ਅਗਸਤ ‘ਚ ਲਾਂਚ ਹੋਵੇਗੀ Vivo ਦੀ ਨਵੀਂ ਸੀਰੀਜ਼, 5500mAh ਬੈਟਰੀ ਵਾਲੇ 2 ਫੋਨ ਹੋਣਗੇ ਪੇਸ਼

Vivo ਬਹੁਤ ਜਲਦ ਨਵੀਂ V40 ਸੀਰੀਜ਼ ਨੂੰ ਲਾਂਚ ਕਰ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਾਰਚ ‘ਚ ਕੰਪਨੀ ਨੇ V30 ਸੀਰੀਜ਼ ਲਾਂਚ ਕੀਤੀ ਸੀ ਅਤੇ ਇਸ ਸੀਰੀਜ਼ ਨੂੰ ਇਸ ਦੇ ਸਕਸੈਸਰ ਦੇ ਰੂਪ ‘ਚ ਲਾਂਚ ਕੀਤਾ ਜਾ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ Vivo ਦੀ ਆਉਣ ਵਾਲੀ ਸੀਰੀਜ਼ ‘ਚ ਦੋ ਮਾਡਲ ਸ਼ਾਮਲ ਹੋਣਗੇ, ਪਹਿਲਾ Vivo ਵੀ40 ਅਤੇ ਦੂਜਾ ਵੀ40 ਪ੍ਰੋ। 91Mobiles ਦੀ ਰਿਪੋਰਟ ਦੇ ਮੁਤਾਬਕ, Vivo V40 ਸੀਰੀਜ਼ ਨੂੰ 5,500mAh ਬੈਟਰੀ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ, ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨੂੰ ਅਗਸਤ ਵਿੱਚ ਲਾਂਚ ਕੀਤਾ ਜਾਵੇਗਾ।
ਇਹ ਗੱਲ ਸਾਹਮਣੇ ਆਈ ਹੈ ਕਿ ਆਉਣ ਵਾਲਾ ਮੋਬਾਈਲ ਇਸ ਦੇ ਸੈਗਮੈਂਟ ਦਾ ‘ਸਭ ਤੋਂ ਪਤਲਾ ਫ਼ੋਨ’ ਹੋਵੇਗਾ। ਕਿਹਾ ਜਾ ਰਿਹਾ ਹੈ ਕਿ ਦੋਵਾਂ ਮਾਡਲਾਂ ਨੂੰ ਧੂੜ ਅਤੇ ਪਾਣੀ ਤੋਂ ਸੁਰੱਖਿਆ ਲਈ IP68 ਰੇਟਿੰਗ ਦਿੱਤੀ ਗਈ ਹੈ। ਇਸ ਤੋਂ ਇਲਾਵਾ Vivo ਦੇ ਆਉਣ ਵਾਲੇ ਫੋਨ ‘ਚ 3ਡੀ ਕਰਵਡ ਡਿਸਪਲੇ ਅਤੇ ਇਨਫਿਨਿਟੀ ਆਈ ਕੈਮਰਾ ਮੋਡਿਊਲ ਹੋ ਸਕਦਾ ਹੈ।
Vivo V40 ਦੀਆਂ ਸੰਭਾਵਿਤ ਵਿਸ਼ੇਸ਼ਤਾਵਾਂ
ਰਿਪੋਰਟ ‘ਚ ਕਿਹਾ ਗਿਆ ਹੈ ਕਿ ਦੋਵੇਂ ਫੋਨ ਲੰਬੇ ਸਮੇਂ ਤੱਕ ਚੱਲ ਸਕਦੇ ਹਨ, ਇਸ ਲਈ ਇਸ ‘ਚ ਬਿਹਤਰ ਕੁਸ਼ਨਿੰਗ ਸਟ੍ਰਕਚਰ ਦਿੱਤਾ ਜਾ ਸਕਦਾ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਹਨਾਂ ਫੋਨਾਂ ਵਿੱਚ ਮਲਟੀਫੋਕਲ ਪੋਰਟਰੇਟ ਸਪੋਰਟ ਵਾਲੇ Zeiss Optics ਕੈਮਰੇ ਸ਼ਾਮਲ ਹੋ ਸਕਦੇ ਹਨ। ਫੋਨ ਨੂੰ ਯੂਰੋਪ ‘ਚ ਲਾਂਚ ਕੀਤਾ ਗਿਆ ਹੈ, ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਇੱਥੇ ਕਿਹੜੇ ਫੀਚਰਸ ਦੇ ਨਾਲ ਆ ਸਕਦਾ ਹੈ।
Vivo V40 ਵਿੱਚ 2,800 x 1,260 ਪਿਕਸਲ ਰੈਜ਼ੋਲਿਊਸ਼ਨ ਅਤੇ 120Hz ਰਿਫਰੈਸ਼ ਰੇਟ ਦੇ ਨਾਲ 6.78-ਇੰਚ ਦੀ ਕਰਵਡ AMOLED ਡਿਸਪਲੇ ਹੋਵੇਗੀ। ਸਕਰੀਨ 4,500 nits ਦੀ ਚੋਟੀ ਦੀ ਚਮਕ ਨੂੰ ਸਪੋਰਟ ਕਰਦੀ ਹੈ। ਫੋਨ Snapdragon 7 Gen 3 SoC ਨਾਲ ਲੈਸ ਹੈ, ਜੋ ਕਿ Adreno 720 GPU, 12GB ਤੱਕ LPDDR4X ਰੈਮ ਅਤੇ 512GB ਤੱਕ UFS 2.2 ਅੰਦਰੂਨੀ ਸਟੋਰੇਜ ਨਾਲ ਪੇਸ਼ ਕੀਤਾ ਗਿਆ ਹੈ।
ਪਾਵਰ ਲਈ Vivo V40 ਨੂੰ 5,500mAh ਦੀ ਬੈਟਰੀ ਮਿਲ ਸਕਦੀ ਹੈ, ਜੋ 80W ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਹਾਲਾਂਕਿ ਫੋਨ ਦੇ ਅਸਲ ਫੀਚਰਸ ਅਤੇ ਕੀਮਤ ਦਾ ਪਤਾ ਫੋਨ ਦੇ ਲਾਂਚ ਹੋਣ ਤੋਂ ਬਾਅਦ ਹੀ ਲੱਗੇਗਾ। Vivo V40 ਇੱਕ ਡਿਊਲ ਰੀਅਰ ਕੈਮਰਾ ਸੈੱਟਅਪ ਦੇ ਨਾਲ ਆਉਂਦਾ ਹੈ ਜਿਸ ਵਿੱਚ ਆਪਟੀਕਲ ਇਮੇਜ ਸਟੇਬਲਾਈਜ਼ੇਸ਼ਨ (OIS) ਸਪੋਰਟ ਵਾਲਾ 50-ਮੈਗਾਪਿਕਸਲ ਦਾ ਪ੍ਰਾਇਮਰੀ ਰਿਅਰ ਕੈਮਰਾ ਅਤੇ ਅਲਟਰਾ-ਵਾਈਡ-ਐਂਗਲ ਲੈਂਸ ਵਾਲਾ 50-ਮੈਗਾਪਿਕਸਲ ਦਾ ਸੈਕੰਡਰੀ ਕੈਮਰਾ ਸ਼ਾਮਲ ਹੈ। ਇਸ ਦੇ ਫਰੰਟ ‘ਤੇ ਸੈਲਫੀ ਲਈ 50 ਮੈਗਾਪਿਕਸਲ ਦਾ ਸ਼ੂਟਰ ਹੈ।