ਸੰਗੀਤ ਜਗਤ ਨੂੰ ਵੱਡਾ ਝਟਕਾ, ਪੰਜਾਬੀ ਗਾਇਕਾ ਦਾ ਹੋਇਆ ਦੇਹਾਂਤ

ਪੰਜਾਬੀ ਸੰਗੀਤ ਜਗਤ ਨੂੰ ਵੱਡਾ ਝਟਕਾ ਲੱਗਾ ਹੈ। ਦੱਸ ਦੇਈਏ ਕਿ ਮਸ਼ਹੂਰ ਪੰਜਾਬੀ ਗਾਇਕਾ ਹੇਮਲਾਤਾ ਖਿਵਾਨੀ ਦੇ ਅਚਾਨਕ ਦੇਹਾਂਤ ਦੀ ਖ਼ਬਰ ਨੇ ਹਰ ਪਾਸੇ ਸੋਗ ਛਾਇਆ ਹੋਇਆ ਹੈ।
ਹਾਲਾਂਕਿ ਉਨ੍ਹਾਂ ਦੀ ਮੌਤ ਕਿਹੜੇ ਕਾਰਨਾਂ ਕਰਕੇ ਹੋਈ ਇਸ ਸਬੰਧੀ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ। ਪਰ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਪੂਰੀ ਫ਼ਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਪਈ ਹੈ। ਉਨ੍ਹਾਂ ਦੇ ਪਰਿਵਾਰ ਨੂੰ ਵੀ ਇਸ ਨਾਲ ਡੂੰਘਾ ਸਦਮਾ ਲੱਗਾ ਹੈ।
ਦੱਸ ਦੇਈਏ ਕਿ ਗਾਇਕਾ ਦੀ ਅਚਾਨਕ ਮੌਤ ਉੱਪਰ ਸੰਗੀਤ ਜਗਤ ਦੇ ਸਿਤਾਰਿਆਂ ਵੱਲੋਂ ਸੋਗ ਪ੍ਰਗਟਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਹੇਮਲਾਤਾ ਨੇ ਸੰਗੀਤ ਜਗਤ ‘ਚ ਕਈ ਹਿੱਟ ਗੀਤ ਗਾਏ ਸਨ। ਗਾਇਕਾ ਦਾ ਅਚਾਨਕ ਦੇਹਾਂਤ ਪੰਜਾਬੀ ਸੰਗੀਤ ਜਗਤ ਨੂੰ ਵੱਡਾ ਘਾਟਾ ਹੋਇਆ ਹੈ।
ਉਨ੍ਹਾਂ ਨੇ ਕਈ ਧਾਰਮਿਕ ਗੀਤ ਵੀ ਗਾਏ ਸਨ, ਜਿਨ੍ਹਾਂ ਨੂੰ ਫੈਨਜ਼ ਵਲੋਂ ਭਰਮਾ ਹੁੰਗਾਰਾ ਮਿਲਿਆ। ਧਾਰਮਿਕ ਗੀਤਾਂ ਦੀ ਗੱਲ ਕਰੀਏ ਤਾਂ ਇਸ ‘ਚ ‘ਦਾਤਾ ਜੀ’, ‘ਫਰੀਦਾ ਕਰੀਏ ਨਾ ਹੰਕਾਰ’ ਵਰਗੇ ਗੀਤ ਸ਼ਾਮਲ ਸਨ।
- First Published :