National
CG Encounter: ਗੜ੍ਹੀਆਬੰਦ ਮੁਕਾਬਲੇ 'ਚ ਹੁਣ ਤੱਕ ਮਾਰੇ ਗਏ 20 ਨਕਸਲੀ…

ਕੁੱਲ ਇੱਕ ਹਜ਼ਾਰ ਤੋਂ ਵੱਧ ਜਵਾਨਾਂ ਨੇ ਗੜੀਆਬੰਦ ਜ਼ਿਲ੍ਹੇ ਦੇ ਕੁਲਹਰੀ ਘਾਟ ਸਥਿਤ ਭਲੂ ਡਿਗੀ ਜੰਗਲ ਵਿੱਚ 60 ਤੋਂ ਵੱਧ ਨਕਸਲੀਆਂ ਨੂੰ ਚਾਰੋਂ ਪਾਸਿਓਂ ਘੇਰ ਲਿਆ ਹੈ। ਇਹ ਮਾਮਲਾ ਮੈਨਪੁਰ ਥਾਣਾ ਖੇਤਰ ਦਾ ਦੱਸਿਆ ਜਾ ਰਿਹਾ ਹੈ। ਮੁਕਾਬਲੇ ਵਿੱਚ ਸੀਆਰਪੀਐਫ ਦੀ ਕੋਬਰਾ ਯੂਨਿਟ ਦਾ ਇੱਕ ਸਿਪਾਹੀ ਵੀ ਜ਼ਖ਼ਮੀ ਹੋ ਗਿਆ ਹੈ, ਜਿਸ ਨੂੰ ਹਵਾਈ ਜਹਾਜ਼ ਰਾਹੀਂ ਰਾਏਪੁਰ ਲਿਜਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਹੋਏ ਮੁਕਾਬਲੇ ‘ਚ ਦੋ ਨਕਸਲੀ ਮਾਰੇ ਗਏ ਸਨ ਅਤੇ ਇਕ ਫੌਜੀ ਵੀ ਜ਼ਖਮੀ ਹੋ ਗਿਆ ਸੀ।