Sports
ਪਾਕਿਸਤਾਨ ਦੀ ਟੀਮ ਨੇ ਦਿੱਤਾ ਟੀਮ ਇੰਡੀਆ ਨੂੰ 106 ਦੌੜਾਂ ਦਾ ਟੀਚਾ

ਇਸ ਮੈਚ ‘ਚ ਟੀਮ ਇੰਡੀਆ ਲਈ ਅਰੁੰਧਤੀ ਰੈੱਡੀ ਅਤੇ ਸ਼੍ਰੇਅੰਕਾ ਪਾਟਿਲ ਸਭ ਤੋਂ ਸਫਲ ਗੇਂਦਬਾਜ਼ ਰਹੇ ਹਨ। ਇਸ ਮੈਚ ਵਿੱਚ ਅਰੁੰਧਤੀ ਰੈੱਡੀ ਨੇ ਤਿੰਨ ਅਤੇ ਸ਼੍ਰੇਅੰਕਾ ਪਾਟਿਲ ਨੇ ਦੋ ਵਿਕਟਾਂ ਲਈਆਂ ਹਨ। ਭਾਰਤ ਨੂੰ ਹੁਣ ਜਿੱਤ ਲਈ 120 ਗੇਂਦਾਂ ਵਿੱਚ 106 ਦੌੜਾਂ ਦੀ ਲੋੜ ਹੈ। ਟੀਮ ਇੰਡੀਆ ਇਸ ਮੈਚ ਨੂੰ ਵੱਡੇ ਫਰਕ ਨਾਲ ਜਿੱਤਣਾ ਚਾਹੇਗੀ।