There was a dispute over the bursting of sound by Bullet miscreants beat them up in mukatsar hdb – News18 ਪੰਜਾਬੀ

ਸ੍ਰੀ ਮੁਕਤਸਰ ਸਾਹਿਬ ਵਿਖੇ ਦੀਵਾਲੀ ਦੀ ਰਾਤ ਇੱਕ ਗਲੀ ਵਿਚ ਕੁਝ ਨੌਜਵਾਨਾਂ ਵੱਲੋਂ ਕੀਤੀ ਗਈ ਗੁੰਡਾਗਰਦੀ ਕੀਤੀ ਗਈ। ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆ ਹਨ। ਨੌਜਵਾਨ ਗਲੀ ਦੇ ਇੱਕ ਘਰ ਤੇ ਇੱਟਾਂ ਵੱਟੇ ਚਲਾ ਰਹੇ ਹਨ ਅਤੇ ਘਰ ਦਾ ਗੇਟ ਤੱਕ ਤੋੜ ਰਹੇ ਹਨ। ਮਾਮਲਾ ਗਲੀ ਵਿਚ ਬੁੱਲਟ ਦੇ ਪਟਾਕੇ ਪਾ ਕੇ ਲੰਘਣ ਨੂੰ ਲੈ ਕੇ ਪਿਆ।ਇਹ ਸੀਸੀਟੀਵੀ ਤਸਵੀਰਾਂ ਸ੍ਰੀ ਮੁਕਤਸਰ ਸਾਹਿਬ ਦੀ ਜੋਧੂ ਕਾਲੋਨੀ ਦੀ ਗਲੀ ਨੰਬਰ 6 ਦੀਆਂ ਹਨ।
ਇਹ ਵੀ ਪੜ੍ਹੋ:
ਦੋਸਤਾਂ ਵਲੋਂ ਹੀ ਦੋਸਤ ਦਾ ਕਤਲ… ਰਾਜ਼ੀਨਾਮੇ ਲਈ ਬੁਲਾ ਦਿੱਤਾ ਵਾਰਦਾਤ ਨੂੰ ਅੰਜਾਮ
ਤਸਵੀਰਾਂ ਵਿਚ ਕੁਝ ਨੌਜਵਾਨ ਲਗਾਤਾਰ ਇੱਕ ਘਰ ਦੇ ਗੇਟ ਤੇ ਹਮਲਾ ਕਰ ਰਹੇ ਹਨ, ਘਰ ਦੇ ਮਾਲਕ ਘਰ ਦੇ ਅੰਦਰ ਵੜ੍ਹ ਗਏ ਅਤੇ ਉਹਨਾਂ ਨੇ ਗੇਟ ਬੰਦ ਕਰ ਲਿਆ ਹੈ। ਜੇਕਰ ਗਲੀ ਦੇ ਲੋਕਾਂ ਅਤੇ ਘਰ ਦੇ ਮਾਲਕਾਂ ਦੀ ਮੰਨੀਏ ਤਾਂ ਘਰ ਮਾਲਕ ਅਮਿਤ ਗੁਪਤਾ ਦੱਸਦੇ ਹਨ ਕਿ ਦੀਵਾਲੀ ਦੇ ਚੱਲਦਿਆ ਗਲੀ ਵਿਚ ਬੱਚੇ ਪਟਾਕੇ ਚਲਾ ਰਹੇ ਸਨ ਕਿ ਇਸ ਦੌਰਾਨ ਕੁਝ ਬੁਲੇਟ ਸਵਾਰ ਨੌਜਵਾਨ ਪਟਾਕੇ ਪਾਉਂਦੇ ਹੋਏ ਲੰਘੇ।
ਹੁੜਦੰਗ ਕਰ ਰਹੇ ਨੌਜਵਾਨਾਂ ਨੂੰ ਕੁਝ ਗਲੀ ਵਾਸੀਆਂ ਨੇ ਉਹਨਾਂ ਨੂੰ ਰੋਕਿਆ ਕਿ ਇਸ ਤਰ੍ਹਾਂ ਕਿਸੇ ਬੱਚੇ ਆਦਿ ਦੇ ਸੱਟ ਨਾ ਲੱਗ ਜਾਏ ਤਾਂ ਉਹ ਬਹਿਸ ਕਰਨ ਲੱਗੇ ਅਤੇ ਫਿਰ ਚਲੇ ਗਏ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :