BSNL ਲਿਆਇਆ ਸ਼ਾਨਦਾਰ ਬ੍ਰਾਡਬੈਂਡ ਪਲਾਨ, 3 ਮਹੀਨੇ ਮੁਫ਼ਤ ਅਨਲਿਮਟਿਡ 300 Mbps ਸਪੀਡ

ਜੇਕਰ ਤੁਸੀਂ ਘਰ ਵਿੱਚ ਬ੍ਰਾਡਬੈਂਡ ਲਗਾਉਣ ਦੀ ਯੋਜਨਾ ਬਣਾ ਰਹੇ ਹੋ ਅਤੇ ਤੇਜ਼ ਸਪੀਡ ਨਾਲ ਕਦੇ ਨਾ ਖਤਮ ਹੋਣ ਵਾਲਾ ਡਾਟਾ ਚਾਹੁੰਦੇ ਹੋ, ਤਾਂ BSNL ਤੁਹਾਡੇ ਲਈ ਇੱਕ ਵਧੀਆ ਪਲਾਨ ਲੈ ਕੇ ਆਇਆ ਹੈ। ਅੱਜ ਅਸੀਂ ਤੁਹਾਨੂੰ BSNL ਦੇ ਸਭ ਤੋਂ ਮਹਿੰਗੇ ਬ੍ਰਾਡਬੈਂਡ ਪਲਾਨ ਬਾਰੇ ਦੱਸ ਰਹੇ ਹਾਂ।
ਇਸ ਪਲਾਨ ‘ਚ ਗਾਹਕਾਂ ਨੂੰ 300 Mbps ਦੀ ਇੰਟਰਨੈੱਟ ਸਪੀਡ ਦੇ ਨਾਲ 6000 GB ਤੋਂ ਜ਼ਿਆਦਾ ਡਾਟਾ ਮਿਲਦਾ ਹੈ। ਪਲਾਨ ਵਿੱਚ ਕਈ OTT ਸਬਸਕ੍ਰਿਪਸ਼ਨ ਵੀ ਮੁਫਤ ਵਿੱਚ ਉਪਲਬਧ ਹਨ। ਗਾਹਕ ਇਸ ਪਲਾਨ ਨੂੰ 3 ਮਹੀਨਿਆਂ ਲਈ ਮੁਫ਼ਤ ਵਿੱਚ ਵੀ ਵਰਤ ਸਕਦੇ ਹਨ। ਆਓ ਅਸੀਂ ਤੁਹਾਨੂੰ ਵਿਸਥਾਰ ਵਿੱਚ ਦੱਸਦੇ ਹਾਂ ਕਿ ਤੁਹਾਨੂੰ BSNL ਦੇ ਇਸ ਪਲਾਨ ਵਿਚ ਕੀ-ਕੀ ਮਿਲਦਾ ਹੈ ਅਤੇ ਇਸ ਨੂੰ 3 ਮਹੀਨਿਆਂ ਲਈ ਮੁਫਤ ਵਿੱਚ ਕਿਵੇਂ ਵਰਤਿਆ ਜਾ ਸਕਦਾ ਹੈ।
BSNL ਫਾਈਬਰ ਅਲਟਰਾ OTT ਪਲਾਨ
ਇਸ ਪਲਾਨ ਦਾ ਨਾਂ BSNL Fiber Ultra OTT New ਹੈ। ਇਹ BSNL ਦਾ ਸਭ ਤੋਂ ਮਹਿੰਗਾ ਬਰਾਡਬੈਂਡ ਪਲਾਨ ਹੈ ਅਤੇ ਇਸ ਦੀ ਕੀਮਤ 1799 ਰੁਪਏ ਪ੍ਰਤੀ ਮਹੀਨਾ ਹੈ। ਇਸ ਪਲਾਨ ‘ਚ ਗਾਹਕਾਂ ਨੂੰ 300 Mbps ਦੀ ਤੇਜ਼ ਇੰਟਰਨੈੱਟ ਸਪੀਡ ਮਿਲਦੀ ਹੈ। ਪਲਾਨ ‘ਚ ਗਾਹਕਾਂ ਨੂੰ ਹਰ ਮਹੀਨੇ 6.5 ਟੀਬੀ ਯਾਨੀ 6500 ਜੀਬੀ ਡਾਟਾ ਮਿਲਦਾ ਹੈ। ਇੰਨਾ ਡਾਟਾ ਖਤਮ ਹੋਣ ‘ਤੇ ਵੀ 20 Mbps ਦੀ ਸਪੀਡ ‘ਤੇ ਅਨਲਿਮਟਿਡ ਇੰਟਰਨੈੱਟ ਦੀ ਵਰਤੋਂ ਜਾਰੀ ਰੱਖੀ ਜਾ ਸਕਦੀ ਹੈ।
ਕੀ ਕੀ ਲਾਭ ਮਿਲਣਗੇ: ਇਸ ਪਲਾਨ ਵਿੱਚ ਬਹੁਤ ਸਾਰੀਆਂ OTT ਸਬਸਕ੍ਰਿਪਸ਼ਨ ਮੁਫਤ ਵਿੱਚ ਉਪਲਬਧ ਹਨ। ਪਲਾਨ ਵਿੱਚ ਉਪਲਬਧ ਮੁਫਤ OTTs ਦੀ ਸੂਚੀ ਵਿੱਚ Disney + Hotstar, YuppTV ਪੈਕ (SonyLIV, ZEE5), Lionsgate Play, ShemarooMe, ਅਤੇ EpicON ਸ਼ਾਮਲ ਹਨ। ਇੰਨਾ ਹੀ ਨਹੀਂ, ਪਲਾਨ ਅਨਲਿਮਟਿਡ (ਲੋਕਲ + STD) ਕਾਲਿੰਗ ਸੁਵਿਧਾ ਵੀ ਪ੍ਰਦਾਨ ਕਰਦਾ ਹੈ। ਪਲਾਨ ਵਿੱਚ ਕਾਲ ਕਰਨ ਲਈ ਇੱਕ ਮੁਫਤ ਲੈਂਡਲਾਈਨ ਕਨੈਕਸ਼ਨ ਵੀ ਸ਼ਾਮਲ ਕੀਤਾ ਗਿਆ ਹੈ।
ਚੰਗੀ ਗੱਲ ਇਹ ਹੈ ਕਿ ਗਾਹਕਾਂ ਨੂੰ ਕੋਈ ਇੰਸਟਾਲੇਸ਼ਨ ਚਾਰਜ ਨਹੀਂ ਦੇਣਾ ਪਵੇਗਾ। ਦਰਅਸਲ, BSNL ਨੇ ਇਸ ਵਿੱਤੀ ਸਾਲ (31 ਮਾਰਚ, 2025) ਦੇ ਅੰਤ ਤੱਕ ਘਰਾਂ ਅਤੇ ਦਫਤਰਾਂ ਵਿੱਚ ਮੁਫਤ ਬਰਾਡਬੈਂਡ ਕੁਨੈਕਸ਼ਨ ਲਗਾਉਣ ਦਾ ਐਲਾਨ ਕੀਤਾ ਹੈ। ਤੁਸੀਂ ਇੱਕਮੁਸ਼ਤ ਭੁਗਤਾਨ ਕਰਕੇ ਮੁਫਤ ਸਰਵਿਸ ਦਾ ਲਾਭ ਵੀ ਲੈ ਸਕਦੇ ਹੋ। ਕੰਪਨੀ ਦੀ ਵੈੱਬਸਾਈਟ ਦੇ ਮੁਤਾਬਕ, ਜੇਕਰ ਤੁਸੀਂ 12 ਮਹੀਨਿਆਂ ਦਾ ਵਿਕਲਪ ਚੁਣਦੇ ਹੋ ਅਤੇ 11,988 ਰੁਪਏ ਦੀ ਇਕਮੁਸ਼ਤ ਭੁਗਤਾਨ ਕਰਦੇ ਹੋ, ਤਾਂ ਤੁਹਾਨੂੰ 1 ਮਹੀਨੇ ਦੀ ਮੁਫਤ ਸਰਵਿਸ ਮਿਲੇਗੀ। ਜਦੋਂ ਕਿ ਜੇਕਰ ਤੁਸੀਂ 24 ਮਹੀਨਿਆਂ ਦਾ ਵਿਕਲਪ ਚੁਣਦੇ ਹੋ ਤਾਂ ਤੁਹਾਨੂੰ 3 ਮਹੀਨਿਆਂ ਦੀ ਮੁਫਤ ਸੇਵਾ ਮਿਲਦੀ ਹੈ।