ਸੈਨੇਟਰੀ ਪੈਡਸ ‘ਚ ਪਾਇਆ ਗਿਆ ਪਲਾਸਟਿਕ ਬਣ ਸਕਦਾ ਹੈ ਕੈਂਸਰ ਦਾ ਕਾਰਨ, ਖ਼ਰੀਦਣ ਵੇਲੇ ਰਹੋ ਸਾਵਧਾਨ

ਪੀਰੀਅਡਸ (Menstrual Cycle) ਇੱਕ ਕੁਦਰਤੀ ਪ੍ਰੋਸੈਸ ਹੈ। ਕੁੜੀਆਂ ਤੇ ਔਰਤਾਂ ਨੂੰ ਲਗਾਤਾਰ ਇਸ ਸਾਈਕਲ ਵਿੱਚੋਂ ਗੁਜ਼ਰਨਾ ਪੈਂਦਾ ਹੈ। ਪੀਰੀਅਡਸ(Menstrual Cycle) ਦੌਰਾਨ ਆਪਣੀ ਸਫ਼ਾਈ ਰੱਖ ਕੇ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖ ਸਕਦੇ ਹੋ। ਪੀਰੀਅਡਸ ਦੌਰਾਨ ਵਰਤੇ ਜਾਣ ਵਾਲੇ ਸੈਨੇਟਰੀ ਪੈਡਸ ਸਫ਼ਾਈ ਦੇ ਲਿਹਾਜ਼ ਨਾਲ ਚੰਗੇ ਮੰਨੇ ਜਾਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਜਿਸ ਸੈਨੇਟਰੀ ਪੈਡਸ ਨੂੰ ਤੁਸੀਂ ਸੁਰੱਖਿਅਤ ਸਮਝ ਕੇ ਇਸਤੇਮਾਲ ਕਰ ਰਹੇ ਹੋ, ਉਹ ਤੁਹਾਡੀ ਸਿਹਤ ਨੂੰ ਕਿਵੇਂ ਨੁਕਸਾਨ ਪਹੁੰਚਾ ਰਹੇ ਹਨ? ਹਾਲ ਹੀ ‘ਚ ਇਕ ਰਿਪੋਰਟ ਸਾਹਮਣੇ ਆਈ ਸੀ, ਜਿਸ ‘ਚ ਕਿਹਾ ਗਿਆ ਸੀ ਕਿ ਬਾਜ਼ਾਰ ‘ਚ ਮੌਜੂਦ ਸੈਨੇਟਰੀ ਪੈਡਸ ਕੈਂਸਰ ਦਾ ਕਾਰਨ ਬਣ ਸਕਦੇ ਹਨ।
ਤੁਹਾਨੂੰ ਦੱਸ ਦੇਈਏ ਕਿ ਸੈਨੇਟਰੀ ਪੈਡਸ ਵੇਚਣ ਵਾਲੀਆਂ ਵੱਡੀਆਂ ਕੰਪਨੀਆਂ ਬਾਜ਼ਾਰ ਦੇ ਇਨ੍ਹਾਂ ਪ੍ਰੋਡਕਟਸ ਵਿੱਚ ਕੈਮੀਕਲ ਪਾਏ ਗਏ ਹਨ ਜੋ ਕੈਂਸਰ ਅਤੇ ਬਾਂਝਪਨ ਦਾ ਕਾਰਨ ਬਣ ਸਕਦੇ ਹਨ। ਇਸ ਲਈ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਭਾਰਤ ਵਿੱਚ ਬਣੇ ਸੈਨੇਟਰੀ ਪੈਡਾਂ (Sanitary Pads) ਵਿੱਚ ਪਾਏ ਜਾਣ ਵਾਲੇ ਕੈਮੀਕਲ ਵੀ ਔਰਤਾਂ ਵਿੱਚ ਸ਼ੂਗਰ ਅਤੇ ਦਿਲ ਦੀ ਬਿਮਾਰੀ ਦਾ ਕਾਰਨ ਬਣ ਸਕਦੇ ਹਨ।
ਸੈਨੇਟਰੀ ਪੈਡਸ ਵਿੱਚ ਪਾਈ ਗਈ ਪਲਾਸਟਿਕ ਸਮੱਗਰੀ:
ਤੁਹਾਨੂੰ ਦੱਸ ਦਈਏ ਕਿ ਇਹ ਪੈਡਸ ਪਲਾਸਟਿਕ ਦੇ ਸਮਾਨ ਦਾ ਬਣਿਆ ਹੁੰਦਾ ਹੈ ਜਿਸ ਵਿੱਚ ਬੀਪੀਏ ਅਤੇ ਬੀਪੀਐਸ ਵਰਗੇ ਕਈ ਕੈਮੀਕਲ ਮਿਲਾਏ ਜਾਂਦੇ ਹਨ ਜੋ ਔਰਤ ਦੇ ਗੁਪਤ ਅੰਗ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਪੈਡਸ ਵਿੱਚ ਪਾਇਆ ਜਾਣ ਵਾਲਾ ਫਾਈਬਰ ਸਰਵਾਈਕਲ ਕੈਂਸਰ ਦਾ ਕਾਰਨ ਬਣ ਸਕਦਾ ਹੈ। ਦਰਅਸਲ, ਪੈਡਸ ਬਣਾਉਣ ਵਿੱਚ ਸੈਲੂਲੋਜ਼ ਜੈੱਲ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਪੈਡਸ ਵਿੱਚ ਡਾਈਆਕਸਿਨ ਹੁੰਦਾ ਹੈ ਜੋ ਟੈਸਟੀਕਲ ਕੈਂਸਰ ਦਾ ਕਾਰਨ ਬਣ ਸਕਦਾ ਹੈ।
ਜੇਕਰ ਸੈਨੇਟਰੀ ਨੈਪਕਿਨ ਬਣਾਉਂਦੇ ਸਮੇਂ ਕਿਸੇ ਕੈਮੀਕਲ ਦੀ ਵਰਤੋਂ ਕੀਤੀ ਗਈ ਹੈ ਤਾਂ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਕੈਮੀਕਲ ਕੈਂਸਰ ਦਾ ਕਾਰਨ ਬਣ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਪੈਡਸ ਦੀ ਵਰਤੋਂ ਕਰਦੇ ਸਮੇਂ ਉਨ੍ਹਾਂ ਦੀ ਸਫਾਈ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਤੁਸੀਂ ਕਿੰਨੀ ਵਾਰ ਆਪਣੇ ਪੈਡਸ ਬਦਲਦੇ ਹੋ ਇਸ ਨਾਲ ਵੀ ਤੁਹਾਡੀ ਸਿਹਤ ‘ਤੇ ਅਸਰ ਪੈਂਦਾ ਹੈ।
- First Published :