Haryana Election Results- ਹਰਿਆਣਾ ਵਿਚ ‘ਆਪ’ ਨੂੰ ਜ਼ੀਰੋ, ਰੁਝਾਨਾਂ ‘ਚ ਖਾਤਾ ਵੀ ਨਹੀਂ ਖੋਲ੍ਹ ਸਕੀ

Aam Aadmi Party in Haryana chunav parinam: ਹਰਿਆਣਾ ਵਿਧਾਨ ਸਭਾ ਚੋਣ ਨਤੀਜਿਆਂ ਦੇ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ। ਸੂਬੇ ਦੀਆਂ ਸਾਰੀਆਂ 90 ਸੀਟਾਂ ‘ਤੇ ਸ਼ੁਰੂਆਤੀ ਰੁਝਾਨਾਂ ‘ਚ ਕਾਂਗਰਸ ਅੱਗੇ ਸੀ, ਪਰ ਇਸ ਤੋਂ ਬਾਅਦ ਬਾਜ਼ੀ ਪਲਟ ਗਈ। ਇਸ ਵਾਲੇ ਭਾਜਪਾ ਅੱਗੇ ਚੱਲ ਰਹੀ ਹੈ। ਇਸ ਵੇਲੇ ਭਾਜਪਾ 46 ਅਤੇ ਕਾਂਗਰਸ 38 ਸੀਟਾਂ ਉਤੇ ਅੱਗੇ ਚੱਲ ਰਹੀ ਹੈ।
ਇਸ ਵੇਲੇ ਸਭਾ ਤੋਂ ਮਾੜੀ ਹਾਲਤ ਆਮ ਆਦਮੀ ਪਾਰਟੀ ਅਤੇ ਜੇਜੇਪੀ ਦੀ ਹੈ, ਜਿਸ ਨੂੰ ਵੀ ਇਕ ਵੀ ਸੀਟ ਮਿਲਦੀ ਨਜ਼ਰ ਨਹੀਂ ਆ ਰਹੀ ਹੈ। ਭਾਵੇਂ ਦਿੱਲੀ ਅਤੇ ਪੰਜਾਬ ਵਿੱਚ ਸਰਕਾਰ ਚਲਾ ਰਹੀ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ ਹਰਿਆਣਾ ਵਿੱਚ ਵੀ ਵੱਡਾ ਦਾਅ ਖੇਡਿਆ ਸੀ ਅਤੇ 90 ਵਿੱਚੋਂ 88 ਸੀਟਾਂ ’ਤੇ ਚੋਣ ਲੜੀ, ਪਰ ਲੱਗਦਾ ਹੈ ਕਿ ਹਰਿਆਣਾ ਦੇ ਲੋਕ ‘ਆਪ’ ਨੂੰ ਪਸੰਦ ਨਹੀਂ ਕੀਤਾ।
90 ਸੀਟਾਂ ਦੇ ਚੋਣ ਨਤੀਜਿਆਂ ਦੇ ਰੁਝਾਨਾਂ ‘ਚ ਆਮ ਆਦਮੀ ਪਾਰਟੀ ਕਿਸੇ ਵੀ ਸੀਟ ‘ਤੇ ਅੱਗੇ ਨਹੀਂ ਹੈ। ਆਪ ਸਾਰੀਆਂ 88 ਸੀਟਾਂ ‘ਤੇ ਬਹੁਤ ਪਛੜ ਰਹੀ ਹੈ। ਅਜਿਹੇ ‘ਚ ਪਾਰਟੀ ਦੇ ਸਾਹਮਣੇ ਸੂਬੇ ‘ਚ ਜ਼ਮਾਨਤ ਬਚਾਉਣ ਲਈ ਲੋੜੀਂਦੀਆਂ ਵੋਟਾਂ ਹਾਸਲ ਕਰਨ ਦੀ ਚੁਣੌਤੀ ਹੈ। ਦੱਸ ਦਈਏ ਕਿ ਵਿਧਾਨ ਸਭਾ ਚੋਣਾਂ ‘ਚ ਵੋਟਿੰਗ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਐਗਜ਼ਿਟ ਪੋਲ ‘ਚ ਵੀ ਵੱਡਾ ਝਟਕਾ ਲੱਗਾ ਸੀ। ਕਿਸੇ ਵੀ ਐਗਜ਼ਿਟ ਪੋਲ ਵਿੱਚ ਆਮ ਆਦਮੀ ਪਾਰਟੀ ਨੂੰ ਇੱਕ ਵੀ ਸੀਟ ਮਿਲਣ ਦਾ ਕੋਈ ਜ਼ਿਕਰ ਨਹੀਂ ਸੀ।
ਹਰਿਆਣਾ ਦੀਆਂ ਹੋਰ ਖੇਤਰੀ ਪਾਰਟੀਆਂ ਦੀ ਗੱਲ ਕਰੀਏ ਤਾਂ ਦੁਸ਼ਯੰਤ ਚੌਟਾਲਾ ਦੀ ਪਾਰਟੀ ਜਨਨਾਇਕ ਜਨਤਾ ਪਾਰਟੀ ਯਾਨੀ ਜੇਜੇਪੀ, ਜਿਸ ਨੇ ਕਦੇ ਭਾਜਪਾ ਨਾਲ ਗਠਜੋੜ ਕਰਕੇ ਸਰਕਾਰ ਬਣਾਈ ਸੀ, ਨੇ ਇਸ ਵਾਰ ਵਿਧਾਨ ਸਭਾ ਚੋਣਾਂ ਇਕੱਲਿਆਂ ਹੀ ਲੜਨ ਦਾ ਫੈਸਲਾ ਕੀਤਾ ਹੈ। ਹਾਲਾਂਕਿ ਚੋਣ ਨਤੀਜਿਆਂ ਦੇ ਰੁਝਾਨਾਂ ਦੇ ਲਿਹਾਜ਼ ਨਾਲ ਜੇਜੇਪੀ ਦੀ ਹਾਲਤ ਆਮ ਆਦਮੀ ਪਾਰਟੀ ਤੋਂ ਵੱਖਰੀ ਨਹੀਂ ਹੈ। ਜੇਜੇਪੀ ਨੂੰ ਅਜੇ ਤੱਕ ਕਿਸੇ ਵੀ ਸੀਟ ‘ਤੇ ਲੀਡ ਨਹੀਂ ਮਿਲੀ ਹੈ। ਅਜਿਹੇ ‘ਚ ਦੁਸ਼ਯੰਤ ਚੌਟਾਲਾ ਲਈ ਇਹ ਕਾਫੀ ਮੁਸ਼ਕਲ ਚੋਣ ਨਤੀਜਾ ਹੋ ਸਕਦਾ ਹੈ।
ਇਨੈਲੋ ਰੁਝਾਨਾਂ ‘ਚ 2 ਸੀਟਾਂ ‘ਤੇ ਅੱਗੇ ਚੱਲ ਰਹੀ ਹੈ। ਇਸ ਸੀਟ ‘ਤੇ ਪਾਰਟੀ ਉਮੀਦਵਾਰ ਅਭੈ ਸਿੰਘ ਚੌਟਾਲਾ ਅੱਗੇ ਚੱਲ ਰਹੇ ਹਨ। ਅਭੈ ਸਿੰਘ ਏਲਨਾਬਾਦ ਸੀਟ ਤੋਂ ਚੋਣ ਲੜ ਰਹੇ ਹਨ ਅਤੇ ਇਹ ਸੀਟ ਲੰਬੇ ਸਮੇਂ ਤੋਂ ਇਨੈਲੋ ਦਾ ਗੜ੍ਹ ਰਹੀ ਹੈ।