ਕੈਚ ਫੜਨ ਦੌਰਾਨ ਹੋਈ ਦਰਦਨਾਕ ਟੱਕਰ, 2 ਖਿਡਾਰੀਆਂ ਨੂੰ ਸਟਰੈਚਰ ‘ਤੇ ਲਿਜਾਣਾ ਪਿਆ ਹਸਪਤਾਲ, ਵੇਖੋ VIDEO

ਨਵੀਂ ਦਿੱਲੀ- ਅਸੀਂ ਹਰ ਰੋਜ਼ ਕ੍ਰਿਕਟ ਦੇ ਮੈਦਾਨ ‘ਤੇ ਦੋ ਟੀਮਾਂ ਵਿਚਾਲੇ ਮੁਕਾਬਲਾ ਦੇਖਦੇ ਹਾਂ ਪਰ ਸ਼ੁੱਕਰਵਾਰ ਨੂੰ ਪਰਥ ‘ਚ ਦੋ ਖਿਡਾਰੀਆਂ ਵਿਚਾਲੇ ਜਾਨਲੇਵਾ ਟੱਕਰ ਹੋ ਗਈ। ਡੇਨੀਅਲ ਸੈਮ ਅਤੇ ਕੈਮਰਨ ਬੈਨਕ੍ਰਾਫਟ ਵਿਚਾਲੇ ਝੜਪ ਇੰਨੀ ਗੰਭੀਰ ਸੀ ਕਿ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਣਾ ਪਿਆ। ਦੋਵਾਂ ਦੀ ਹਾਲਤ ਗੰਭੀਰ ਪਰ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਇਹ ਟੱਕਰ ਸਿਡਨੀ ਥੰਡਰਜ਼ ਅਤੇ ਪਰਥ ਸਕਾਰਚਰ ਵਿਚਾਲੇ ਬਿਗ ਬੈਸ਼ ਲੀਗ ਦੇ ਮੈਚ ਵਿੱਚ ਡੈਨੀਅਲ ਸੈਮ ਅਤੇ ਕੈਮਰਨ ਬੈਨਕ੍ਰਾਫਟ ਵਿਚਾਲੇ ਹੋਈ। ਪਰਥ ਸਕਾਰਚਰ ਟੀਮ ਜਦੋਂ ਬੱਲੇਬਾਜ਼ੀ ਕਰ ਰਹੀ ਸੀ ਤਾਂ ਡੈਨੀਅਲ ਸੈਮ ਅਤੇ ਬੈਨਕ੍ਰਾਫਟ ਕੈਚ ਲੈਣ ਦੀ ਕੋਸ਼ਿਸ਼ ਕਰਦੇ ਹੋਏ ਟਕਰਾ ਗਏ। ਇਹ ਹਾਦਸਾ 16ਵੇਂ ਓਵਰ ਵਿੱਚ ਵਾਪਰਿਆ। ਇਸ ਤੋਂ ਬਾਅਦ ਕੁਝ ਸਮੇਂ ਲਈ ਖੇਡ ਨੂੰ ਰੋਕਣਾ ਪਿਆ।
ਡੇਨੀਅਲ ਸੈਮ ਅਤੇ ਕੈਮਰਨ ਬੈਨਕ੍ਰਾਫਟ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਬਿਗ ਬੈਸ਼ ਲੀਗ ਨੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਦਿੱਤੀ ਹੈ ਕਿ ਦੋਵਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਦੋਵੇਂ ਹੋਸ਼ ਵਿਚ ਹਨ ਅਤੇ ਗੱਲ ਕਰ ਰਹੇ ਹਨ।
Horrible collision between Daniel sams and Cameron Bancroft 😱😱
Daniel sam was taken out with stretcher Hope he is fine 🤲pic.twitter.com/YrsvJFcev4
— Athul M Nair (@athulmnair1) January 3, 2025
ਕੂਪਰ ਕੋਨੋਲੀ ਦਾ ਕੈਚ ਹੋ ਗਿਆ ਘਾਤਕ
ਦੱਖਣੀ ਅਫਰੀਕਾ ਦੇ ਲਾਕੀ ਫਰਗੂਸਨ ਨੇ ਪਰਥ ਸਕਾਰਚਰ ਦੀ ਪਾਰੀ ਦਾ 16ਵਾਂ ਓਵਰ ਸੁੱਟਿਆ। ਕੂਪਰ ਕੋਨੋਲੀ ਨੇ ਓਵਰ ਦੀ ਦੂਜੀ ਗੇਂਦ ਨੂੰ ਮਿਡਵਿਕਟ ‘ਤੇ ਚਿਪ ਕੀਤਾ। ਗੇਂਦ ਹਵਾ ਵਿਚ ਚਲੀ ਗਈ ਅਤੇ ਇਸ ਨੂੰ ਫੜਨ ਲਈ ਡੇਨੀਅਲ ਸੈਮ ਅਤੇ ਕੈਮਰਨ ਬੈਨਕ੍ਰਾਫਟ ਆਹਮੋ-ਸਾਹਮਣੇ ਦੌੜੇ। ਦੋਵਾਂ ਦੀਆਂ ਨਜ਼ਰਾਂ ਗੇਂਦ ‘ਤੇ ਟਿਕੀਆਂ ਹੋਈਆਂ ਸਨ ਅਤੇ ਉਹ ਇਹ ਨਹੀਂ ਦੇਖ ਸਕੇ ਸਨ ਕਿ ਦੂਜਾ ਫੀਲਡਰ ਵੀ ਕੈਚ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਕਾਰਨ ਦੋਵੇਂ ਖਿਡਾਰੀ ਬੁਰੀ ਤਰ੍ਹਾਂ ਨਾਲ ਟਕਰਾ ਗਏ ਅਤੇ ਜਖਮੀ ਹੋ ਗਏ।
👉 ਨਿਊਜ਼18 **ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ https://punjab.news18.com/ ‘**ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update **ਰਹਿਣ ਲਈ ਸਾਨੂੰ Facebook ‘**ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ https://shorturl.at/npzE4 ਕਲਿੱਕ ਕਰੋ।