ਕਪਤਾਨ ਫਾਤਿਮਾ T20 World Cup ਛੱਡ ਕੇ ਅਚਾਨਕ ਪਰਤੀ ਪਾਕਿਸਤਾਨ, ਜਾਣੋ ਕੀ ਸੀ ਕਾਰਨ

ਮਹਿਲਾ ਟੀ-20 ਵਿਸ਼ਵ ਕੱਪ (Women’s T20 World Cup) ਚੱਲ ਰਿਹਾ ਹੈ। ਇਸ ਦੌਰਾਨ ਇਕ ਬੁਰੀ ਖ਼ਬਰ ਸਾਹਮਣੇ ਆਈ ਹੈ। ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਪਾਕਿਸਤਾਨ ਦੀ ਕ੍ਰਿਕਟ ਟੀਮ ਨੂੰ ਵੱਡਾ ਝਟਕਾ ਲੱਗਿਆ ਹੈ। ਪਾਕਿਸਤਾਨ ਕ੍ਰਿਕਟ ਟੀਮ ਦੀ ਕਪਤਾਨ ਫਾਤਿਮਾ ਸਨਾ (Fatima Sana) ਨੂੰ ਮਹਿਲਾ ਟੀ-20 ਵਿਸ਼ਵ ਕੱਪ ਦੇ ਵਿਚਕਾਰੋਂ ਹੀ ਅਚਾਨਕ ਘਰ ਪਰਤਨਾ ਪਿਆ। ਦਰਅਸਲ ਫਾਤਿਮਾ ਦੇ ਪਿਤਾ ਦੀ ਮੌਤ ਹੋ ਗਈ। ਜਿਸ ਕਾਰਨ ਉਸਨੂੰ ਵਿਸ਼ਵ ਕੱਪ ਛੱਡ ਕੇ ਅਚਾਨਕ ਪਾਕਿਸਤਾਨ ਆਉਣਾ ਪਿਆ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਪਾਕਿਸਤਾਨੀ ਮਹਿਲਾ ਟੀਮ (Pakistan Women’s Cricket Team) ਦਾ ਮੈਚ ਆਸਟ੍ਰੇਲੀਆ ਨਾਲ ਹੋਣ ਵਾਲਾ ਸੀ। ਇਸ ਮੈਚ ਤੋਂ ਠੀਕ ਪਹਿਲਾਂ ਪਾਕਿਸਤਾਨੀ ਟੀਮ ਦੀ ਕਪਤਾਨ ਫਾਤਿਮਾ ਸਨਾ ਨੂੰ ਆਪਣੇ ਪਿਤਾ ਦੀ ਮੌਤ ਹੋ ਜਾਣ ਕਾਰਨ ਪਾਕਿਸਤਾਨ ਮੁੜਨਾ ਪਿਆ। ਇਸ ਤੋਂ ਬਾਅਦ ਫਾਤਿਮਾ ਦੀ ਥਾਂ ‘ਤੇ ਮੁਨੀਬਾ ਅਲੀ ਨੂੰ ਟੀਮ ਦੀ ਕਪਤਾਨ ਬਣਾਇਆ ਗਿਆ। ਪਾਕਿਸਤਾਨ ਕ੍ਰਿਕਟ ਬੋਰਡ (PCB) ਫਾਤਿਮਾ ਸਨਾ ਦੇ ਪਿਤਾ ਦੀ ਮੌਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਫਾਤਿਮਾ ਸਨਾ ਸ਼ਾਇਦ ਆਸਟ੍ਰੇਲੀਆ ਦੇ ਨਾਲ ਮੈਚ ਨਹੀਂ ਖੇਡ ਸਕੇਗੀ।
ਜ਼ਿਕਰਯੋਗ ਹੈ ਕਿ ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਪਾਕਿਸਤਾਨ ਅਤੇ ਆਸਟ੍ਰੇਲੀਆ ਵਿਚਾਲੇ ਮੈਚ ਸ਼ੁੱਕਰਵਾਰ 11 ਅਕਤੂਬਰ ਯਾਨੀ ਕਿ ਅੱਜ ਹੋਣਾ ਹੈ। ਸੈਮੀਫਾਈਨਲ ਦੇ ਨਜ਼ਰੀਏ ਤੋਂ ਇਹ ਮੈਚ ਬਹੁਤ ਮਹੱਤਵਪੂਰਨ ਹੈ। ਜੇਕਰ ਆਸਟ੍ਰੇਲੀਆ ਇਹ ਮੈਚ ਜਿੱਤ ਜਾਂਦਾ ਹੈ, ਤਾਂ ਉਸ ਦਾ ਸੈਮੀਫਾਈਨਲ ਖੇਡਣਾ ਤੈਅ ਹੋ ਜਾਵੇਗਾ। ਇਸੇ ਤਰ੍ਹਾਂ ਜੇਕਰ ਪਾਕਿਸਤਾਨ ਇਹ ਮੈਚ ਜਿੱਤ ਜਾਂਦਾ ਹੈ ਤਾਂ ਉਹ ਸੈਮੀਫਾਈਨਲ ਦੀ ਦੌੜ ਵਿੱਚ ਬਣਿਆ ਰਹੇਗਾ। ਜੇਕਰ ਪਾਕਿਸਤਾਨ ਟੀਮ ਇਹ ਮੈਚ ਹਾਰ ਜਾਂਦੀ ਹੈ, ਤਾਂ ਪਾਕਿਸਤਾਨ ਟੀਮ ਦੇ ਸੈਮੀਫਾਈਨਲ ਵਿੱਚ ਪਹੁੰਚਣ ਦੀ ਉਮੀਦ ਲਗਭਗ ਖ਼ਤਮ ਹੋ ਜਾਵੇਗੀ।
ਦੱਸ ਦੇਈਏ ਕਿ ਉਹ ਪਾਕਿਸਤਾਨ ਮਹਿਲਾ ਟੀਮ ਦੀ ਸਭ ਤੋਂ ਘੱਟ ਉਮਰ ਦੀ ਕਪਤਾਨ ਹੈ। ਪਾਕਿਸਤਾਨ ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਗਰੁੱਪ ਏ ਵਿੱਚ ਹੈ। ਇਸ ਗਰੁੱਪ ਵਿੱਚ ਭਾਰਤ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ਦੀਆਂ ਟੀਮਾਂ ਵੀ ਹਨ। ਆਸਟਰੇਲੀਆ ਇਕਲੌਤੀ ਟੀਮ ਹੈ ਜਿਸ ਨੇ ਟੂਰਨਾਮੈਂਟ ਵਿੱਚ ਆਪਣੇ ਦੋਵੇਂ ਮੈਚ ਜਿੱਤੇ ਹਨ। ਉਸ ਦੇ ਅੰਕ ਸੂਚੀ ਵਿੱਚ ਵੱਧ ਤੋਂ ਵੱਧ 4 ਅੰਕ ਹਨ। ਇਸ ਤੋਂ ਬਾਅਦ ਭਾਰਤ, ਪਾਕਿਸਤਾਨ ਅਤੇ ਨਿਊਜ਼ੀਲੈਂਡ ਦੇ ਦੋ-ਦੋ ਅੰਕ ਹਨ। ਸ਼੍ਰੀਲੰਕਾ ਗਰੁੱਪ ‘ਚ ਤਿੰਨੋਂ ਮੈਚ ਹਾਰ ਕੇ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਗਿਆ ਹੈ।
- First Published :