ਖੁਰਾਕ ‘ਚ ਬਦਲਾਅ ਦੇ ਬਾਵਜੂਦ ਨਹੀਂ ਘੱਟ ਰਿਹਾ ਭਾਰ, ਡਾਈਟ ‘ਚ ਸ਼ਾਮਿਲ 4 ਡਰਿੰਕਸ, ਛੂ-ਮੰਤਰ ਹੋ ਜਾਵੇਗਾ ਮੋਟਾਪਾ

ਵਧਦਾ ਭਾਰ ਅੱਜ ਪੂਰੀ ਦੁਨੀਆਂ ਲਈ ਇੱਕ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ। ਲੋਕ ਆਪਣੇ ਭਾਰ ਕਰਨ ਲਈ ਕਈ ਤਰ੍ਹਾਂ ਦੇ ਤਰੀਕੇ ਵਰਤ ਰਹੇ ਹਨ ਪਰ ਭਾਰ ਘੱਟ ਬਜਾਏ ਵਧਦਾ ਜਾ ਰਿਹਾ ਹੈ। ਖੁਰਾਕ ਵਿੱਚ ਬਹੁਤ ਸਾਰੇ ਬਦਲਾਅ ਦੇ ਬਾਵਜੂਦ, ਵਿਅਕਤੀ ਮੋਟਾਪੇ ਤੋਂ ਛੁਟਕਾਰਾ ਹਾਸਿਲ ਨਹੀਂ ਕਰ ਪਾ ਰਹੇ। ਹੋ ਸਕਦਾ ਹੈ ਕਿ ਤੁਹਾਡੇ ਵੱਲੋਂ ਕੀਤੇ ਗਏ ਯਤਨ ਸਹੀ ਦਿਸ਼ਾ ਵਿੱਚ ਨਾ ਹੋਣ। ਅਜਿਹੇ ‘ਚ ਅਸੀਂ ਤੁਹਾਡੇ ਲਈ 4 ਅਜਿਹੇ ਡਰਿੰਕਸ ਲੈ ਕੇ ਆਏ ਹਾਂ, ਜਿਨ੍ਹਾਂ ਨੂੰ ਤੁਸੀਂ ਆਪਣੇ ਵਧਦੇ ਭਾਰ ਨੂੰ ਘੱਟ ਕਰਨ ਲਈ ਆਪਣੀ ਡਾਈਟ ‘ਚ ਸ਼ਾਮਲ ਕਰ ਸਕਦੇ ਹੋ।
ਨਾਰੀਅਲ ਪਾਣੀ ਕਰੇਗਾ ਭਾਰ ਘੱਟ
ਪੋਸ਼ਕ ਤੱਤਾਂ ਨਾਲ ਭਰਪੂਰ ਅਤੇ ਕੈਲੋਰੀ ਵਿੱਚ ਬਹੁਤ ਘੱਟ, ਨਾਰੀਅਲ ਪਾਣੀ ਦਾ ਸੇਵਨ ਸਿਹਤ ਲਈ ਫਾਇਦੇਮੰਦ ਹੋ ਸਕਦਾ ਹੈ। ਮਾਹਿਰਾਂ ਅਨੁਸਾਰ ਇੱਕ ਗਲਾਸ ਨਾਰੀਅਲ ਪਾਣੀ ਵਿੱਚ 50 ਕੈਲੋਰੀ ਹੁੰਦੀ ਹੈ। ਅਜਿਹੇ ‘ਚ ਇਹ ਭਾਰ ਘਟਾਉਣ ਲਈ ਵੀ ਚੰਗਾ ਮੰਨਿਆ ਜਾਂਦਾ ਹੈ। ਨਾਰੀਅਲ ਪਾਣੀ ਦਾ ਸੇਵਨ ਨਾ ਸਿਰਫ ਮੈਟਾਬੋਲਿਜ਼ਮ ਨੂੰ ਸੁਧਾਰਦਾ ਹੈ ਬਲਕਿ ਪਾਚਨ ਪ੍ਰਣਾਲੀ ਲਈ ਵੀ ਫਾਇਦੇਮੰਦ ਹੁੰਦਾ ਹੈ।
ਨਿੰਬੂ ਪਾਣੀ ਸਾਬਤ ਹੋ ਸਕਦਾ ਹੈ ਭਾਰ ਘਟਾਉਣ ਵਾਲਾ ਡਰਿੰਕ
ਜੇਕਰ ਤੁਸੀਂ ਭਾਰ ਘਟਾਉਣ ਬਾਰੇ ਸੋਚ ਰਹੇ ਹੋ ਤਾਂ ਨਿੰਬੂ ਪਾਣੀ ਪੀਣ ਬਹੁਤ ਫਾਇਦੇਮੰਦ ਹੋ ਸਕਦਾ ਹੈ। ਹਾਲਾਂਕਿ, ਜੇਕਰ ਤੁਸੀਂ ਮਿੱਠੇ ਨਿੰਬੂ ਪਾਣੀ ਦਾ ਆਰਡਰ ਕਰਦੇ ਹੋ, ਤਾਂ ਤੁਸੀਂ ਵਾਧੂ ਕੈਲੋਰੀ ਦੀ ਖਪਤ ਕਰੋਗੇ। ਅਜਿਹੀ ਸਥਿਤੀ ਵਿੱਚ ਇਸ ਦੇ ਉਲਟ ਵੀ ਹੋ ਸਕਦਾ ਹੈ। ਅਜਿਹੇ ‘ਚ ਧਿਆਨ ਰੱਖੋ ਕਿ ਭਾਰ ਘਟਾਉਣ ਲਈ ਅਕਸਰ ਮਸਾਲਾ ਲੈਮੋਨੇਡ ਦੀ ਚੋਣ ਕਰੋ।
ਭਾਰ ਘਟਾਉਣ ਲਈ ਵਧੀਆ ਵਿਕਲਪ ਹੈ ਕੋਲਡ ਬਰੂ ਬਲੈਕ ਕੌਫੀ
ਜੇਕਰ ਤੁਸੀਂ ਕੌਫੀ ਪੀਣ ਦੇ ਸ਼ੌਕੀਨ ਹੋ ਤਾਂ ਕੋਲਡ ਬਰਿਊ ਬਲੈਕ ਕੌਫੀ ਸਭ ਤੋਂ ਵਧੀਆ ਵਿਕਲਪ ਹੈ। ਮਾਹਿਰਾਂ ਅਨੁਸਾਰ ਇਸ ਕੌਫੀ ਵਿੱਚ ਸਿਰਫ਼ 5 ਕੈਲੋਰੀ ਹੁੰਦੀ ਹੈ। ਨਾਲ ਹੀ, ਇਸ ਕੌਫੀ ਨੂੰ ਬਣਾਉਣ ਵਿੱਚ ਕੋਈ ਵਾਧੂ ਮਿੱਠੇ ਅਤੇ ਕਰੀਮ ਦੀ ਵਰਤੋਂ ਨਹੀਂ ਕੀਤੀ ਜਾਂਦੀ। ਇਸ ਕਾਰਨ ਇਹ ਕੌਫੀ ਦੂਜੇ ਵਿਕਲਪਾਂ ਨਾਲੋਂ ਬਿਹਤਰ ਸਾਬਤ ਹੁੰਦੀ ਹੈ ਅਤੇ ਭਾਰ ਘਟਾਉਣ ਵਿੱਚ ਮਦਦਗਾਰ ਹੈ।
ਨਿੰਬੂ ਦੇ ਨਾਲ ਸਪਾਰਕਲਿੰਗ ਵਾਟਰ ਘੱਟ ਕਰੇਗਾ ਭਾਰ
ਨਿੰਬੂ ਦੇ ਨਾਲ ਸਪਾਰਕਲਿੰਗ ਵਾਟਰ ਦਾ ਸੇਵਨ ਭਾਰ ਘਟਾਉਣ ਲਈ ਇੱਕ ਵਧੀਆ ਵਿਕਲਪ ਸਾਬਤ ਹੋ ਸਕਦਾ ਹੈ। ਇਹ ਕਿਤੇ ਵੀ ਆਸਾਨੀ ਨਾਲ ਉਪਲਬਧ ਹੈ। ਤੁਸੀਂ ਇਸ ਨੂੰ ਖਾਂਦੇ ਸਮੇਂ ਵੀ ਪੀ ਸਕਦੇ ਹੋ। ਇਸ ਦਾ ਸੇਵਨ ਤੁਹਾਡੇ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ ਅਤੇ ਭਾਰ ਘਟਾਉਣ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ।
(Disclaimer:- ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ ‘ਤੇ ਅਧਾਰਿਤ ਹਨ। ਨਿਊਜ਼ 18 ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।)