PRTC bus collided with tractor trolley An accident happened Sangat who was going to Budha Sahib hdb – News18 ਪੰਜਾਬੀ

ਫਰੀਦਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇਅ ’ਤੇ ਪਿੰਡ ਟਹਿਣਾ ਨੇੜੇ ਬਾਬਾ ਬੁੱਢਾ ਸਹਿਬ ਦੇ ਦਰਸ਼ਨਾਂ ਲਈ ਜਾ ਰਹੀ ਸੰਗਤ ਨਾਲ ਭਿਆਨਕ ਹਾਦਸਾ ਵਾਪਰ ਗਿਆ। ਦੱਸਿਆ ਜਾ ਰਿਹਾ ਹੈ PRTC ਬੱਸ ਨੇ ਟਰੈਕਟਰ ਟਰਾਲੀ ਨੂੰ ਪਿੱਛੋ ਤੋਂ ਟੱਕਰ ਮਾਰ ਦਿੱਤੀ, ਇਸ ਹਾਦਸੇ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਸੰਗਤ ਦਾ ਵਾਲ਼ ਵਾਲ਼ ਬਚਾਅ ਹੋ ਗਿਆ।
ਇਹ ਵੀ ਪੜ੍ਹੋ: ਆਨ-ਲਾਈਨ ਵੇਚੇ ਜਾ ਰਹੇ ਸਨ ਗੁਟਕਾ ਸਾਹਿਬ… SGPC ਨੇ ਕੰਪਨੀ ਨੂੰ ਭੇਜਿਆ ਕਾਨੂੰਨ ਨੋਟਿਸ
ਇਸ ਦੌਰਾਨ ਸੰਗਤ ਨੇ ਬੱਸ ਡਰਾਈਵਰ ’ਤੇ ਸ਼ਰਾਬ ਪੀਕੇ ਡਰਾਈਵਿੰਗ ਕਰਨ ਦੇ ਇਲਜ਼ਾਮ ਲਗਾਏ। ਮੌਕੇ ’ਤੇ ਮੌਜੂਦ ਸ਼ਰਧਾਲੂਆਂ ਨੇ ਦੱਸਿਆ ਕਿ ਬੱਸ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਹ ਤੇਜ਼ ਰਫ਼ਤਾਰ ਅਤੇ ਅਣਗਹਿਲੀ ਨਾਲ ਡਰਾਈਵਿੰਗ ਕਰ ਰਿਹਾ ਸੀ।
ਸੰਗਤ ਨੇ ਦੱਸਿਆ ਕਿ ਟਰਾਲੀ ’ਚ ਬੱਚੇ ਬਜ਼ੁਰਗ ਅਤੇ ਔਰਤਾਂ ਸਵਾਰ ਸਨ, ਬੱਸ ਨਾਲ ਟੱਕਰ ਤੋਂ ਬਾਅਦ ਕਾਫ਼ੀ ਦੂਰ ਤੱਕ ਟਰਾਲੀ ਨੂੰ ਧੱਕ ਕੇ ਆਪਣੇ ਨਾਲ ਲੈ ਗਈ। ਜਿਸ ਕਾਰਨ ਮੌਕੇ ’ਤੇ ਚੀਕ ਚਿਹਾੜਾ ਮੱਚ ਗਿਆ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :