ਤਲਾਕ ਦੀਆਂ ਖ਼ਬਰਾਂ ‘ਤੇ ਗੋਵਿੰਦਾ ਦੀ ਪਤਨੀ ਨੇ ਤੋੜੀ ਚੁੱਪੀ, ਟ੍ਰੋਲਰਾਂ ਨੂੰ ਦਿੱਤਾ ਜਵਾਬ

ਗੋਵਿੰਦਾ ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਆਹੂਜਾ ਦੇ 37 ਸਾਲਾਂ ਦੇ ਵਿਆਹ ਤੋਂ ਬਾਅਦ ਇਸ ਸਾਲ ਦੇ ਸ਼ੁਰੂ ਵਿੱਚ ਤਲਾਕ ਹੋਣ ਦੀਆਂ ਅਫਵਾਹਾਂ ਆ ਰਹੀਆਂ ਸਨ। ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਕਿ ਉਨ੍ਹਾਂ ਦੀ ਵੱਖਰੀ ਜੀਵਨ ਸ਼ੈਲੀ ਦਰਾਰ ਦਾ ਇੱਕ ਕਾਰਨ ਸੀ।
ਹੁਣ ਤਲਾਕ ‘ਤੇ ਸੁਨੀਤਾ ਆਹੂਜਾ ਨੇ ਦਿੱਤੀ ਪ੍ਰਤੀਕਿਰਿਆ ਦਿੱਤੀ ਹੈ। ਇਸ ਤੋਂ ਪਹਿਲਾਂ, ਗੋਵਿੰਦਾ ਦੇ ਵਕੀਲ ਨੇ ਪੁਸ਼ਟੀ ਕੀਤੀ ਸੀ ਕਿ ਸੁਨੀਤਾ ਨੇ ਛੇ ਮਹੀਨੇ ਪਹਿਲਾਂ ਤਲਾਕ ਲਈ ਅਰਜ਼ੀ ਦਿੱਤੀ ਸੀ, ਪਰ ਬਾਅਦ ਵਿੱਚ ਮਾਮਲਾ ਹੱਲ ਹੋ ਗਿਆ। ਹੁਣ, ਸੁਨੀਤਾ ਨੇ ਆਖ਼ਰਕਾਰ ਤਲਾਕ ਦੀਆਂ ਅਫਵਾਹਾਂ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਦੋਵਾਂ ਵਿਚਕਾਰ ਸਭ ਠੀਕ ਹੈ।
ਏਬੀਪੀ ਨਾਲ ਇੱਕ ਇੰਟਰਵਿਊ ਵਿੱਚ ਸੁਨੀਤਾ ਨੇ ਕਿਹਾ, “ਇਹ ਸਕਾਰਾਤਮਕ ਹੈ ਜਾਂ ਨਕਾਰਾਤਮਕ? ਮੈਨੂੰ ਪਤਾ ਹੈ ਕਿ ਇਹ ਸਕਾਰਾਤਮਕ ਹੈ। ਮੈਨੂੰ ਲੱਗਦਾ ਹੈ ਕਿ ਲੋਕ ਕੁੱਤੇ ਹਨ ਤੇ ਉਹ ਭੌਂਕਣਗੇ।” ਅੱਗੇ, ਉਨ੍ਹਾਂ ਨੇ ਕਿਹਾ, “ਜਦੋਂ ਤੱਕ ਤੁਸੀਂ ਮੇਰੇ ਜਾਂ ਗੋਵਿੰਦਾ ਦੇ ਮੂਹੋਂ ਕੁੱਝ ਨਾ ਸੁਣੋ, ਤਾਂ ਤੁਸੀਂ ਇਹ ਨਾ ਸੋਚੋ ਕਿ ਕੀ ਹੈ ਕੀ ਨਹੀਂ ਹੈ।” ਤਲਾਕ ਦੀਆਂ ਅਫਵਾਹਾਂ ਦੌਰਾਨ, ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਅਦਾਕਾਰ 30 ਸਾਲਾ ਮਰਾਠੀ ਅਦਾਕਾਰਾ ਨਾਲ ਐਕਸਟਰਾ ਮੈਰੀਟਲ ਅਫੇਅਰ ਵਿੱਚ ਹੈ। ਇਸ ਖ਼ਬਰ ਕਾਰਨ ਤਲਾਕ ਦੀ ਖ਼ਬਰ ਹੋਰ ਵੀ ਤੇਜ਼ੀ ਨਾਲ ਫੈਲ ਗਈ।
ਤੁਹਾਡੀ ਜਾਣਕਾਰੀ ਲਈ, ਤੁਹਾਨੂੰ ਦਸ ਦੇਈਏ ਕਿ ਉਨ੍ਹਾਂ ਦੇ ਤਲਾਕ ਦੀਆਂ ਅਫਵਾਹਾਂ ਉਦੋਂ ਸ਼ੁਰੂ ਹੋਈਆਂ ਜਦੋਂ ਗੋਵਿੰਦਾ ਦੀ ਪਤਨੀ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਉਹ ਅਤੇ ਗੋਵਿੰਦਾ ਵੱਖ-ਵੱਖ ਰਹਿੰਦੇ ਹਨ। ਜਨਵਰੀ ਵਿੱਚ, ਉਨ੍ਹਾਂ ਨੇ ਪਿੰਕਵਿਲਾ ਦੇ ਹਿੰਦੀ ਰਸ਼ ਨੂੰ ਇੰਟਰਵਿਊ ਦੌਰਾਨ ਦੱਸਿਆ, “ਸਾਡੇ ਦੋ ਘਰ ਹਨ, ਸਾਡੇ ਅਪਾਰਟਮੈਂਟ ਦੇ ਸਾਹਮਣੇ ਇੱਕ ਬੰਗਲਾ ਹੈ। ਮੇਰਾ ਇੱਕ ਮੰਦਰ ਹੈ ਅਤੇ ਮੇਰੇ ਬੱਚੇ ਫਲੈਟ ਵਿੱਚ ਰਹਿੰਦੇ ਹਨ। ਅਸੀਂ ਫਲੈਟ ਵਿੱਚ ਰਹਿੰਦੇ ਹਾਂ ਜਦੋਂ ਕਿ ਗੋਵਿੰਦਾ ਆਪਣੀਆਂ ਮੀਟਿੰਗਾਂ ਤੋਂ ਬਾਅਦ ਦੇਰ ਨਾਲ ਆਉਂਦਾ ਹੈ। ਉਸ ਨੂੰ ਗੱਲ ਕਰਨਾ ਪਸੰਦ ਹੈ ਇਸ ਲਈ ਉਹ 10 ਲੋਕਾਂ ਨੂੰ ਇਕੱਠਾ ਕਰਦਾ ਹੈ ਅਤੇ ਉਨ੍ਹਾਂ ਨਾਲ ਬੈਠਦਾ ਹੈ ਅਤੇ ਗੱਲਾਂ ਕਰਦਾ ਹੈ। ਜਦੋਂ ਕਿ ਮੈਂ, ਮੇਰਾ ਪੁੱਤਰ ਅਤੇ ਮੇਰੀ ਧੀ ਇਕੱਠੇ ਰਹਿੰਦੇ ਹਾਂ ਪਰ ਅਸੀਂ ਘੱਟ ਹੀ ਗੱਲ ਕਰਦੇ ਹਾਂ ਕਿਉਂਕਿ ਮੈਨੂੰ ਲੱਗਦਾ ਹੈ ਕਿ ਜੇ ਤੁਸੀਂ ਬਹੁਤ ਜ਼ਿਆਦਾ ਗੱਲ ਕਰਦੇ ਹੋ, ਤਾਂ ਤੁਸੀਂ ਆਪਣੀ ਊਰਜਾ ਬਰਬਾਦ ਕਰਦੇ ਹੋ।”
ਹਾਲਾਂਕਿ, ਉਸਨੇ ਬਾਅਦ ਵਿੱਚ ਆਪਣੇ ਬਿਆਨ ਨੂੰ ਸਪੱਸ਼ਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਵੱਖ ਨਹੀਂ ਕੀਤਾ ਜਾ ਸਕਦਾ ਅਤੇ ਗੋਵਿੰਦਾ ਨਾਲ ਉਸ ਦਾ ਰਿਸ਼ਤਾ ਮਜ਼ਬੂਤ ਬਣਿਆ ਹੋਇਆ ਹੈ। ਉਸ ਨੇ ਕਿਹਾ, “ਮੈਨੂੰ ਉਨ੍ਹਾਂ ਨਾਲ ਬਹੁਤ ਮਜ਼ਾ ਆਉਂਦਾ ਹੈ। ਬਾਹਰਲੇ ਲੋਕਾਂ ਨਾਲੋਂ ਜ਼ਿਆਦਾ ਅਜਿਹੇ ਲੋਕ ਹਨ ਜੋ ਘਰ ਤੋੜਨਾ ਚਾਹੁੰਦੇ ਹਨ। ਮੈਂ ਕਿਸੇ ਨੂੰ ਘਰ ਨਹੀਂ ਤੋੜਨ ਦੇਵਾਂਗੀ। ਮੈਂ ਜਿੱਤਾਂਗੀ ਕਿਉਂਕਿ ਬਾਬਾ ਮੇਰੇ ਨਾਲ ਹਨ।” ਤੁਹਾਨੂੰ ਦੱਸ ਦੇਈਏ ਕਿ ਗੋਵਿੰਦਾ ਅਤੇ ਸੁਨੀਤਾ ਦਾ ਵਿਆਹ 11 ਮਾਰਚ 1987 ਨੂੰ ਹੋਇਆ ਸੀ ਅਤੇ ਉਨ੍ਹਾਂ ਦੇ ਦੋ ਬੱਚੇ ਹਨ, ਟੀਨਾ ਆਹੂਜਾ ਅਤੇ ਯਸ਼ਵਰਧਨ।