National
ਹਰਿਆਣਾ ‘ਚ ਵਿਨੇਸ਼ ਫੋਗਾਟ ਦੀ ਸੀਟ ‘ਤੇ ਹੰਗਾਮਾ, ਬੂਥ ਕੈਪਚਰਿੰਗ ਕਰਨ ਦੇ ਇਲਜ਼ਾਮ, ਪੁਲਿਸ ਮੌਜੂਦ

ਹਰਿਆਣਾ ਵਿਧਾਨ ਸਭਾ ਚੋਣਾਂ ਦੇ ਲਈ ਵੋਟਿੰਗ ਜਾਰੀ ਹੈ। ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ’ਤੇ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ। ਇਨ੍ਹਾਂ ਚੋਣਾਂ ਵਿੱਚ ਚੋਣ ਵਿੱਚ 2 ਕਰੋੜ ਤੋਂ ਵੱਧ ਵੋਟਰ ਵੋਟ ਪਾਉਣਗੇ। ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ 8 ਅਕਤੂਬਰ ਨੂੰ ਐਲਾਨੇ ਜਾਣਗੇ। ਇਸ ਵਿਚਾਲੇ ਵੋਟਿੰਗ ਦੌਰਾਨ ਕਈ ਥਾਈਂ ਹੰਗਾਮੇ ਦੀਆਂ ਖਬਰਾਂ ਵੀ ਆ ਰਹੀਆਂ ਹਨ।
ਇਸ਼ਤਿਹਾਰਬਾਜ਼ੀ
ਵੋਟਿੰਗ ਦੌਰਾਨ ਪਿੰਡ ਮਦੀਨਾ,ਮਹਿਮ ਵੀ ਜ਼ਬਰਦਸਤ ਹੰਗਾਮਾ ਹੋਇਆ ਹੈ। ਜਿੱਥੇ ਬਲਰਾਜ ਕੁੰਡੂ ਤੇ ਉਸਦੇ ਪੀਏ ਦੇ ਕੱਪੜੇ ਪਾੜੇ ਗਏ। ਇਸ ਵਿਚਾਲੇ ਹੁਣ ਖਬਰ ਆ ਰਹੀ ਹੈ ਕਿ ਵਿਨੇਸ਼ ਫੋਗਾਟ ਦੀ ਸੀਟ ਜੁਲਾਣਾ ‘ਤੇ ਵੀ ਹੰਗਾਮਾ ਹੋਇਆ ਹੈ। ਜਿੱਥੇ ਬੂਥ ਕੈਪਚਰਿੰਗ ਕਰਨ ਦੇ ਇਲਜ਼ਾਮ ਲਗਾਏ ਗਏ ਹਨ।
- First Published :