A false case was registered against the youths family made a video of ASI taking bribe hdb – News18 ਪੰਜਾਬੀ

ਅੰਮ੍ਰਿਤਸਰ ਤੋਂ ਪੰਜਾਬੀ ਪੁਲਿਸ ਦੇ ਏਐੱਸਆਈ (ASI) ਦੇ ਰਿਸ਼ਵਤ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।ਜਿੱਥੇ ਪਰਿਵਾਰ ਨੇ ਇਲਜ਼ਾਮ ਲਗਾਇਆ ਹੈ ਕਿ ਇਸ ਪੁਲਿਸ ਵਾਲੇ ਨੇ ਨੌਜਵਾਨਾਂ ਤੇ ਝੂਠਾ ਮੁਕੱਦਮਾ ਬਣਾਇਆ ਜਿਸ ਵਿੱਚ ਉਨ੍ਹਾਂ ਨੇ ਰੈਸਟੋਰੈਂਟ ਚ ਹੁੱਕਾ ਪੀਣ ਦੇ ਇਲਜ਼ਾਮ ਲਗਾਏ ਗਏ। ਤੇ ਫਿਰ ਇਨ੍ਹਾਂ ਵੱਲੋਂ ਮਾਮਲਾ ਰਫ਼ਾ ਦਫਾ ਕਰਨ ਦੇ ਲਈ ਰਿਸ਼ਵਤ ਮੰਗ ਜਾਂਦੀ ਹੈ।
ਇਹ ਵੀ ਪੜ੍ਹੋ:
CM ਮਾਨ ਨਾਲ ਆੜ੍ਹਤੀਆਂ ਦੀ ਬੈਠਕ… ਝੋਨੇ ਦੀ ਚੁਕਾਈ ਦਾ ਨਿਕਲਿਆ ਹੱਲ, ਕਿਸਾਨ ਅਤੇ ਆੜ੍ਹਤੀ ਦੋਵੇਂ ਰਾਜ਼ੀ
ਮੌਕੇ ਤੇ ਪਰਿਵਾਰ ਪਹੁੰਚਦਾ ਹੈ ਤੇ ਜਦੋਂ ਇਸ ਨੂੰ ਪੈਸੇ ਦਿੱਤੇ ਜਾਂਦੇ ਨੇ ਤਾਂ ਇਸ ਦੀ ਵੀਡੀਓ ਬਣਾ ਲਈ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਵਕਤ ਰਿਸ਼ਵਤ ਲੈ ਰਿਹਾ ਸੀ, ਉਸ ਸਮੇਂ ASI ਆਪਣੇ ਦਫ਼ਤਰ ਦੇ ਟੇਬਲ ’ਤੇ ਬੈਠਾ ਸੀ।
ਰਿਸ਼ਵਤਖੋਰ ਏਐੱਸਆਈ ਬਿਨਾ ਕਿਸੇ ਡਰ ਤੋਂ ਪੈਸੇ ਸਾਹਮਣੇ ਹੀ ਲੈ ਰਿਹਾ ਨਜ਼ਰ ਆਉਂਦਾ ਹੈ। ਜਿਵੇਂ ਹੀ ਇਹ ਵੀਡੀਓ ਐੱਸ.ਐੱਸ.ਪੀ ਕੋਲ ਪਹੁੰਚੀ ਤਾਂ ਉਨ੍ਹਾਂ ਨੇ ASI ਨੂੰ ਸਸਪੈਂਡ ਕਰਕੇ ਮਾਮਲਾ ਦਰਜ ਕਰ ਦਿੱਤਾ ਹੈ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :