Punjab

Daughter in law meets lover murder of father in law Secret revealed after filing missing report hdb – News18 ਪੰਜਾਬੀ

ਫ਼ਿਰੋਜ਼ਪੁਰ ਦੇਹਾਤੀ ਦੇ ਪਿੰਡ ਪੰਭਾ ਲੜਾ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਦੀ ਨੂੰਹ ਨੇ ਆਪਣੇ ਆਸ਼ਿਕ ਅਤੇ ਉਸਦੇ ਸਾਥੀ ਨਾਲ ਮਿਲਕੇ ਆਪਣੇ ਹੀ ਸਹੁਰੇ ਦਾ ਕਤਲ ਕਰ ਦਿੱਤਾ । ਕਤਲ ਤੋਂ ਬਾਅਦ ਆਪਣੇ ਸਹੁਰੇ ਦੀ ਲਾਸ਼ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ।

ਇਹ ਵੀ ਪੜ੍ਹੋ: 
ਬਠਿੰਡਾ ਤੋਂ ਬਾਅਦ ਹੁਣ ਗਿੱਦੜਬਾਹਾ ਦੀ ਨੁਹਾਰ ਬਦਲਾਂਗੇ… ਚੋਣ ਪ੍ਰਚਾਰ ਦੌਰਾਨ ਹਰਸਿਮਰਤ ਬਾਦਲ ਦਾ ਐਲਾਨ

ਇਸ਼ਤਿਹਾਰਬਾਜ਼ੀ

ਜਦੋਂ ਬਲਵਿੰਦਰ ਸਿੰਘ ਦਾ ਕੁੱਝ ਪਤਾ ਨਹੀਂ ਚੱਲਿਆ ਤਾਂ ਉਸਦੇ ਭਰਾ ਆਤਮਾ ਸਿੰਘ ਨੇ ਪੁਲਿਸ ਨੂੰ ਗੁੰਸ਼ੁਦਗੀ ਦੀ ਸ਼ਿਕਾਇਤ ਕੀਤੀ ਕਿ ਉਸਦਾ ਭਰਾ ਲਾਪਤਾ ਹੈ ।ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਬਜ਼ੁਰਗ ਦੀ ਭਾਲ ਸ਼ੁਰੂ ਕਰ ਦਿੱਤੀ। ਢੁੰਘਾਈ ਦੇ ਨਾਲ ਜਾਂਚ ਪੜਤਾਲ ਕੀਤੀ ਗਈ ਅਤੇ ਕਾਰਵਾਈ ਦੌਰਾਨ ਪਤਾ ਲੱਗਿਆ ਕਿ ਬਜ਼ੁਰਗ ਬਲਵਿੰਦਰ ਸਿੰਘ ਦੀ ਨੂੰਹ ਅਮਨਦੀਪ ਕੌਰ ਨੇ ਹੀ ਫਰੀਦਕੋਟ ਦੀ ਜੇਲ੍ਹ ਵਿੱਚ ਬੰਦ ਗੌਰਵ ਉਰਫ ਗੋਰਾ ਦੇ ਨਕਸ਼ੇ ਕਦਮ ਉੱਤੇ ਚੱਲਦੇ ਹੋਏ ਕਤਲ ਦੀ ਸਾਜਿਸ਼ ਰਚੀ ਅਤੇ ਆਪਣੇ ਆਸ਼ਿਕ ਦੇ ਦੋਸਤ ਦਾ ਵੀ ਸਾਥ ਲਿਆ।

ਇਸ਼ਤਿਹਾਰਬਾਜ਼ੀ
ਸੋਨਾ ਖਰੀਦਦੇ ਸਮੇਂ ਇਨ੍ਹਾਂ 5 ਗੱਲਾਂ ਦਾ ਰੱਖੋ ਧਿਆਨ


ਸੋਨਾ ਖਰੀਦਦੇ ਸਮੇਂ ਇਨ੍ਹਾਂ 5 ਗੱਲਾਂ ਦਾ ਰੱਖੋ ਧਿਆਨ

ਇਸ ਸਾਰੀ ਘਟਨਾ ਨੂੰ ਅੰਜਾਮ ਦੇਣ ਦੇ ਵਿੱਚ , ਜਾਣਕਾਰੀ ਅਨੁਸਾਰ ਬਜ਼ੁਰਗ ਬਲਵਿੰਦਰ ਸਿੰਘ ਨੂੰ ਆਪਣੀ ਨੂੰਹ ਦੇ ਨਜਾਇਜ਼ ਸਬੰਧਾਂ ਦਾ ਪਤਾ ਲੱਗ ਗਿਆ ਸੀ । ਜਿਸ ਕਾਰਨ ਮੁਲਜ਼ਮ ਅਮਨਦੀਪ ਕੌਰ ਨੇ ਆਪਣੇ ਆਸ਼ਿਕ ਦੇ ਦੋਸਤ ਨਾਲ ਮਿਲਕੇ ਆਪਣੇ ਸਹੁਰੇ ਦਾ ਕਤਲ ਕੀਤਾ ਫਿਰ ਲਾਸ਼ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ । ਪੁਲਿਸ ਨੇ ਹੁਣ ਕਾਰਵਾਈ ਕਰਦੇ ਹੋਏ ਮੁਲਜ਼ਮ ਅਮਨਦੀਪ ਕੌਰ ਨੂੰ ਗ੍ਰਿਫ਼ਤਾਰ ਕੀਤਾ ਜਿਸ ਤੋਂ ਬਾਅਦ ਸਾਰੇ ਮਾਮਲੇ ਦਾ ਖੁਲਾਸਾ ਹੋਇਆ । ਹੁਣ ਪੁਲਿਸ ਨੇ ਮੁਲਜ਼ਮ ਮਹਿਲਾ ਅਤੇ ਆਸ਼ਿਕ ਦੇ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਤਿੰਨਾਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਇਸ਼ਤਿਹਾਰਬਾਜ਼ੀ

👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ  


https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ  
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ  
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ  


https://shorturl.at/npzE4 ਕਲਿੱਕ ਕਰੋ।

  • First Published :

Source link

Related Articles

Leave a Reply

Your email address will not be published. Required fields are marked *

Back to top button