Tech

ਇਸ ਸਮਾਰਟਫੋਨ ‘ਤੇ Amazon ਦੇ ਰਿਹਾ ਹੈ ਸ਼ਾਨਦਾਰ ਆਫਰ! 7 ਹਜ਼ਾਰ ਤੋਂ ਵੀ ਘੱਟ ਹੈ ਕੀਮਤ, ਪੜ੍ਹੋ ਫੀਚਰ

ਐਮਾਜਾਨ (Amazon) ਸਮੇਂ ਸਮੇਂ ‘ਤੇ ਆਪਣੇ ਗਾਹਕਾਂ ਨੂੰ ਆਫਰ ਦਿੰਦਾ ਰਹਿੰਦਾ ਹੈ। ਇਸ ਦੁਆਰਾ ਕਈ ਤਰ੍ਹਾਂ ਦੀਆਂ ਸੇਲਾਂ ਦਾ ਵੀ ਆਯੋਜਨ ਕੀਤਾ ਜਾਂਦਾ ਹੈ। Amazon ਆਫਰ ਜਾਂ ਸੇਲ ਵਿਚ ਤੁਸੀਂ ਕਈ ਚੀਜ਼ਾਂ ਨੂੰ ਬਾਜ਼ਾਰ ਨਾਲੋਂ ਸਸਤੇ ਰੇਟ ਵਿਚ ਖਰੀਦ ਸਕਦੇ ਹੋ। ਹਾਲ ਹੀ ਵਿਚ, Amazon ਦੁਆਰਾ ਇਕ ਪ੍ਰਾਈਮ ਡੇ ਸੇਲ ਦਾ ਆਯੋਜਨ ਕੀਤਾ ਗਿਆ। ਇਸ ਸੇਲ ਦੇ ਵਿਚ Amazon ਮੋਬਾਇਲਜ਼ ਉੱਤੇ ਕਈ ਚੰਗੇ ਆਫ਼ਰ ਦੇ ਰਿਹਾ ਹੈ।

ਇਸ਼ਤਿਹਾਰਬਾਜ਼ੀ

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਸ Amazon ਸੇਲ ਵਿਚ ਕੁਝ ਬਜਟ ਫੋਨ ਵਿਸ਼ੇਸ਼ ਪੇਸ਼ਕਸ਼ਾਂ ਦੇ ਤਹਿਤ ਸਸਤੀਆਂ ਕੀਮਤਾਂ ‘ਤੇ ਉਪਲਬਧ ਕਰਵਾਏ ਜਾ ਰਹੇ ਹਨ। ਇਸਦੇ ਤਹਿਤ ਹੀ itel A70 ਸਮਾਰਟ ਫੌਨ Amazon ਉਤੇ ਬਹੁਤ ਘੱਟ ਕੀਮਤ ਵਿਚ ਮਿਲ ਰਿਹਾ ਹੈ।

itel A70 ਐਮਾਜਾਨ ਆਫਰ

ਜ਼ਿਕਰਯੋਗ ਹੈ ਕਿ itel A70 ਇਕ ਬਜਟ ਸਸਮਾਰਟਫੋਨ ਹੈ। ਇਸਦੀ ਕੀਮਤ 9,999 ਰੁਪਏ ਹੈ। Amazon ਸੇਲ ਵਿਚ ਇਹ ਹੋਰ ਵੀ ਸਸਤਾ ਪੈ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ Amazon ਉੱਤੇ ਇਹ6,799 ਰੁਪਏ ਵਿਚ ਹੀ ਉਪਲੱਬਧ ਕਰਵਾਇਆ ਜਾ ਰਿਹਾ ਹੈ।

ਇਸ਼ਤਿਹਾਰਬਾਜ਼ੀ

ਵੱਖ-ਵੱਖ ਬੈਂਕ ਕਾਰਡ ਡਿਸਕਾਊਂਟ ਦੇ ਤਹਿਤ ਫੋਨ ‘ਤੇ 2,000 ਰੁਪਏ ਦੀ ਵੱਖਰੀ ਛੋਟ ਪ੍ਰਾਪਤ ਕੀਤੀ ਜਾ ਸਕਦੀ ਹੈ। ਨਾਲ ਹੀ, ਜੇਕਰ ਤੁਸੀਂ ਐਕਸਚੇਂਜ ਆਫਰ ਦਾ ਲਾਭ ਲੈਣਾ ਚਾਹੁੰਦੇ ਹੋ, ਤਾਂ ਤੁਸੀਂ ਇਸ ਫੋਨ ‘ਤੇ 6,450 ਰੁਪਏ ਦੀ ਛੋਟ ਪ੍ਰਾਪਤ ਕਰ ਸਕਦੇ ਹੋ। Amazon ਦੁਆਰਾ itel A70 ਉੱਤੇ ਇਹ ਆਫ਼ਰ ਇਸਦੇ 4 GB, 128 GB ਵੇਰੀਐਂਟ ‘ਤੇ ਦਿੱਤਾ ਜਾ ਰਿਹਾ ਹੈ।

ਇਸ਼ਤਿਹਾਰਬਾਜ਼ੀ

itel A70 ਫੀਚਰ

ਜੇਕਰ ਇਸ ਬਜਟ ਸਮਾਰਟਫੋਨ ਦੇ ਫੀਚਰਾਂ ਦੀ ਗੱਲ ਕਰੀਏ, ਤਾਂ itel A70 ਇਕ ਬਜਟ ਸਮਾਰਟਫੋਨ ਹੋਣ ਦੇ ਬਾਵਜੂਦ ਆਪਣੇ ਗਾਹਕਾਂ ਨੂੰ ਚੰਗੇ ਫੀਚਰ ਉਪਲਬਧ ਕਰਵਾ ਰਿਹਾ ਹੈ। ਇਸ ਵਿਚ 6.6-ਇੰਚ ਦੀ HD+ ਡਿਸਪਲੇਅ ਹੈ ਅਤੇ ਇਹ 120Hz ਰਿਫਰੈਸ਼ ਰੇਟ ਅਤੇ 500 nits ਬ੍ਰਾਈਟਨੈੱਸ ਨਾਲ ਆਉਂਦਾ ਹੈ। ਫੋਨ ਦੀ ਡਿਸਪਲੇਅ ਦਾ ਰੈਜ਼ੋਲਿਊਸ਼ਨ 1,612 x 720 ਪਿਕਸਲ ਹੈ। ਇਸ ਫੋਨ ‘ਚ ਐਪਲ ਦੇ ਡਾਇਨਾਮਿਕ ਆਈਲੈਂਡ ਦੀ ਤਰ੍ਹਾਂ ਡਾਇਨਾਮਿਕ ਬਾਰ ਫੀਚਰ ਵੀ ਹੈ।

ਇਸ਼ਤਿਹਾਰਬਾਜ਼ੀ

ਇਸ ਦੇ ਨਾਲ ਹੀ ਜੇਕਰ ਸਟੋਰੇਜ ਦੀ ਗੱਲ ਕਰੀਏ, ਤਾਂ Itel A70 ਵਿਚ 4GB ਰੈਮ ਅਤੇ 256GB ਸਟੋਰੇਜ ਦੇ ਨਾਲ ਇੱਕ ਔਕਟਾ-ਕੋਰ Unisoc T603 ਪ੍ਰੋਸੈਸਰ ਹੈ। ਰੈਮ ਨੂੰ ਵੀ ਵਰਚੁਅਲ ਤੌਰ ‘ਤੇ 12GB ਤੱਕ ਵਧਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਵਾਧੂ ਮੈਮਰੀ ਕਾਰਡ ਰਾਹੀਂ ਫੋਨ ਦੀ ਮੈਮਰੀ ਨੂੰ 2TB ਤੱਕ ਵਧਾਇਆ ਜਾ ਸਕਦਾ ਹੈ।

ਇਸ਼ਤਿਹਾਰਬਾਜ਼ੀ

ਇਸ ਸਸਮਾਰਟਫੋਨ ਦਾ ਬੈਟਰੀ ਬੈਕਅੱਪ ਵੀ ਚੰਗਾ ਹੈ। ਪਾਵਰ ਲਈ ਇਸ ਸਮਾਰਟਫੋਨ ‘ਚ 5000mAh ਦੀ ਬੈਟਰੀ ਹੈ ਅਤੇ ਇਸ ਦੀ ਮੋਟਾਈ 8.6mm ਹੈ। ਇਹ ਸਮਾਰਟਫੋਨ ਐਂਡ੍ਰਾਇਡ 13 ਗੋ ਐਡੀਸ਼ਨ ‘ਤੇ ਆਧਾਰਿਤ ItelOS 13 ‘ਤੇ ਕੰਮ ਕਰਦਾ ਹੈ। ਇਸ ‘ਚ ਸਾਈਡ ਮਾਊਂਟਡ ਫਿੰਗਰਪ੍ਰਿੰਟ ਸੈਂਸਰ ਹੈ। ਕਨੈਕਟੀਵਿਟੀ ਲਈ, ਇਸ ਫੋਨ ਵਿੱਚ 4G, Wi-Fi 802.11, ਬਲੂਟੁੱਥ 5.0, GPS/GLONASS ਅਤੇ USB ਟਾਈਪ-ਸੀ ਲਈ ਸਪੋਰਟ ਹੈ।

ਇਸ਼ਤਿਹਾਰਬਾਜ਼ੀ

ਦੱਸ ਦਈਏ ਕਿ itel A70 ਵਿਚ ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਫੋਨ ਦਾ ਪ੍ਰਾਇਮਰੀ ਕੈਮਰਾ 13 ਮੈਗਾਪਿਕਸਲ ਦਾ ਹੈ ਅਤੇ ਏਆਈ ਬੈਕਡ ਸੈਕੰਡਰੀ ਸੈਂਸਰ ਵੀ ਇੱਥੇ ਉਪਲਬਧ ਹੈ। ਸੈਲਫੀ ਲਈ ਫੋਨ ਦੇ ਫਰੰਟ ‘ਚ 8 ਮੈਗਾਪਿਕਸਲ ਦਾ ਕੈਮਰਾ ਵੀ ਦਿੱਤਾ ਗਿਆ ਹੈ।

Source link

Related Articles

Leave a Reply

Your email address will not be published. Required fields are marked *

Back to top button