਸੀਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਯਾਨੀ WTC ਦੇ ਇਤਿਹਾਸ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਜੋਅ ਰੂਟ ਹਨ। ਉਹ ਹੁਣ ਤੱਕ ਪੰਜ ਹਜ਼ਾਰ ਤੋਂ ਵੱਧ ਦੌੜਾਂ ਬਣਾ ਚੁੱਕੇ ਹਨ। ਖਾਸ ਗੱਲ ਇਹ ਹੈ ਕਿ ਉਹ ਇਸ ਚੈਂਪੀਅਨਸ਼ਿਪ ‘ਚ ਪੰਜ ਹਜ਼ਾਰ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਇਕਲੌਤੇ ਬੱਲੇਬਾਜ਼ ਹਨ। ਹੁਣ ਤੱਕ ਕੋਈ ਹੋਰ ਬੱਲੇਬਾਜ਼ ਚਾਰ ਹਜ਼ਾਰ ਦੌੜਾਂ ਵੀ ਪੂਰੀਆਂ ਨਹੀਂ ਕਰ ਸਕਿਆ ਹੈ। ਇਸ ਦੌਰਾਨ ਇੰਗਲੈਂਡ ਦੇ ਜੈਕ ਕਰਾਊਲੀ ਨੇ ਪਾਕਿਸਤਾਨ ਖਿਲਾਫ ਮੁਲਤਾਨ ਟੈਸਟ ‘ਚ 85 ਗੇਂਦਾਂ ‘ਤੇ 78 ਦੌੜਾਂ ਦੀ ਪਾਰੀ ਖੇਡੀ ਅਤੇ ਇਸ ਦੌਰਾਨ ਉਹ ਰੋਹਿਤ ਸ਼ਰਮਾ (Rohit Sharma) ਤੋਂ ਵੀ ਅੱਗੇ ਨਿਕਲ ਗਏ।
WTC ਵਿੱਚ ਭਾਰਤ ਲਈ ਰੋਹਿਤ ਸ਼ਰਮਾ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ
ਰੋਹਿਤ ਸ਼ਰਮਾ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ‘ਚ ਹੁਣ ਤੱਕ 2594 ਦੌੜਾਂ ਬਣਾਈਆਂ ਹਨ। ਜੇਕਰ ਜੈਕ ਕਰਾਊਲੀ (Zak Crawley) ਦੀ ਗੱਲ ਕਰੀਏ ਤਾਂ ਉਹ ਹੁਣ ਆਪਣੇ ਨਾਮ 2638 ਦੌੜਾਂ ਬਣਾਉਣ ਵਿੱਚ ਕਾਮਯਾਬ ਹੋ ਗਏ ਹਨ। ਹਾਲਾਂਕਿ, ਜੋਅ ਰੂਟ ਅਤੇ ਜੈਕ ਕਰਾਊਲੀ ਵਿਚਕਾਰ ਬਹੁਤ ਸਾਰੇ ਬੱਲੇਬਾਜ਼ ਹਨ। ਰੋਹਿਤ ਸ਼ਰਮਾ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ ਭਾਰਤ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਬਾਕੀ ਬੱਲੇਬਾਜ ਉਨ੍ਹਾਂ ਦੇ ਪਿੱਛੇ ਹਨ।
ਦਿਲਚਸਪ ਗੱਲ ਇਹ ਹੈ ਕਿ ਪਾਕਿਸਤਾਨ ਬਨਾਮ ਇੰਗਲੈਂਡ ਸੀਰੀਜ਼ ਦੌਰਾਨ ਤਿੰਨ ਟੈਸਟ ਮੈਚ ਖੇਡੇ ਜਾਣਗੇ, ਜਿਸ ਦਾ ਮਤਲਬ ਹੈ ਕਿ ਕਰਾਊਲੀ ਕੋਲ ਰੋਹਿਤ ਸ਼ਰਮਾ(Rohit Sharma) ਤੋਂ ਬੜ੍ਹਤ ਵਧਾਉਣ ਦਾ ਮੌਕਾ ਹੈ। ਪਰ ਇਸ ਮਹੀਨੇ ਰੋਹਿਤ ਸ਼ਰਮਾ (Rohit Sharma) ਵੀ ਨਿਊਜ਼ੀਲੈਂਡ ਖਿਲਾਫ ਟੈਸਟ ਸੀਰੀਜ਼ ਲਈ ਮੈਦਾਨ ‘ਚ ਉਤਰਨਗੇ।
ਇਹ ਬੱਲੇਬਾਜ਼ ਅਜੇ ਵੀ ਰੋਹਿਤ ਤੋਂ ਅੱਗੇ ਹਨ
ਜੇਕਰ ਵਿਸ਼ਵ ਟੈਸਟ ਚੈਂਪੀਅਨਸ਼ਿਪ ‘ਚ ਪੰਜ ਹਜ਼ਾਰ ਦੌੜਾਂ ਬਣਾਉਣ ਵਾਲੇ ਜੋ ਰੂਟ ਤੋਂ ਬਾਅਦ ਦੂਜੇ ਬੱਲੇਬਾਜ਼ ਦੀ ਗੱਲ ਕਰੀਏ ਤਾਂ ਮਾਰਨਸ ਲਾਬੂਸ਼ੇਨ ਦਾ ਨਾਂ ਹੈ, ਜਿਸ ਨੇ ਹੁਣ ਤੱਕ 3904 ਦੌੜਾਂ ਬਣਾਈਆਂ ਹਨ। ਸਟੀਵ ਸਮਿਥ 3486 ਦੌੜਾਂ ਬਣਾ ਕੇ ਇਸ ਸੂਚੀ ‘ਚ ਤੀਜੇ ਸਥਾਨ ‘ਤੇ ਹਨ। ਬੈਨ ਸਟੋਕਸ ਨੇ ਹੁਣ ਤੱਕ ਡਬਲਯੂਟੀਸੀ ਵਿੱਚ 3101 ਅਤੇ ਬਾਬਰ ਆਜ਼ਮ ਨੇ 2755 ਦੌੜਾਂ ਬਣਾਈਆਂ ਹਨ। ਉਸਮਾਨ ਖਵਾਜਾ ਨੇ ਵੀ 2686 ਦੌੜਾਂ ਬਣਾਈਆਂ ਹਨ। ਇਸ ਤੋਂ ਬਾਅਦ ਜੈਕ ਕਰਾਊਲੀ (Zak Crawley) ਅਤੇ ਰੋਹਿਤ ਸ਼ਰਮਾ (Rohit Sharma) ਦਾ ਨਾਂ ਆਉਂਦਾ ਹੈ, ਜਿਨ੍ਹਾਂ ਦੀਆਂ ਦੌੜਾਂ ਬਾਰੇ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ।