Tempo Traveler collided with a tractor trolley two people died vehicle was blown away hdb – News18 ਪੰਜਾਬੀ

ਹੁਸਿ਼ਆਰਪੁਰ ਚ ਅੱਜ ਚੜ੍ਹਦੀ ਸਵੇਰ ਹੀ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਚ ਟੈਂਪੂ ਟਰੈਵਲਰ ਸਵਾਰ 2 ਵਿਅਕਤੀਆਂ ਦੀ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਦਕਿ ਇਸ ਹਾਦਸੇ ਚ 3 ਵਿਅਕਤੀ ਹੋਰ ਗੰਭੀਰ ਜ਼ਖਮੀ ਹੋਏ ਹਨ। ਜਖ਼ਮੀਆਂ ਨੂੰ ਇਲਾਜ ਲਈ ਤੁਰੰਤ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਚ ਭਰਤੀ ਕਰਵਾਇਆ ਗਿਆ।
ਇਹ ਵੀ ਪੜ੍ਹੋ:
ਜਾਣਕਾਰੀ ਮੁਤਾਬਿਕ ਇਹ ਹਾਦਸਾ ਲੱਕੜਾ ਨਾਲ ਲੱਦੀ ਟ੍ਰੈਕਟਰ ਟਰਾਲੀ ਅਤੇ ਜੰਮੂ ਤਰਫੋਂ ਆ ਰਹੇ ਟੈਂਪੂ ਟ੍ਰੇਵਲਰ ਵਿਚਕਾਰ ਵਾਪਰਿਆ ਹੈ। ਜਾਣਕਾਰੀ ਮੁਤਾਬਿਕ ਭਜਨ ਗਾਇਕ ਭੁਪਿੰਦਰ ਬੱਬਲ ਦੀ ਟੀਮ ਮਾਂ ਵੈਸ਼ਨੋ ਦੇਵੀ ਵਿਖੇ ਜਾਗਰਣ ਕਰਕੇ ਵਾਪਿਸ ਆ ਰਹੀ ਸੀ। ਇਸ ਦੌਰਾਨ ਜਦੋਂ ਹੁਸਿ਼ਆਰਪੁਰ ਦੇ ਬਾਗਪੁਰ ਨਜ਼ਦੀਕ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੀ ਲੱਕੜਾ ਨਾਲ ਲੱਦੀ ਟਰਾਲੀ ਨਾਲ ਟ੍ਰੇਵਲਰ ਜਾ ਟਕਰਾਈ ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਜਿਸ ਵਕਤ ਇਹ ਹਾਦਸਾ ਵਾਪਰਿਆ ਤਾਂ ਉਸ ਵਕਤ ਗੱਡੀ ਚ ਕੁੱਲ 12 ਵਿਅਕਤੀ ਸਵਾਰ ਸਨ ਤੇ ਇਹ ਗੱਡੀ ਜੰਮੂ ਤਰਫੋਂ ਕਾਫੀ ਤੇਜ਼ ਗਤੀ ਨਾਲ ਆ ਰਹੀ ਸੀ ਜਦਕਿ ਟ੍ਰੈਕਟਰ ਟਰਾਲੀ ਹੁਸਿ਼ਆਰਪੁਰ ਤਰਫੋਂ ਆ ਰਿਹਾ ਸੀ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਹਰਿਆਣਾ ਦੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ। ਜ਼ਖਮੀਆਂ ਦਾ ਹੁਸਿ਼ਆਰਪੁਰ ਦੇ ਸਰਕਾਰੀ ਹਸਪਤਾਲ ਚ ਇਲਾਜ ਚੱਲ ਰਿਹਾ ਹੈ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।