Delhi Schools Bomb Threat: ਕਈ ਸਕੂਲਾਂ ਨੂੰ ਫਿਰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ…ਇਹ ਸਕੂਲ ਰਹਿਣਗੇ ਬੰਦ

ਦੇਸ਼ ਦੀ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਸਕੂਲਾਂ ਨੂੰ ਇੱਕ ਵਾਰ ਫਿਰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਅੱਜ (13 ਦਸੰਬਰ) ਦਿੱਲੀ ਦੇ 4 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਈ-ਮੇਲ ਮਿਲੀ ਹੈ। ਡੀਪੀਐਸ ਈਸਟ ਆਫ ਕੈਲਾਸ਼, ਸਲਵਾਨ, ਮਾਡਰਨ ਸਕੂਲ ਨੂੰ ਬੰਬ ਦੀ ਧਮਕੀ ਦਿੱਤੀ ਗਈ ਹੈ। ਡੀਪੀਐਸ ਸਕੂਲ ਵਿੱਚ ਅੱਜ ਸਾਰੇ ਮਾਪਿਆਂ ਨੂੰ ਛੁੱਟੀ ਦਾ ਸੁਨੇਹਾ ਭੇਜਿਆ ਗਿਆ ਹੈ। ਦੇਰ ਰਾਤ 12.54 ਵਜੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਮੇਲ ਭੇਜੀ ਗਈ। ਈਮੇਲ ਦੀ ਜਾਣਕਾਰੀ ਦਿੱਲੀ ਪੁਲਿਸ ਅਤੇ ਫਾਇਰ ਵਿਭਾਗ ਨੂੰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਗਈ। ਜਾਂਚ ‘ਚ ਹੁਣ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ। ਦਰਅਸਲ ਦਿੱਲੀ ਦੇ ਸਕੂਲਾਂ ‘ਚ ਬੰਬ ਦੀ ਧਮਕੀ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ।
4 schools in Delhi received bomb threat emails today. Fire officals and police on the spot. Nothing suspicious found yet: Delhi Police
— ANI (@ANI) December 13, 2024
ਹਰ ਰੋਜ਼ ਕੋਈ ਨਾ ਕੋਈ ਅਣਪਛਾਤਾ ਵਿਅਕਤੀ ਈ-ਮੇਲ ਜਾਂ ਕਾਲ ਰਾਹੀਂ ਸਕੂਲ ਪ੍ਰਬੰਧਕਾਂ ਨੂੰ ਬੰਬ ਹੋਣ ਦੀ ਸੂਚਨਾ ਦਿੰਦਾ ਹੈ। ਫਿਰ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਹੈ। ਹਰ ਵਾਰ ਬੰਬ ਦੀ ਧਮਕੀ ਮਿਲਦੀ ਹੈ, ਜਾਂਚ ਵਿਚ ਕੁਝ ਨਹੀਂ ਮਿਲਦਾ।
ਧਮਕੀ ਭਰੇ ਈ ਮੇਲ ਵਿੱਚ ਕੀ ਕੀ ਲਿਖਿਆ ਗਿਆ ?
ਈਮੇਲ ਵਿੱਚ ਲਿਖਿਆ ਗਿਆ ਹੈ, ‘ਇਹ ਈਮੇਲ ਤੁਹਾਨੂੰ ਸੂਚਿਤ ਕਰਨ ਲਈ ਹੈ ਕਿ ਤੁਹਾਡੇ ਸਕੂਲ ਦੇ ਪਰਿਸਰ ਵਿੱਚ ਕਈ ਵਿਸਫੋਟਕ ਹਨ ਅਤੇ ਮੈਨੂੰ ਯਕੀਨ ਹੈ ਕਿ ਤੁਸੀਂ ਸਾਰੇ ਆਪਣੇ ਵਿਦਿਆਰਥੀਆਂ ਦੇ ਸਕੂਲ ਦੇ ਵਿਹੜੇ ਵਿੱਚ ਦਾਖਲ ਹੋਣ ‘ਤੇ ਉਨ੍ਹਾਂ ਦੇ ਬੈਗ ਵਾਰ-ਵਾਰ ਜਾਂਚ ਨਹੀਂ ਕਰਦੇ। ਇਸ ਗਤੀਵਿਧੀ ਵਿੱਚ ਇੱਕ ਗੁਪਤ ਡਾਰਕ ਵੈੱਬ ਸਮੂਹ ਸ਼ਾਮਲ ਹੈ। ਇਸ ਵਿੱਚ ਕਈ ਰੈੱਡ ਰੂਮ ਵੀ ਹਨ। ਬੰਬ ਇਮਾਰਤਾਂ ਨੂੰ ਤਬਾਹ ਕਰਨ ਅਤੇ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਲਈ ਕਾਫੀ ਹਨ। ਧਮਕੀ ਵਿੱਚ ਅੱਗੇ ਕਿਹਾ ਗਿਆ ਹੈ ਕਿ ਸਾਡੇ ਗੁਪਤ ਸੂਤਰਾਂ ਰਾਹੀਂ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਜਿਨ੍ਹਾਂ ਸਕੂਲਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਵਿੱਚੋਂ ਇੱਕ ਸਕੂਲ ਇਸ ਸਮੇਂ ਆਪਣੇ ਖੇਡ ਦਿਵਸ ਲਈ ਮਾਰਚ ਕਰ ਰਿਹਾ ਹੈ। ਜਿਸ ਵਿੱਚ ਵਿਦਿਆਰਥੀ ਇੱਕ ਮੈਦਾਨ ‘ਚ ਇਕੱਠੇ ਹੁੰਦੇ ਹਨ।
ਜਿਸ ਵਿੱਚ ਭੀੜ ਇਕੱਠੀ ਹੁੰਦੀ ਹੈ। 13 ਅਤੇ 14 ਦਸੰਬਰ ਨੂੰ ਇਨ੍ਹਾਂ ਦੋਨਾਂ ਦਿਨਾਂ ਵਿੱਚ ਤੁਹਾਡੇ ਸਕੂਲ ਵਿੱਚ ਬੰਬ ਧਮਾਕੇ ਹੋ ਸਕਦੇ ਹਨ।
- First Published :