‘ਆਪ’ ਨੇ ਉਮੀਦਵਾਰਾਂ ਦੀ ਲਿਸਟ ਕੀਤੀ ਜਾਰੀ, ਵੇਖੋ ਕਿਸ ਨੂੰ ਕਿੱਥੋਂ ਮਿਲੀ ਟਿਕਟ? – News18 ਪੰਜਾਬੀ

AAP Candidate List: ਅਗਲੇ ਸਾਲ ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਹਨ। ਦਿੱਲੀ ਵਿਧਾਨ ਸਭਾ ਚੋਣਾਂ ਦਾ ਅਜੇ ਐਲਾਨ ਨਹੀਂ ਹੋਇਆ ਹੈ। ਪਰ ਚੋਣਾਂ ਦਾ ਆਗਾਜ਼ ਹੋਣ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਨੇ ਆਪਣੇ ਪੱਤਿਆਂ ਦਾ ਖੁਲਾਸਾ ਕਰ ਦਿੱਤਾ ਹੈ। ਜੀ ਹਾਂ, ਚੋਣ ਕਮਿਸ਼ਨ ਦੀ ਪ੍ਰੈੱਸ ਕਾਨਫਰੰਸ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੀ ਪਹਿਲੀ ਉਮੀਦਵਾਰਾਂ ਦੀ ਸੂਚੀ ਆ ਗਈ ਹੈ।
ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ ਵੀਰਵਾਰ ਨੂੰ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ। ਆਮ ਆਦਮੀ ਪਾਰਟੀ ਦੀ ਪਹਿਲੀ ਉਮੀਦਵਾਰ ਸੂਚੀ ਵਿੱਚ 11 ਉਮੀਦਵਾਰ ਹਨ। ਦਿਲਚਸਪ ਗੱਲ ਇਹ ਹੈ ਕਿ ਚੋਣ ਕਮਿਸ਼ਨ ਨੇ ਅਜੇ ਤੱਕ ਦਿੱਲੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਨਹੀਂ ਕੀਤਾ ਹੈ। ਦਿੱਲੀ ਵਿੱਚ ਅਗਲੇ ਸਾਲ ਦੇ ਸ਼ੁਰੂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।
ਆਮ ਆਦਮੀ ਪਾਰਟੀ ਦੀ ਪਹਿਲੀ ਉਮੀਦਵਾਰ ਸੂਚੀ ਵਿੱਚ 11 ਉਮੀਦਵਾਰਾਂ ਦੇ ਨਾਂ ਹਨ। ਤਾਂ ਆਓ ਜਾਣਦੇ ਹਾਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਿੱਥੋਂ ਕਿਸ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ।
ਛਤਰਪੁਰ ਤੋਂ ਬ੍ਰਹਮਾ ਸਿੰਘ ਤੰਵਰ
ਕਿਰਾਰੀ ਤੋਂ ਅਨਿਲ ਝਾਅ
ਵਿਸ਼ਵਾਸ ਨਗਰ ਤੋਂ ਦੀਪਕ ਸਿੰਗਲਾ
ਰੋਹਤਾਸ ਨਗਰ ਤੋਂ ਸਰਿਤਾ ਸਿੰਘ
ਲਕਸ਼ਮੀ ਨਗਰ ਤੋਂ BB ਤਿਆਗੀ
ਬਦਰਪੁਰ ਤੋਂ ਰਾਮ ਸਿੰਘ ਨੇਤਾ ਜੀ
ਸੀਲਮਪੁਰ ਤੋਂ ਜ਼ੁਬੈਰ ਚੌਧਰੀ
ਸੀਮਾਪੁਰੀ ਤੋਂ ਵੀਰ ਸਿੰਘ ਧੀਂਗਾਨ
ਘੋਂਡਾ ਤੋਂ ਗੌਰਵ ਸ਼ਰਮਾ
ਕਰਾਵਲ ਨਗਰ ਤੋਂ ਮਨੋਜ ਤਿਆਗੀ
ਮਟਿਆਲਾ ਤੋਂ ਸੋਮੇਸ਼ ਸ਼ੌਕੀਨ
ਭਾਜਪਾ ਤੋਂ ਆਏ ਅਨਿਲ ਝਾਅ ਨੂੰ ਵੀ ਟਿਕਟ
ਆਮ ਆਦਮੀ ਪਾਰਟੀ ਦੀ ਇਸ ਉਮੀਦਵਾਰ ਸੂਚੀ ਵਿੱਚ ਭਾਜਪਾ ਦੇ ਇੱਕ ਆਗੂ ਨੂੰ ਵੀ ਟਿਕਟ ਮਿਲੀ ਹੈ। ਕਿਰਾੜੀ ਤੋਂ ਰਿਤੂਰਾਜ ਝਾਅ ਦੀ ਟਿਕਟ ਕੱਟ ਦਿੱਤੀ ਗਈ ਹੈ ਅਤੇ ਭਾਜਪਾ ਤੋਂ ਆਏ ਅਨਿਲ ਝਾਅ ਨੂੰ ਆਮ ਆਦਮੀ ਪਾਰਟੀ ਨੇ ਉਮੀਦਵਾਰ ਬਣਾਇਆ ਹੈ। ਇਸ ਦੇ ਨਾਲ ਹੀ ਮਟਿਆਲਾ ਸੀਟ ਤੋਂ ਗੁਲਾਬ ਸਿੰਘ ਯਾਦਵ ਦੀ ਟਿਕਟ ਕੱਟ ਕੇ ਕਾਂਗਰਸ ਤੋਂ ਆਏ ਸੋਮੇਸ਼ ਸ਼ੌਕੀਨ ਨੂੰ ਟਿਕਟ ਦਿੱਤੀ ਗਈ ਹੈ।
ਕਾਂਗਰਸ ਦੇ ਨੇਤਾਵਾਂ ਨੂੰ ਟਿਕਟਾਂ
ਪਾਰਟੀ ਨੇ ਸੀਲਮਪੁਰ ਵਿਧਾਨ ਸਭਾ ਤੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਅਬਦੁਲ ਰਹਿਮਾਨ ਦੀ ਟਿਕਟ ਕੱਟ ਦਿੱਤੀ ਹੈ। ਹਾਲ ਹੀ ਵਿੱਚ ਕਾਂਗਰਸ ਤੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਜ਼ੁਬੇਰ ਚੌਧਰੀ ਨੂੰ ਹੁਣ ਆਮ ਆਦਮੀ ਪਾਰਟੀ ਨੇ ਸੀਲਮਪੁਰ ਵਿਧਾਨ ਸਭਾ ਤੋਂ ਉਮੀਦਵਾਰ ਐਲਾਨ ਦਿੱਤਾ ਹੈ। ਹਾਲ ਹੀ ਵਿੱਚ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਵੀਰ ਸਿੰਘ ਧੀਂਗਾਨ ਨੂੰ ਆਮ ਆਦਮੀ ਪਾਰਟੀ ਵੱਲੋਂ ਸੀਮਾਪੁਰੀ ਵਿਧਾਨ ਸਭਾ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਸਾਬਕਾ ਮੰਤਰੀ ਅਤੇ ਵਿਧਾਇਕ ਰਾਜੇਂਦਰ ਪਾਲ ਗੌਤਮ ਸੀਮਾਪੁਰੀ ਵਿਧਾਨ ਸਭਾ ਤੋਂ ‘ਆਪ’ ਵਿਧਾਇਕ ਸਨ ਅਤੇ ਕੁਝ ਮਹੀਨੇ ਪਹਿਲਾਂ ਕਾਂਗਰਸ ‘ਚ ਸ਼ਾਮਲ ਹੋਏ ਸਨ।