‘ਬਿੱਗ ਬੌਸ 18’ ਵਿਚ ਨਜ਼ਰ ਆਉਣਗੇ ਤਜਿੰਦਰ ਪਾਲ ਸਿੰਘ ਬੱਗਾ Tajinder Pal Singh Bagga Who is Bigg Boss 18 contestant Tajinder Pal Singh Bagga – News18 ਪੰਜਾਬੀ

Tajinder Pal Singh Bagga: ਰਿਐਲਿਟੀ ਸ਼ੋਅ ‘ਬਿੱਗ ਬੌਸ 18’ ਦੇ ਗ੍ਰੈਂਡ ਪ੍ਰੀਮੀਅਰ ‘ਚ ਹੁਣ ਕੁਝ ਹੀ ਘੰਟੇ ਬਾਕੀ ਹਨ। ‘ਬਿੱਗ ਬੌਸ 18’ 6 ਅਕਤੂਬਰ ਤੋਂ ਕਲਰਸ ਟੀਵੀ ਉਤੇ ਸ਼ੁਰੂ ਹੋ ਰਿਹਾ ਹੈ। ਹਰ ਸਾਲ ਦੀ ਤਰ੍ਹਾਂ ਇਕ ਵਾਰ ਫਿਰ ਸਲਮਾਨ ਖਾਨ ਇਸ ਸ਼ੋਅ ਦੀ ਮੇਜ਼ਬਾਨੀ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ। ਇਸ ਵਾਰ ਵੀ ਕਈ ਵੱਡੇ ਚਿਹਰੇ ਇਸ ਸ਼ੋਅ ਵਿੱਚ ਪ੍ਰਤੀਯੋਗੀ ਦੇ ਰੂਪ ਵਿੱਚ ਨਜ਼ਰ ਆਉਣ ਵਾਲੇ ਹਨ।
ਇਨ੍ਹਾਂ ਵਿਚ ਸਿਆਸਤ ਨਾਲ ਜੁੜੇ ਤਜਿੰਦਰ ਪਾਲ ਸਿੰਘ ਬੱਗਾ ਦਾ ਨਾਂ ਵੀ ਹੈ। ਤਜਿੰਦਰ ਪਾਲ ਸਿੰਘ ਬੱਗਾ ਭਾਜਪਾ ਆਗੂ ਹਨ ਅਤੇ ਸੋਸ਼ਲ ਮੀਡੀਆ ‘ਤੇ ਵੀ ਸਰਗਰਮ ਹਨ। ਉਨ੍ਹਾਂ ਦਾ ਜਨਮ 24 ਸਤੰਬਰ 1985 ਨੂੰ ਹੋਇਆ ਸੀ। ਉਹ ਦਿੱਲੀ ਦੇ ਤਿਲਕ ਨਗਰ ਦੇ ਰਹਿਣ ਵਾਲੇ ਹਨ।
ਜਦੋਂ ਤਜਿੰਦਰ 16 ਸਾਲਾਂ ਦੇ ਸੀ, ਉਹ ਭਾਜਪਾ ਦੇ ਯੂਥ ਵਿੰਗ, ਭਾਰਤੀ ਜਨਤਾ ਯੁਵਾ ਮੋਰਚਾ (ਬੀਜੇਵਾਈਐਮ) ਵਿੱਚ ਸ਼ਾਮਲ ਹੋ ਗਏ। ਸਾਲ 2017 ਵਿਚ ਉਹ ਦਿੱਲੀ ਭਾਜਪਾ ਦੇ ਬੁਲਾਰੇ ਵੀ ਬਣੇ ਅਤੇ ਫਿਰ 2020 ਵਿਚ ਉਹ ਚੋਣ ਮੈਦਾਨ ਵਿਚ ਉਤਰੇ। ਭਾਜਪਾ ਨੇ ਉਨ੍ਹਾਂ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਹਰੀ ਨਗਰ ਸੀਟ ਤੋਂ ਮੈਦਾਨ ਵਿੱਚ ਉਤਾਰਿਆ ਸੀ। ਹਾਲਾਂਕਿ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸਾਲ 2021 ਵਿੱਚ ਭਾਜਪਾ ਨੇ ਉਨ੍ਹਾਂ ਨੂੰ ਬੀਜੇਵਾਈਐਮ ਦਾ ਰਾਸ਼ਟਰੀ ਸਕੱਤਰ ਬਣਾਇਆ।
ਸੋਸ਼ਲ ਮੀਡੀਆ ‘ਤੇ ਸਰਗਰਮ
ਤਜਿੰਦਰ ਪਾਲ ਸਿੰਘ ਬੱਗਾ ਸੋਸ਼ਲ ਮੀਡੀਆ ‘ਤੇ ਵੀ ਸਰਗਰਮ ਰਹਿੰਦੇ ਹਨ ਅਤੇ ਵੱਖ-ਵੱਖ ਮੁੱਦਿਆਂ ‘ਤੇ ਟਿੱਪਣੀ ਕਰਦੇ ਰਹਿੰਦੇ ਹਨ। ਇੰਸਟਾਗ੍ਰਾਮ ‘ਤੇ ਉਸ ਦੇ 1 ਲੱਖ 27 ਹੋਰ ਫਾਲੋਅਰਜ਼ ਹਨ। ਜਦੋਂ ਕਿ ਐਕਸ (ਪਹਿਲਾਂ ਟਵਿੱਟਰ) ‘ਤੇ 1.2 ਮਿਲੀਅਨ ਯਾਨੀ 12 ਲੱਖ ਲੋਕ ਉਸ ਨੂੰ ਫਾਲੋ ਕਰਦੇ ਹਨ।
- First Published :