Neighbour had fought over the sarpanchi The real truth of cutting the young man wrists came out hdb – News18 ਪੰਜਾਬੀ

ਫਤਿਹਗੜ ਚੂੜੀਆਂ ਦੇ ਪਿੰਡ ਸੇਖਵਾਂ ਵਿਖੇ ਬੀਤੇ ਕੱਲ ਸ਼ਾਮ ਨੂੰ ਇੱਕ ਨੌਜਵਾਨ ਦਾ ਗੁੱਟ ਵੱਢਿਆ ਗਿਆ ਸੀ। ਘਟਨਾ ਤੋਂ ਬਾਅਦ ਉਸ ਵੱਲੋਂ ਚਾਚੇ ਦੇ ਪਰਿਵਾਰ ਉਪਰ ਕਥਿਤ ਤੋਰ ਤੇ ਦੋਸ਼ ਲਗਾਏ ਗਏ ਸਨ ਕਿ ਉਨਾਂ ਦੀ ਭਾਬੀ ਜੱਦ ਪਿੰਡ’ਚ ਸਰਪੰਚ ਬਣ ਕੇ ਆਈ ਤਾਂ ਬਾਅਦ ਵਿਚ ਤਾਏ ਦੇ ਪਰਿਵਾਰ ਨੇ ਹਮਲਾ ਕਰਕੇ ਗੁੱਟ ਵੱਢ ਕੇ ਉਸ ਨੂੰ ਜਖਮੀ ਕਰ ਦਿੱਤਾ।
ਇਹ ਵੀ ਪੜ੍ਹੋ:
ਗੁੱਗੂ ਗਿੱਲ ਦੇ ਪਿੰਡ ਪਿਆ ਪੇਚਾ ਪੰਚਾਇਤਾਂ ਦਾ… ਜਾਣੋ, ਪਿਛਲੇ 10 ਸਾਲਾਂ ਤੋਂ ਇੱਕ ਹੀ ਪਰਿਵਾਰ ਕੋਲ ਸਰਪੰਚੀ ਦਾ ਰਾਜ਼
ਇਸ ਸਬੰਧੀ ਦੂਜੀ ਧਿਰ ਦੇ ਮਲਕੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਜੋ ਉਸ ਦੇ ਚਚੇਰੇ ਭਰਾ ਜੋਰਾਵਰ ਸਿੰਘ ਦੇ ਗੁਟ ਵੱਢੇ ਜਾਣ ਦੇ ਸਾਡੇ ਉਪਰ ਦੋਸ਼ ਲੱਗੇ ਹਨ ਉਹ ਸਰਾ ਸਰ ਗਲਤ ਹਨ ਕਿਊ ਕਿ ਅਸਲੀਅਤ ਇਹ ਹੈ ਕਿ ਉਸ ਦੀ ਪਤਨੀ ਸੁਖਦੀਪ ਕੌਰ ਬਿੱਨਾਂ ਮੁਕਾਬਲਾ ਪਿੰਡ ਦੀ ਸਰਪੰਚ ਐਲਾਨੀ ਗਈ ਸੀ ਅਤੇ ਉਹ ਆਪਣੀ ਜਿੱਤ ਤੋਂ ਬਾਅਦ ਘਰੋਂ ਆਪਣੇ ਪਰਿਵਾਰ ਨਾਲ ਗੁਰਦੁਵਾਰਾ ਸਾਹਿਬ ਮੱਥਾ ਟੇਕਣ ਚਲੇ ਤਾਂ ਰਸਤੇ’ਚ ਉਸ ਦਾ ਤਾਇਆ ਅਤੇ ਉਸ ਦਾ ਲੜਕਾ ਜੋਰਾਵਰ ਸਿੰਘ ਸਾਥੀਆਂ ਸਮੇਤ ਤੇਜਧਾਰ ਹਥਿਆਰਾਂ ਨਾਲ ਲੈਸ ਹੋ ਕੇ ਸਾਡੇ ਗੱਲ ਪੈ ਗਏ ਅਤੇ ਉਹ ਵਾਪਿਸ ਭਜ ਕੇ ਆਪਣੇ ਘਰ ਆ ਗਏ।
ਉਨਾਂ ਦੇ ਪਿਛੇ ਹੀ ਉਸ ਦਾ ਤਾਇਆ ਅਤੇ ਉਸ ਦਾ ਲੜਕਾ ਤੇ ਉਸ ਦੇ ਸਾਥੀ ਸਾਡੇ ਘਰ ਆ ਸਾਡੇ ਉਪਰ ਹਮਲਾ ਕਰ ਦਿੱਤਾ ਜਿਸ ਨਾਲ ਉਸ ਦੇ ਪਿਤਾ ਜਾਗੀਰ ਸਿੰਘ ਅਤੇ ਉਨਾਂ ਨੇ ਸਮਰਥਕ ਬੱਧੂ ਰਾਮ ਅਤੇ ਸਵਿੰਦਰ ਸਿੰਘ ਜਖਮੀ ਹੋ ਗਏ। ਉਨਾਂ ਦੱਸਿਆ ਕਿ ਜੋਰਾਵਰ ਸਿੰਘ ਸਾਡੇ ਘਰ ਆ ਕੇ ਜੱਦੋਂ ਮੈਨੂੰ ਮਾਰਨ ਲੱਗਾ ਤਾਂ ਉਸ ਦਾ ਹੱਥ ਸਾਡੇ ਘਰ ਲੱਗੇ ਸ਼ੀਸ਼ੇ ਦੀ ਵਿਚ ਵੱਜਣ ਨਾਲ ਕੱਟਿਆ ਗਿਆ ।
ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ। ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ। Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ। ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :