Evil thieves broke the lock in minutes and seconds stole millions of mobile phones from the shop hdb – News18 ਪੰਜਾਬੀ

ਫ਼ਿਰੋਜ਼ਪੁਰ ਸ਼ਹਿਰ ’ਚ ਰਾਤ ਦੇ ਸਮੇਂ ਮੋਟਰਸਾਈਕਲ ਤੇ ਸਾਵਰ ਹੋ ਕੇ ਆਏ ਤਿੰਨ ਚੋਰਾਂ ਨੇ ਇੱਕ ਮੋਬਾਈਲ ਵਾਲੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ । ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਚੋਰ ਆਉਂਦੇ ਹਨ। ਦੁਕਾਨ ਦਾ ਸ਼ਟਰ ਮਿੰਟਾ ਸਕਿੰਟਾਂ ਦੇ ਵਿੱਚ ਹੀ ਚੁੱਕ ਦਿੰਦੇ ਹਨ ਅਤੇ ਸ਼ੀਸ਼ਾ ਤੋੜ ਕੇ ਦੁਕਾਨ ਦੇ ਅੰਦਰ ਦਾਖਿਲ ਹੁੰਦੇ ਹਨ ਅਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹਨ ।
ਇਹ ਵੀ ਪੜ੍ਹੋ:
PRTC ਬੱਸ ਨੇ ਟਰਾਲੀ ਨੂੰ ਮਾਰੀ ਟੱਕਰ…ਬਾਬਾ ਬੁੱਢਾ ਸਾਹਿਬ ਜਾ ਰਹੀ ਸੀ ਸੰਗਤ ਨਾਲ ਵਾਪਰਿਆ ਹਾਦਸਾ
ਚੋਰਾਂ ਨੇ ਦੁਕਾਨ ਦੇ ਅੰਦਰ ਪਏ ਫੋਨਾਂ ਅਤੇ ਕੁੱਝ ਅਸੈਸਰੀ ਨੂੰ ਚੋਰੀ ਕੀਤਾ ਅਤੇ ਫਰਾਰ ਹੋ ਗਏ , ਪੀੜਤ ਦੁਕਾਨਦਾਰ ਦੇ ਮੁਤਾਬਿਕ ਚੋਰਾਂ ਨੇ ਉਸਦਾ ਤਕਰੀਬਨ 20-25 ਲੱਖ ਰੁਪਏ ਦਾ ਨੁਕਸਾਨ ਕੀਤਾ ਹੈ । ਹਲਾਂਕਿ ਇਸ ਸਾਰੀ ਵਾਰਦਾਤ ਦੇ ਦੌਰਾਨ ਕਿਸੇ ਵਿਅਕਤੀ ਵੱਲੋਂ ਇਨ੍ਹਾਂ ਚੋਰਾਂ ਨੂੰ ਵੇਖ ਲਿਆ ਜਾਂਦਾ ਹੈ ਪਰ ਇਹ ਚੋਰ ਉਸ ਸ਼ਖਸ ਨੂੰ ਪਿਤੌਲ ਦਿਖਾ ਕੇ ਉੱਥੇ ਤੋਂ ਫਰਾਰ ਹੋ ਜਾਂਦੇ ਹਨ ।
ਚੋਰੀ ਦੀ ਇਹ ਘਟਨਾ ਫਿਰੋਜ਼ਪੁਰ ਦੇ ਚੁੰਗੀ ਖਾਨਾ ਰੋਡ ਬੇਰੀ ਮੁਹੱਲਾ ਦੇ ਕੋਲ ਵਾਪਰੀ ਹੈ । ਫ਼ਿਲਾਹਲ ਦੁਕਾਨਦਾਰ ਦੇ ਵੱਲੋਂ ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ ਅਤੇ ਪੁਲਿਸ ਸੀਸੀਟੀਵੀ ਦੇ ਆਧਾਰ ਤੇ ਚੋਰਾਂ ਦੀ ਭਾਲ ਦੇ ਵਿੱਚ ਜੁਟ ਗਈ ਹੈ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :