ਹਰਸਿਮਰਤ ਕੌਰ ਬਾਦਲ – News18 ਪੰਜਾਬੀ

ਲੋਕ ਸਭਾ ਹਲਕਾਂ ਬਠਿੰਡਾ ਤੋ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਵਲੋਂ ਹਲ਼ਕੇ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਲੰਬੀ ਦੇ ਪਿੰਡਾਂ ਵਿਚ ਲਗਾਤਾਰ ਧੰਨਵਾਦੀ ਦੌਰਾ ਕੀਤਾ ਜਾ ਰਿਹਾ ਹੈ। ਅੱਜ ਵੀ ਹਲ਼ਕੇ ਦੇ ਪਿੰਡ ਬੋਦੀ ਵਾਲਾ, ਰੱਤਾ ਖੇੜਾ, ਕਰਮਗੜ੍ਹ, ਆਲਮ ਵਾਲਾ , ਮਿੱਠੜੀ ਗੱਗੜ ਆਦਿ ਪਿੰਡਾਂ ਵਿਚ ਦੌਰਾ ਕਰਕੇ ਲੋਕਾਂ ਦਾ ਧੰਨਵਾਦ ਕੀਤਾ ।
ਇਸ ਮੌਕੇ ਬੀਬਾ ਬਾਦਲ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦੇ ਕਿਹਾ ਕਿ ਉਨ੍ਹਾਂ ਦੀ ਹਲਕਾ ਲੰਬੀ ਦੇ ਲੋਕਾਂ ਨਾਲ ਇਕ ਪਰਿਵਾਰਕ ਸਾਂਝ ਸੀ, ਉਹ ਹਮੇਸ਼ਾ ਹਲ਼ਕੇ ਨੂੰ ਇਕ ਪਰਿਵਾਰ ਦੀ ਤਰ੍ਹਾਂ ਪਿਆਰ ਕਰਦੇ ਸਨ। ਹੁਣ ਤੁਸੀਂ ਮੈਨੂੰ ਇਨ੍ਹਾਂ ਵੱਡਾ ਮਾਨ ਬਖਸ਼ਿਆ ਅਸੀਂ ਸਦਾ ਤੁਹਾਡੇ ਰਿਣੀ ਰਹਾਂਗੇ । ਉਨ੍ਹਾਂ ਲੋਕਾਂ ਨੂੰ ਪੰਜਾਬ ਵਿਚ ਹੋਣ ਵਾਲੀਆਂ ਜਿਮਨੀ ਚੋਣਾਂ ਅਤੇ ਪੰਚਾਇਤੀ ਚੋਣਾਂ ਲਈ ਲਾਮਬੰਦ ਕਰਦੇ ਕਿਹਾ ਕਿ ਵਿਰੋਧੀ ਲੋਕ ਪਾਰਟੀ ਵਰਕਰਾਂ ਨੂੰ ਤੋੜ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦੀਆ ਸਾਜ਼ਿਸ਼ਾਂ ਘੜ ਰਹੇ ਹਨ ਪਰ ਜੇਕਰ ਹਰ ਵਰਗ ਦੀ ਭਲਾਈ ਕਰ ਸਕਦੀ ਹੈ ਤਾਂ ਉਹ ਹੈ ਆਪਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ। ਇਸ ਲਈ ਆਪਾ ਸਾਰੇ ਰਲ ਕੇ ਆਪਣੀ ਪਾਰਟੀ ਨੂੰ ਮਜ਼ਬੂਤ ਕਰੀਏ।
ਪਿੰਡ ਕਰਮਗੜ੍ਹ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਕਿਸਾਨਾਂ ਵਲੋਂ ਚੰਡੀਗੜ ਵਿਖੇ ਦਿਤੇ ਜਾ ਰਹੇ ਧਰਨੇ ਲਈ ਪੰਜਾਬ ਸਰਕਾਰ ਅਤੇ ਕੇਂਦਰ ਦੀ ਬੀਜੇਪੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਕਿਸਾਨ ਲਗਾਤਰ ਹਰਿਆਣਾ ਬਾਰਡਰਾਂ ਉਤੇ ਸੰਘਰਸ਼ ਕਰਦੇ ਰਹੇ। ਸਾਡੇ ਕਈ ਕਿਸਾਨ ਹਰਿਆਣਾ ਸਰਕਾਰ ਦੇ ਪੁਲਿਸ ਅਫਸਰਾਂ ਦੀਆ ਗੋਲੀਆਂ ਦੇ ਸ਼ਿਕਾਰ ਹੋਏ ਪਰ ਪੰਜਾਬ ਦਾ ਮੁੱਖ ਮੰਤਰੀ ਉਨ੍ਹਾਂ ਜ਼ਿੰਮੇਵਾਰ ਅਫਸਰਾਂ ਨੂੰ ਸਜ਼ਾਵਾਂ ਦਿਵਾਉਣ ਦੀ ਬਜਾਏ ਹਰਿਆਣਾ ਸਰਕਾਰ ਨਾਲ ਮੀਟਿੰਗਾਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਸੇ ਦੀ ਪਰਵਾਹ ਨਹੀਂ ਉਹ ਤਾਂ ਦਿੱਲੀ ਵਾਲਿਆਂ ਨੂੰ ਖੁਸ਼ ਕਰਨ ਲੱਗਿਆ ਹੋਇਆ ਹੈ। ਉਨ੍ਹਾਂ ਦੀ ਪੰਜਾਬ ਦੀ ਕਨੂੰਨੀ ਵਿਵਸਥਾ ਉਤੇ ਵੀ ਸਵਾਲ ਉਠਾਏ ।
- First Published :