Video: ਰਾਮਲੀਲਾ ‘ਚ ਸ਼੍ਰੀ ਰਾਮ ਦਾ ਕਿਰਦਾਰ ਨਿਭਾਉਂਦੇ ਅਦਾਕਾਰ ਨੂੰ ਪਿਆ ਦਿਲ ਦਾ ਦੌਰਾ, ਹੋਈ ਮੌਤ

Ramlila Viral Video: ਦੇਸ਼ ਵਿੱਚ ਸ਼ਾਰਦੀਆ ਨਵਰਾਤਰੀ ਬਹੁਤ ਧੂਮਧਾਮ ਨਾਲ ਮਨਾਈ ਜਾ ਰਹੀ ਹੈ। ਇਸ ਦੇ ਨਾਲ ਹੀ ਦੁਸਹਿਰਾ ਤੋਂ ਪਹਿਲਾਂ ਦੇਸ਼ ਦੇ ਕਈ ਇਲਾਕਿਆਂ ਵਿੱਚ ਰਾਮਲੀਲਾ ਦਾ ਮੰਚਨ ਕੀਤਾ ਜਾ ਰਿਹਾ ਹੈ ਅਤੇ ਰਾਵਣ ਦੇ ਅੰਤ ਦੀ ਕਹਾਣੀ ਨੂੰ ਦਰਸਾਇਆ ਜਾ ਰਿਹਾ ਹੈ ਪਰ ਹਾਲ ਹੀ ਵਿੱਚ ਇਸ ਮੰਚਨ ਦੌਰਾਨ ਇੱਕ ਵੱਡਾ ਹਾਦਸਾ ਵਾਪਰ ਗਿਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।
ਦਰਅਸਲ ਦਿੱਲੀ ਦੇ ਸ਼ਾਹਦਰਾ ‘ਚ ਵਿਸ਼ਵਕਰਮਾ ਨਗਰ ‘ਚ ਰਾਮਲੀਲਾ ‘ਚ ਭਗਵਾਨ ਰਾਮ ਦਾ ਕਿਰਦਾਰ ਨਿਭਾਉਂਦੇ ਹੋਏ ਸਟੇਜ ‘ਤੇ ਦਿਲ ਦਾ ਦੌਰਾ ਪੈਣ ਕਾਰਨ 45 ਸਾਲਾ ਵਿਅਕਤੀ ਦੀ ਮੌਤ ਹੋ ਗਈ। ਸਮਾਚਾਰ ਏਜੰਸੀ ਪੀ.ਟੀ.ਆਈ. ਦੇ ਮੁਤਾਬਕ ਪੁਲਿਸ ਨੇ ਦੱਸਿਆ ਕਿ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਸੀ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਹੁਣ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਹੋਇਆ ਵਾਇਰਲ:
ਮ੍ਰਿਤਕ ਦੀ ਪਛਾਣ ਸੁਸ਼ੀਲ ਕੌਸ਼ਿਕ ਵਜੋਂ ਹੋਈ ਹੈ, ਜੋ ਕਿ ਪੇਸ਼ੇ ਤੋਂ ਪ੍ਰਾਪਰਟੀ ਡੀਲਰ ਹੈ ਅਤੇ ਰਾਮਲੀਲਾ ਪ੍ਰੋਗਰਾਮਾਂ ‘ਚ ਸ਼ੌਕ ਨਾਲ ਪ੍ਰਫਾਰਮ ਕਰਦਾ ਸੀ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਵੀਡੀਓ ‘ਚ ਉਹ ਦਰਦ ਨਾਲ ਚੀਕਦੇ ਹੋਏ ਆਪਣੀ ਛਾਤੀ ਨੂੰ ਫੜ ਕੇ ਸਟੇਜ ਦੇ ਪਿੱਛੇ ਭੱਜਦੇ ਦੇਖਿਆ ਜਾ ਸਕਦਾ ਹੈ। ਨਵਰਾਤਰੀ ਦੇ ਤਿਉਹਾਰੀ ਸੀਜ਼ਨ ਦੌਰਾਨ ਦਿੱਲੀ ‘ਚ 1000 ਤੋਂ ਵੱਧ ਰਾਮਲੀਲਾ ਪ੍ਰੋਗਰਾਮ ਅਤੇ ਸੈਂਕੜੇ ਦੁਰਗਾ ਪੂਜਾ ਪੰਡਾਲ ਆਯੋਜਿਤ ਕੀਤੇ ਜਾਣ ਦੀ ਉਮੀਦ ਹੈ, ਜਿਸ ‘ਚ ਲੋਕ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ ਅਤੇ ਕਾਰੋਬਾਰ ਵੀ ਵਧ ਰਿਹਾ ਹੈ।
एक और हार्ट अटैक, एक और मौत. हर रोज़ ऐसे मामले आ रहे हैं लेकिन सरकार इसको लेकर बिल्कुल भी गंभीर नहीं दिख रही है.
यह घटना दिल्ली के शाहदरा की है, जहां रामलीला में राम का किरदार निभाने वाले शख्स की हार्ट अटैक से हुई मौत. pic.twitter.com/L2g17jP3b3
— Priya singh (@priyarajputlive) October 6, 2024
ਏਐਨਆਈ ਦੀ ਰਿਪੋਰਟ ਦੇ ਅਨੁਸਾਰ, ਵੱਡੇ ਪੱਧਰ ‘ਤੇ ਮੇਲਿਆਂ ਅਤੇ ਤਿਉਹਾਰਾਂ ਨਾਲ ਸਬੰਧਤ ਪ੍ਰੋਗਰਾਮਾਂ ਕਾਰਨ ਟੈਂਟ ਹਾਊਸਾਂ ਅਤੇ ਡੈਕੋਰੇਸ਼ਨ ਕੰਪਨੀਆਂ ਦੇ ਕਾਰੋਬਾਰ ਵਿੱਚ ਉਛਾਲ ਆਉਣ ਦੀ ਉਮੀਦ ਹੈ। ਦਿੱਲੀ ਵਿੱਚ ਵੀ ਰਾਮਲੀਲਾ ਦੇ ਸਾਰੇ ਸਮਾਗਮ ਅਯੁੱਧਿਆ ਵਿੱਚ ਰਾਮ ਮੰਦਰ ਦੀ ਥੀਮ ‘ਤੇ ਆਧਾਰਿਤ ਹਨ। ਸ਼੍ਰੀ ਰਾਮ ਲੀਲਾ ਸੁਸਾਇਟੀ ਨੇ ਭਾਰਤ ਵਿੱਚ ਸਭ ਤੋਂ ਉੱਚੇ ਰਾਵਣ ਦੇ ਪੁਤਲੇ ਨੂੰ ਬਣਾਉਣ ਦਾ ਦਾਅਵਾ ਕੀਤਾ ਹੈ, ਜੋ ਕਿ ਸੈਕਟਰ 10, ਦਵਾਰਕਾ ਵਿੱਚ ਖੜ੍ਹਾ ਕੀਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਇਸ ਰਾਵਣ ਦੇ ਪੁਤਲੇ ਦੀ ਲੰਬਾਈ 211 ਫੁੱਟ ਹੈ।