Punjab

body of the 11th class student was recovered from the canal There was a dispute with friends hdb – News18 ਪੰਜਾਬੀ

ਸ਼੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਥਾਂਦੇਵਾਲਾ ਦੇ ਇਕ 18 ਸਾਲ ਦੇ ਨੌਜਵਾਨ ਦਾ ਉਸਦੇ ਸਾਥੀਆਂ ਵੱਲੋੰ ਹੀ ਮਾਮੂਲੀ ਗੱਲ ਤੋਂ ਕਤਲ ਕਰਕੇ ਉਸਦੀ ਲਾਸ਼ ਨਹਿਰ ਵਿਚ ਸੁੱਟ ਦਿੱਤੀ ਗਈ। ਪਰਿਵਾਰਕ ਮੈਂਬਰਾਂ ਅਨੁਸਾਰ ਬੀਤੇ ਸ਼ੁੱਕਰਵਾਰ ਇਹ ਨੌਜਵਾਨ ਮੰਗਤ ਸ਼ਾਮ ਸਮੇਂ ਆਪਣੇ ਮਿੱਤਰਾਂ ਨਾਲ ਗਿਆ ਪਰ ਵਾਪਿਸ ਨਹੀਂ ਆਇਆ। ਇਸ ਸਬੰਧੀ ਪਰਿਵਾਰਕ ਮੈਂਬਰ ਭਾਲ ਕਰਦੇ ਰਹੇ ਪਰ ਉਹ ਨਹੀਂ ਮਿਲਿਆ। ਇਸਦੀ ਜਾਣਕਾਰੀ ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਦਿੱਤੀ।

ਇਸ਼ਤਿਹਾਰਬਾਜ਼ੀ

ਇਹ ਵੀ ਪੜ੍ਹੋ:
ਰਾਵੀ ਦੇ ਵਾਧੂ ਪਾਣੀ ਨੂੰ ਪਾਕਿਸਤਾਨ ਜਾਣ ਤੋਂ ਲਾਇਆ ਬੰਨ੍ਹ… ਸਿੰਚਾਈ ਲਈ ਪਾਣੀ ਤੇ ਵਧੇਗਾ ਬਿਜਲੀ ਦਾ ਉਤਪਾਦਨ

ਪੁਲਿਸ ਵੱਲੋੰ ਆਪਣੇ ਪੱਧਰ ਤੇ ਇਸ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ। ਮਿਰਤਕ ਮੰਗਤ ਸਿੰਘ ਦੀ ਲਾਸ਼ ਸ਼੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਥਰਾਜ ਵਾਲਾ ਵਿਖੇ ਰਾਜਸਥਾਨ ਨਹਿਰ ਚੋੰ ਮਿਲੀ।

ਇਸ਼ਤਿਹਾਰਬਾਜ਼ੀ
ਦਵਾਈ ਫੈਕਟਰੀ ਹੈ ਇਹ ਹਿਮਾਲੀਅਨ ਪੌਦਾ! ਜਾਣੋ ਫਾਇਦੇ


ਦਵਾਈ ਫੈਕਟਰੀ ਹੈ ਇਹ ਹਿਮਾਲੀਅਨ ਪੌਦਾ! ਜਾਣੋ ਫਾਇਦੇ

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮੰਗਤ 11 ਵੀਂ ਸ਼੍ਰੇਣੀ ਦਾ ਵਿਦਿਆਰਥੀ ਸੀ ਅਤੇ ਇਸਦੇ ਹਮ ਜਮਾਤੀ ਅਤੇ ਹੋਰ ਦੋਸਤਾਂ ਨੇ ਮਾਮੂਲੀ ਗੱਲ ਨੂੰ ਲੈ ਇਸਦਾ ਕਤਲ ਕਰ ਦਿੱਤਾ।

ਕਤਲ ਥਾਂਦੇਵਾਲਾ ਅਤੇ ਭੁੱਲਰ ਵਿਚਕਾਰਲੇ ਰਾਹ ਤੇ ਨਹਿਰ ਕਿਨਾਰੇ ਕਰਕੇ ਇਸਦੀ ਲਾਸ਼ ਨਹਿਰ ‘ਚ ਸੁੱਟ ਦਿੱਤੀ ਗਈ। ਅੱਜ ਐਨ ਡੀ ਆਰ ਅਐਫ ਦੀ ਟੀਮ ਨੇ ਨਹਿਰ ਚੋੰ ਲਾਸ਼ ਬਰਾਮਦ ਕਰ ਲਈ।

ਇਸ਼ਤਿਹਾਰਬਾਜ਼ੀ
  • First Published :

Source link

Related Articles

Leave a Reply

Your email address will not be published. Required fields are marked *

Back to top button