Punjab

ਫਾਜ਼ਿਲਕਾ ਜ਼ਿਲ੍ਹੇ ਵਿਚ 47 ਸਰਪੰਚ ਤੇ 1107 ਪੰਚ ਨਿਰਵਿਰੋਧ ਚੁਣੇ ਗਏ: ਏ.ਡੀ.ਸੀ. – News18 ਪੰਜਾਬੀ

ਫਾਜ਼ਿਲਕਾ : ਫਾਜ਼ਿਲਕਾ ਦੇ ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੁਭਾਸ਼ ਚੰਦਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਨਾਂ ਵਾਪਸੀ ਦੀ ਪ੍ਰਕਿਆ ਮੁਕੰਮਲ ਹੋਣ ਤੋਂ ਬਾਅਦ ਪੰਚਾਇਤ ਚੌਣਾਂ ਲੜ ਰਹੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਵੰਡ ਦਿੱਤੇ ਗਏ ਹਨ।

ਉਨ੍ਹਾਂ ਨੇ ਦੱਸਿਆ ਹੈ ਕਿ ਜ਼ਿਲ੍ਹੇ ਵਿਚ 47 ਸਰਪੰਚ ਅਤੇ 1107 ਪੰਚ ਨਿਰਵਿਰੋਧ ਚੁਣੇ ਗਏ ਹਨ। ਇਸ ਤੋਂ ਬਿਨ੍ਹਾਂ ਹੁਣ ਨਾਮਜਦਗੀਆਂ ਵਾਪਿਸ ਲੈਣ ਤੋਂ ਬਾਅਦ ਜ਼ਿਲ੍ਹੇ ਵਿਚ 1519 ਸਰਪੰਚ ਉਮੀਦਵਾਰ ਮੈਦਾਨ ਵਿਚ ਹਨ ਜਦ ਕਿ ਸਰਪੰਚੀ ਲਈ ਨਾਮਜਦਗੀਆਂ ਭਰਨ ਵਾਲੇ 984 ਉਮੀਦਵਾਰਾਂ ਨੇ ਆਪਣੀ ਨਾਮਜਦਗੀ ਵਾਪਿਸ ਲਈ ਹੈ। ਇਸੇ ਤਰਾਂ ਪੰਚ ਦੇ ਅਹੁਦੇ ਲਈ 1191 ਨਾਮਜਦਗੀਆਂ ਵਾਪਿਸ ਲਈਆਂ ਗਈਆਂ ਹਨ ਅਤੇ ਹੁਣ 4286 ਪੰਚ ਊਮੀਦਵਾਰ ਚੋਣ ਮੈਦਾਨ ਵਿਚ ਹਨ।

ਇਸ਼ਤਿਹਾਰਬਾਜ਼ੀ

ਬਲਾਕ ਅਬੋਹਰ ਵਿਚ 8, ਬਲਾਕ ਖੂਈਆਂ ਸਰਵਰ ਵਿਚ 3, ਬਲਾਕ ਅਰਨੀਵਾਲਾ ਅਤੇ ਫਾਜ਼ਿਲਕਾ ਵਿਚ 5-5 ਅਤੇ ਜਲਾਲਾਬਾਦ ਬਲਾਕ ਵਿਚ 26 ਸਰਪੰਚ ਨਿਰਵਿਰੋਧ ਚੁਣੇ ਗਏ ਹਨ।

ਬਲਾਕ ਅਬੋਹਰ ਵਿਚ 305 ਪੰਚ, ਬਲਾਕ ਖੂਈਆਂ ਸਰਵਰ ਵਿਚ 170, ਬਲਾਕ ਅਰਨੀਵਾਲਾ ਵਿਚ 145, ਬਲਾਕ ਫਾਜ਼ਿਲਕਾ ਵਿਚ 170 ਅਤੇ ਬਲਾਕ ਜਲਾਲਾਬਾਦ ਵਿਚ 317 ਪੰਚ ਨਿਰਵਿਰੋਧ ਚੁਣੇ ਗਏ ਹਨ।

ਇਸ਼ਤਿਹਾਰਬਾਜ਼ੀ

ਹੁਣ ਅਬੋਹਰ ਬਲਾਕ ਵਿਚ ਸਰਪੰਚ ਦੇ ਅਹੁਦੇ ਲਈ 265, ਖੂਈਆਂ ਸਰਵਰ ਬਲਾਕ ਵਿਚ 208, ਅਰਨੀਵਾਲਾ ਬਲਾਕ ਵਿਚ 132, ਫਾਜ਼ਿਲਕਾ ਬਲਾਕ ਵਿਚ 363 ਅਤੇ ਜਲਾਲਾਬਾਦ ਬਲਾਕ ਵਿਚ 551 ਊਮੀਦਵਾਰ ਮੈਦਾਨ ਵਿਚ ਹਨ। ਜਦ ਕਿ ਪੰਚ ਦੇ ਅਹੁਦੇ ਲਈ ਅਬੋਹਰ ਬਲਾਕ ਵਿਚ 797, ਖੂਈਆਂ ਸਰਵਰ ਬਲਾਕ ਵਿਚ 727, ਅਰਨੀਵਾਲਾ ਬਲਾਕ ਵਿਚ 370, ਫਾਜ਼ਿਲਕਾ ਬਲਾਕ ਵਿਚ 927 ਅਤੇ ਜਲਾਲਾਬਾਦ ਬਲਾਕ ਵਿਚ 1465 ਊਮੀਦਵਾਰ ਮੈਦਾਨ ਵਿਚ ਹਨ।

ਇਸ਼ਤਿਹਾਰਬਾਜ਼ੀ

ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੁਭਾਸ਼ ਚੰਦਰ ਨੇ ਦੱਸਿਆ ਕਿ ਆਮ ਪੰਚਾਇਤ ਚੋਣਾਂ ਨੂੰ ਸਾਂਤਮਈ ਅਤੇ ਨਿਰਪੱਖ ਤਰੀਕੇ ਨਾਲ ਕਰਵਾਉਣ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਾਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਨਿਊਜ਼18 **ਦੀ ਵੈੱਬ ਸਾਈਟ ‘****ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ https://punjab.news18.com/ ‘**ਤੇ ਕਲਿੱਕ ਕਰ ਸਕਦੇ ਹੋ।  ਹਰ ਵੇਲੇ Update **ਰਹਿਣ ਲਈ ਸਾਨੂੰ Facebook ‘**ਤੇ Like ਕਰੋ।  Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ Subscribe **ਕਰੋ।  ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘**ਤੇ https://shorturl.at/npzE4 ਕਲਿੱਕ ਕਰੋ।

ਇਸ਼ਤਿਹਾਰਬਾਜ਼ੀ

Source link

Related Articles

Leave a Reply

Your email address will not be published. Required fields are marked *

Back to top button