ਸ਼ੂਟਿੰਗ ਦੌਰਾਨ ਜ਼ਖਮੀ ਹੋਏ ਇਮਰਾਨ ਹਾਸ਼ਮੀ, ਜਬਾੜੇ ਦੇ ਹੇਠਾਂ ਲੱਗੀ ਸੱਟ, ਤਸਵੀਰਾਂ ਹੋਈਆਂ Viral – News18 ਪੰਜਾਬੀ

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਇਮਰਾਨ ਹਾਸ਼ਮੀ (Emraan Hashmi) ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੀ ਚੰਗੀ ਲੁੱਕ ਲਈ ਜਾਣੇ ਜਾਂਦੇ ਹਨ। ਆਖਰੀ ਵਾਰ ਇਮਰਾਨ ਹਾਸ਼ਮੀ ਨੂੰ ‘ਟਾਈਗਰ 3’ ਵਿੱਚ ਦੇਖਿਆ ਗਿਆ ਸੀ। ਇਸ ਫਿਲਮ ਵਿੱਚ ਉਨ੍ਹਾਂ ਨੇ ਨੈਗੇਟਿਵ ਰੋਲ ਅਦਾ ਕੀਤਾ ਸੀ। ਤੁਹਾਨੂੰ ਦੱਸ ਦੇਈਏ ਕਿ ਇਨ੍ਹੀਂ ਦਿਨੀਂ ਇਮਰਾਨ ਹਾਸ਼ਮੀ ਕਈ ਪ੍ਰੋਜੈਕਟਾਂ ‘ਚ ਰੁੱਝੇ ਹੋਏ ਹਨ ਪਰ ਹਾਲ ਹੀ ‘ਚ ਖਬਰ ਆਈ ਹੈ ਕਿ ਇਮਰਾਨ ਜਿਸ ਫਿਲਮ ਦੀ ਸ਼ੂਟਿੰਗ ਹੈਦਰਾਬਾਦ ‘ਚ ਕਰ ਰਹੇ ਸਨ, ਉਸ ‘ਚ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ। ਇਮਰਾਨ ਹਾਸ਼ਮੀ ਦੀਆਂ ਜ਼ਖਮੀ ਹੋਏ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਐਕਸ਼ਨ ਸੀਨ ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋਏ ਇਮਰਾਨ ਹਾਸ਼ਮੀ
ਦਰਅਸਲ 45 ਸਾਲ ਦੇ ਐਕਟਰ ਇਮਰਾਨ ਹਾਸ਼ਮੀ ਇਸ ਸਮੇਂ ਹੈਦਰਾਬਾਦ ‘ਚ ਹਨ। ਉਹ Goodachari 2 ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ। ਤੁਹਾਨੂੰ ਦੱਸ ਦੇਈਏ ਕਿ ਇਹ ਸਾਲ 2018 ਵਿੱਚ ਰਿਲੀਜ਼ ਹੋਈ ਤੇਲਗੂ ਐਕਸ਼ਨ ਸਪਾਈ ਥ੍ਰਿਲਰ ਫਿਲਮ ਦਾ ਸੀਕਵਲ ਹੈ। ਇਸ ਫਿਲਮ ‘ਚ ਇਮਰਾਨ ਹਾਸ਼ਮੀ ਨਾਲ ਅਦੀਵੀ ਸ਼ੇਸ਼ ਅਹਿਮ ਭੂਮਿਕਾ ‘ਚ ਹੈ। ਇਸ ਹਾਦਸੇ ਬਾਰੇ ਗੱਲ ਕਰਦੇ ਹੋਏ ਇਮਰਾਨ ਹਾਸ਼ਮੀ ਦੀ ਟੀਮ ਨੇ ਦੱਸਿਆ ਹੈ ਕਿ ਇਮਰਾਨ ਹਾਸ਼ਮੀ ਐਕਸ਼ਨ ਸੀਨ ਕਰਦੇ ਸਮੇਂ ਜ਼ਖਮੀ ਹੋ ਗਏ ਸਨ।
ਇਮਰਾਮ ਹਾਸ਼ਮੀ ਦੇ ਸੱਜੇ ਜਬਾੜੇ ਦੇ ਹੇਠਾਂ ਕੱਟ ਦਾ ਨਿਸ਼ਾਨ ਦੇਖਿਆ ਜਾ ਸਕਦਾ ਹੈ। ਇਸ ਹਾਦਸੇ ਤੋਂ ਤੁਰੰਤ ਬਾਅਦ ਅਦਾਕਾਰ ਨੂੰ ਇਲਾਜ ਲਈ ਭੇਜਿਆ ਗਿਆ। ਇਮਰਾਨ ਹਾਸ਼ਮੀ ਨੂੰ ਕਿਸੇ ਤਰ੍ਹਾਂ ਦਾ ਖਤਰਾ ਨਹੀਂ ਹੈ ਪਰ ਉਹ ਵੱਡੇ ਹਾਦਸੇ ਤੋਂ ਬੱਚ ਗਏ ਹਨ। ਇਮਰਾਨ ਹਾਸ਼ਮੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕਾਂ ਨੇ ਵੀ ਚਿੰਤਾ ਜਤਾਈ ਹੈ ਅਤੇ ਪ੍ਰਸ਼ੰਸਕ ਅਭਿਨੇਤਾ ਦੇ ਜਲਦੀ ਠੀਕ ਹੋਣ ਦੀ ਦੁਆ ਵੀ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਜਦੋਂ ਤੋਂ ਇਮਰਾਨ ਹਾਸ਼ਮੀ ਟਾਈਗਰ 3 ਵਿੱਚ ਨੈਗੇਟਿਵ ਰੋਲ ਵਿੱਚ ਨਜ਼ਰ ਆਏ ਹਨ, ਲੋਕ ਉਨ੍ਹਾਂ ਨੂੰ ਇਸ ਕਿਰਦਾਰ ਵਿੱਚ ਪਸੰਦ ਕਰਨ ਲੱਗੇ ਹਨ। ਇਸ ਕਿਰਦਾਰ ਕਾਰਨ ਇਮਰਾਨ ਹਾਸ਼ਮੀ ਨੂੰ ਕਾਫੀ ਤਾਰੀਫ ਮਿਲੀ ਹੈ। ਖਬਰਾਂ ਹਨ ਕਿ ਇਮਰਾਨ ਹਾਸ਼ਮੀ ‘Goodachari 2’ ‘ਚ ਵੀ ਨੈਗੇਟਿਵ ਰੋਲ ‘ਚ ਨਜ਼ਰ ਆਉਣ ਵਾਲੇ ਹਨ।
- First Published :