thief who stole jewels of Mata Julfa Devi was arrested Thieves are not sparing religious places hdb – News18 ਪੰਜਾਬੀ

ਰੂਪਨਗਰ ਸੀਨੀਅਰ ਕਪਤਾਨ ਪੁਲਿਸ ਰੂਪਨਗਰ ਸ੍ਰੀ ਗੁਲਨੀਤ ਸਿੰਘ ਖੁਰਾਣਾ ਆਈ ਪੀ ਐਸ ਵਲੋਂ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨੰਗਲ ਦੇ ਪਿੰਡ ਹੰਬੋਵਾਲ ਵਿਖੇ ਮੰਦਰ ਮਾਤਾ ਸ੍ਰੀ ਜੁਲਫਾ ਦੇਵੀ ਵਿਖੇ ਮਾਤਾ ਦੀ ਮੂਰਤੀ ਤੇ ਮਾਤਾਰਾਣੀ ਦੀ ਨੱਥ ਕੰਨਾ ਵਿੱਚ ਪਏ ਝੁਮਕੇ ਸੋਨਾ ਚੋਰੀ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ।
ਇਹ ਵੀ ਪੜ੍ਹੋ:
ਕਿਸਾਨ ਤੇ ਮਾਈਨਿੰਗ ਵਿਭਾਗ ਦੇ ਅਧਿਕਾਰੀ ਹੋ ਗਏ ਆਹਮੋ-ਸਾਹਮਣੇ… ਜਾਣੋ, ਕਿਸ ਗੱਲ ’ਤੇ ਹੋਇਆ ਵਿਵਾਦ
ਉਨ੍ਹਾਂ ਜਿਲ੍ਹਾ ਰੂਪਨਗਰ ਅੰਦਰ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਦੇ ਤਹਿਤ ਧਾਰਮਿਕ ਸਥਾਨਾਂ ਵਿੱਚ ਚੋਰੀ ਦੀ ਵਾਰਦਾਤ ਕਰਨ ਵਾਲੇ ਵਿਅਕਤੀਆਂ ਦਾ ਪਰਦਾਫਾਸ ਕਰਦੇ ਹੋਏ ਦੱਸਿਆ ਕਿ ਮਿਤੀ 23 ਅਗਸਤ 2024 ਨੂੰ ਥਾਣਾ ਨੰਗਲ ਦੇ ਪਿੰਡ ਹੰਬੋਵਾਲ ਵਿਖੇ ਮੰਦਰ ਮਾਤਾ ਸ੍ਰੀ ਜੁਲਫਾ ਦੇਵੀ ਵਿਖੇ ਮਾਤਾ ਦੀ ਮੂਰਤੀ ਤੇ ਮਾਤਾਰਾਣੀ ਦੇ ਨੱਥ, ਕੰਨਾ ਵਿੱਚ ਪਏ ਝੁੰਮਕੇ ਸੋਨਾ ਕਿਸੇ ਨੇ ਚੋਰੀ ਕਰ ਲਏ ਸਨ।
ਇਸ ਸਬੰਧੀ ਸੂਚਨਾ ਮਿਲਣ ਉਤੇ ਮੰਦਰ ਦੇ ਪੁਜਾਰੀ ਸੋਹਣ ਲਾਲ ਪਿੰਡ ਬਾਬੂ ਥਾਣਾ ਟਾਹਲੀਵਾਲ ਜਿਲ੍ਹਾ ਦੇ ਬਿਆਨ ਉਤੇ ਮੁੱਕਦਮਾ ਨੰਬਰ 107 ਮਿਤੀ 24-08-2024 ਅ/ਧ/ਸ਼ 305, 331(3) BNS ਥਾਣਾ ਨੰਗਲ ਬਰਖਿਲਾਫ ਨਾ ਮਾਲੂਮ ਵਿਅਕਤੀਆਂ ਦੇ ਦਰਜ ਰਜਿਸਟਰ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਦੋਸ਼ੀ ਦੀ ਪੁੱਛਗਿੱਛ ਤੋਂ ਪਤਾ ਚੱਲਿਆ ਹੈ ਕਿ ਇਸ ਦੇ ਨਾਲ ਜਸਵਿੰਦਰ ਸਿੰਘ ਉਰਫ ਜੱਸੀ ਵਾਸੀ ਪਿੰਡ ਹੰਬੇਵਾਲ ਅਤੇ ਗੁਰਦੀਪ ਸਿੰਘ ਉਰਫ ਸੋਨੂੰ ਵਾਸੀ ਪਿੰਡ ਦਬਖੇੜਾ, ਥਾਣਾ ਨੰਗਲ ਵੀ ਇਸ ਵਾਰਦਾਤ ਵਿੱਚ ਇਸ ਦੇ ਨਾਲ ਸਨ। ਜਿਹਨਾਂ ਨੂੰ ਵੀ ਇਸ ਮੁਕੱਦਮੇ ਵਿੱਚ ਨਾਮਜਦ ਕੀਤਾ ਗਿਆ ਹੈ।