Business

ਮੁਲਾਜ਼ਮਾਂ ਦੀ ਤਨਖਾਹ ਨਹੀਂ ਵਧਾ ਰਹੀਆਂ ਕੰਪਨੀਆਂ, ਹੁਣ ਸਰਕਾਰ ਨੇ ਦਿੱਤਾ ਦਖਲ, ਜਾਣੋ ਅੱਗੇ ਕੀ ਬਦਲੇਗਾ?

ਪ੍ਰਾਈਵੇਟ ਸੈਕਟਰ ਵਿਚ ਕੰਮ ਕਰਨ ਵਾਲਿਆਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਛਾਂਟੀ ਦੀ ਤਲਵਾਰ ਉਨ੍ਹਾਂ ਉਤੇ ਹਮੇਸ਼ਾ ਲਟਕਦੀ ਰਹਿੰਦੀ ਹੈ ਅਤੇ ਚੰਗੇ ਪ੍ਰਦਰਸ਼ਨ ਤੋਂ ਬਿਨਾਂ ਕੰਪਨੀ ਵਿਚ ਰਹਿਣਾ ਮੁਸ਼ਕਲ ਹੈ। ਇਨ੍ਹਾਂ ਸਾਰੀਆਂ ਮੁਸ਼ਕਲਾਂ ਵਿੱਚ ਵੀ ਜੇਕਰ ਉਹ ਬਚ ਜਾਂਦੇ ਹਨ, ਤਾਂ ਕੰਪਨੀਆਂ ਤਨਖਾਹਾਂ ਦੇਣ ਸਮੇਂ ਹੱਥ (salary increase) ਘੁੱਟ ਲੈਂਦੀਆਂ ਹਨ। ਇੰਡਸਟਰੀ ਚੈਂਬਰ ਫਿੱਕੀ ਨੇ ਆਪਣੀ ਇਕ ਰਿਪੋਰਟ ‘ਚ ਇਹ ਖੁਲਾਸਾ ਕੀਤਾ ਹੈ ਅਤੇ ਹੁਣ ਸਰਕਾਰ ਨੇ ਵੀ ਇਸ ਮਾਮਲੇ ‘ਚ ਦਖਲ ਦਿੱਤਾ ਹੈ।

ਇਸ਼ਤਿਹਾਰਬਾਜ਼ੀ

ਫਿੱਕੀ ਅਤੇ ਕਵੇਸ਼ ਕਾਰਪੋਰੇਸ਼ਨ ਲਿਮਟਿਡ ਦੇ ਇਸ ਸਰਵੇਖਣ ਵਿੱਚ ਦੱਸਿਆ ਗਿਆ ਹੈ ਕਿ ਕੰਪਨੀਆਂ ਨੇ ਪਿਛਲੇ 4 ਸਾਲਾਂ ਵਿੱਚ ਬਹੁਤ ਜ਼ਿਆਦਾ ਮੁਨਾਫਾ ਕਮਾਇਆ ਹੈ, ਫਿਰ ਵੀ ਉਨ੍ਹਾਂ ਦੇ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਮਾਮੂਲੀ ਵਾਧਾ ਹੋਇਆ ਹੈ। ਰਿਪੋਰਟ ਦੱਸਦੀ ਹੈ ਕਿ ਪਿਛਲੇ ਚਾਰ ਸਾਲਾਂ ਵਿੱਚ ਕੰਪਨੀਆਂ ਦੇ ਮੁਨਾਫੇ ਵਿੱਚ 4 ਗੁਣਾ ਵਾਧਾ ਹੋਇਆ ਹੈ, ਜਦੋਂ ਕਿ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਮਾਮੂਲੀ ਵਾਧਾ ਹੋਇਆ ਹੈ। ਮੁੱਖ ਆਰਥਿਕ ਸਲਾਹਕਾਰ ਵੀ. ਅਨੰਤ ਨਾਗੇਸਵਰਨ ਨੇ ਇਸ ਰਿਪੋਰਟ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਕਾਰਪੋਰੇਟ ਜਗਤ ਨੂੰ ਵੀ ਇਸ ਸਬੰਧੀ ਜ਼ਰੂਰੀ ਕਦਮ ਚੁੱਕਣ ਲਈ ਕਿਹਾ ਹੈ।

ਇਸ਼ਤਿਹਾਰਬਾਜ਼ੀ

ਰਿਪੋਰਟ ਵਿਚ ਕੀ ਹੈ ਖਾਸ?
ਪਿਛਲੇ ਮਹੀਨੇ ਜਾਰੀ ਕੀਤੇ ਗਏ ਵਿਕਾਸ ਦਰ ਦੇ ਅੰਕੜੇ 5.4 ਫੀਸਦੀ ਉਤੇ ਆ ਗਏ ਹਨ, ਜਿਸ ਦਾ ਕਾਰਨ ਕਾਰਪੋਰੇਟ ਸੈਕਟਰ ਦੀ ਆਮਦਨ ਦਾ 10 ਫੀਸਦੀ ਤੋਂ ਹੇਠਾਂ ਹੋਣਾ ਦੱਸਿਆ ਜਾ ਰਿਹਾ ਹੈ। ਇਹ ਉਦੋਂ ਹੈ ਜਦੋਂ ਚਾਰ ਸਾਲਾਂ ਵਿੱਚ ਕੰਪਨੀਆਂ ਦੇ ਮੁਨਾਫੇ ਵਿੱਚ 4 ਗੁਣਾ ਵਾਧਾ ਹੋਇਆ ਹੈ। ਇਸ ਤੋਂ ਬਾਅਦ ਫਿੱਕੀ ਅਤੇ ਕਵੇਸ਼ ਕਾਰਪੋਰੇਸ਼ਨ ਲਿਮਟਿਡ ਦੁਆਰਾ ਕੰਪਨੀਆਂ ਵਿਚਕਾਰ ਕਰਵਾਏ ਗਏ ਸਰਵੇਖਣ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸਾਲ 2019 ਤੋਂ 2023 ਦਰਮਿਆਨ ਦੇਸ਼ ਦੇ 6 ਪ੍ਰਮੁੱਖ ਸੈਕਟਰਾਂ ਨਾਲ ਸਬੰਧਤ ਕੰਪਨੀਆਂ ਵਿੱਚ ਔਸਤ ਤਨਖਾਹ ਵਾਧਾ 0.8 ਫੀਸਦੀ ਰਿਹਾ ਹੈ।

ਇਸ਼ਤਿਹਾਰਬਾਜ਼ੀ

ਕਿਸ ਸੈਕਟਰ ਵਿੱਚ ਕਿੰਨਾ ਵਾਧਾ?
ਰਿਪੋਰਟ ਦਰਸਾਉਂਦੀ ਹੈ ਕਿ ਇੰਜੀਨੀਅਰਿੰਗ, ਨਿਰਮਾਣ, ਪ੍ਰੋਸੈੱਸ ਅਤੇ ਬੁਨਿਆਦੀ ਖੇਤਰਾਂ ਵਿੱਚ ਔਸਤ ਤਨਖਾਹ ਵਾਧਾ 0.8 ਪ੍ਰਤੀਸ਼ਤ ਰਿਹਾ ਹੈ, ਜਦੋਂ ਕਿ ਐਫਐਮਸੀਜੀ ਖੇਤਰ ਵਿੱਚ ਔਸਤ ਤਨਖਾਹ ਵਾਧਾ 5.4 ਪ੍ਰਤੀਸ਼ਤ ਸੀ। ਹੁਣ ਜੇਕਰ ਇਸ ਵਾਧੇ ਨੂੰ ਮਹਿੰਗਾਈ ਦੇ ਸਬੰਧ ਵਿਚ ਦੇਖਿਆ ਜਾਵੇ ਤਾਂ ਇਹ ਨਾਂਹ-ਪੱਖੀ ਹੈ। ਪਿਛਲੇ 5 ਸਾਲਾਂ ‘ਚ ਪ੍ਰਚੂਨ ਮਹਿੰਗਾਈ ਦਰ 4.8 ਫੀਸਦੀ ਤੋਂ 6.7 ਫੀਸਦੀ ਦੇ ਵਿਚਕਾਰ ਵਧੀ ਹੈ, ਜਿਸ ਦੇ ਮੁਕਾਬਲੇ ਤਨਖਾਹ ‘ਚ ਵਾਧਾ ਨਾ-ਮਾਤਰ ਰਿਹਾ ਹੈ।

ਇਸ਼ਤਿਹਾਰਬਾਜ਼ੀ

ਸਰਕਾਰ ਨੇ ਕੀ ਕਿਹਾ?
ਮੁੱਖ ਆਰਥਿਕ ਸਲਾਹਕਾਰ ਨਾਗੇਸਵਰਨ ਨੇ ਇਸ ਰਿਪੋਰਟ ਨੂੰ ਕਾਰਪੋਰੇਟ ਜਗਤ ਦੇ ਪ੍ਰੋਗਰਾਮਾਂ ਵਿੱਚ ਰੱਖਿਆ ਅਤੇ ਭਾਰਤੀ ਕੰਪਨੀਆਂ ਨੂੰ ਇਸ ਮਾਮਲੇ ਵਿੱਚ ਤੁਰੰਤ ਕੁਝ ਕਰਨ ਲਈ ਕਿਹਾ। ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਲੋਕਾਂ ਦੀ ਘੱਟ ਆਮਦਨ ਵੀ ਖਪਤ ਘਟਣ ਦਾ ਵੱਡਾ ਕਾਰਨ ਹੈ। ਖ਼ਾਸਕਰ ਸ਼ਹਿਰੀ ਖੇਤਰਾਂ ਵਿੱਚ, ਜਿੱਥੇ ਕੋਵਿਡ ਤੋਂ ਬਾਅਦ ਹਾਲਾਤ ਵਿਗੜ ਗਏ ਹਨ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਬੈਂਕਿੰਗ ਅਤੇ ਵਿੱਤੀ ਖੇਤਰ ‘ਚ ਔਸਤ ਤਨਖਾਹ ਵਾਧਾ 2.8 ਫੀਸਦੀ ਰਿਹਾ, ਜਦਕਿ ਪ੍ਰਚੂਨ ‘ਚ ਵਾਧਾ ਸਿਰਫ 3.7 ਫੀਸਦੀ, ਆਈ.ਟੀ. ‘ਚ 4 ਫੀਸਦੀ ਅਤੇ ਲੌਜਿਸਟਿਕਸ ‘ਚ 4.2 ਫੀਸਦੀ ਰਿਹਾ।

ਇਸ਼ਤਿਹਾਰਬਾਜ਼ੀ

Source link

Related Articles

Leave a Reply

Your email address will not be published. Required fields are marked *

Back to top button