ਫਿੱਟ ਹੋਣ ਲਈ ਇਸ TV ਆਦਾਕਾਰਾ ਨੇ ਅਪਣਾਇਆ ਹੈਰਾਨ ਕਰਨ ਵਾਲਾ ਤਰੀਕਾ, 10 ਦਿਨ ਰਹੀ ਭੁੱਖੀ

ਨੀਆ ਸ਼ਰਮਾ (Nia Sharma) ਭਾਰਤੀ ਟੀਵੀ ਅਦਾਕਾਰਾ ਹੈ। ਅਦਾਕਾਰੀ ਦੇ ਨਾਲ-ਨਾਲ ਉਹ ਆਪਣੀ ਬੋਲਡਨੈੱਸ ਕਰਕੇ ਮਸ਼ਹੂਰ ਹੈ। ਸੋਸ਼ਲ ਮੀਡੀਆ ਉੱਤੇ ਉਹ ਬਹੁਤ ਬੋਲਡ ਪੋਸਟਾਂ ਪਾਉਂਦੀ ਹੈ। ਉਸਦੀ ਬੋਲਡਨੈੱਸ ਅਤੇ ਉਸਦੇ ਪਹਿਰਾਵੇ ਦਾ ਸਟਾਇਲ ਹੀ ਕਈ ਵਾਰ ਉਸ ਲਈ ਸਮੱਸਿਆ ਬਣ ਜਾਂਦਾ ਹੈ। ਉਸਦੇ ਇਸ ਅੰਦਾਜ਼ ਕਾਰਨ ਉਸਨੂੰ ਅਕਸਰ ਹੀ ਸੋਸ਼ਲ ਮੀਡੀਆ ਉੱਤੇ ਟ੍ਰੋਲ ਕੀਤਾ ਜਾਂਦਾ ਹੈ। ਪਰ ਉਸਨੂੰ ਇਸ ਟ੍ਰੋਲਿੰਗ ਨਾਲ ਕੋਈ ਫ਼ਰਕ ਨਹੀਂ ਪੈਂਦਾ।
ਨੀਆ ਸ਼ਰਮਾ ਦੀ ਪਤਲੀ ਫ਼ਿੱਗਰ ਸਭ ਨੂੰ ਬਹੁਤ ਆਕਰਸ਼ਿਤ ਕਰਦੀ ਹੈ। ਉਸਨੇ ਆਪਣੀ ਫ਼ਿੱਗਰ ਪ੍ਰਤੀ ਹੈਰਾਨ ਕਰ ਦੇਣ ਵਾਲਾ ਖ਼ੁਲਾਸਾ ਕੀਤਾ ਹੈ। ਆਓ ਜਾਣਦੇ ਹਾਂ ਆਪਣੀ ਪਤਲੀ ਫ਼ਿੱਗਰ ਬਾਰੇ ਨੀਆ ਸ਼ਰਮਾ ਨੇ ਕੀ ਕਿਹਾ-
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਨੀਆ ਸ਼ਰਮਾ ਨੇ ਆਪਣੀ ਪਤਲੀ ਫ਼ਿੱਗਰ ਰਾਹੀਂ ਸਭ ਨੂੰ ਹੈਰਾਨ ਕਰ ਦੇਣ ਵਾਲਾ ਖ਼ੁਲਾਸਾ ਕੀਤਾ ਹੈ। ਉਸਨੇ ਦੱਸਿਆ ਕਿ ਉਹ ਆਪਣੀ ਫ਼ਿੱਗਰ ਨੂੰ ਪਤਲੀ ਰੱਖਣ ਲਈ ਬਹੁਤ ਸੰਘਰਸ਼ ਕਰਦੀ ਹੈ। ਉਹ ਪਿਛਲੇ 14 ਸਾਲਾਂ ਤੋਂ ਆਪਣੇ ਆਪ ਨੂੰ ਫ਼ਿੱਟ ਰੱਖਣ ਤੇ ਸਲਿਮ ਦਿਖਣ ਲਈ ਬਹੁਤ ਮਿਹਨਤ ਕਰ ਰਹੀ ਹੈ।
ਨੀਆ ਸ਼ਰਮਾ ਨੇ ਦੱਸਿਆ ਕਿ ਉਸਨੇ ਸਾਰਾ-ਸਾਰਾ ਦਿਨ ਭੁੱਖੇ ਰਹਿ ਕੇ ਆਪਣੇ ਸਰੀਰ ਨੂੰ ਫਿੱਟ ਕੀਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਉਹ ਆਪਣੇ ਆਪ ਨੂੰ ਫਿੱਟ ਕਰਨ ਲਈ 10-10 ਦਿਨ ਵੀ ਭੁੱਖੀ ਰਹੀ ਹੈ। ਅਭਿਨੇਤਰੀ ਨੇ ਦੱਸਿਆ ਕਿ ਉਹ ਡਾਈਟ ਬਾਰੇ ਜ਼ਿਆਦਾ ਨਹੀਂ ਜਾਣਦੀ ਸੀ।
ਉਸਨੂੰ ਨਹੀਂ ਪਤਾ ਸੀ ਕਿ ਫਿੱਟ ਹੋਣ ਲਈ ਕਿੰਨੀ ਡਾਈਟ ਲੈਣੀ ਚਾਹੀਦੀ ਹੈ। ਉਹ ਸਿਰਫ਼ ਇੱਕ ਗੱਲ ਜਾਣਦੀ ਸੀ ਕਿ ਜੇ ਉਹ ਨਾ ਖਾਵੇ ਤਾਂ ਉਸਦਾ ਪੇਟ ਅੰਦਰ ਹੀ ਰਹੇਗਾ। ਫਿੱਟ ਰਹਿਣ ਲਈ ਉਹ ਪਿਛਲੇ ਲੰਮੇ ਸਮੇਂ ਤੋਂ ਅਨੁਸ਼ਾਸਿਤ ਜੀਵਨ ਜਿਊ ਰਹੀ ਹੈ। ਇਹ ਸਭ ਉਸਨੇ ਫਿੱਟ ਤੇ ਚੰਗਾ ਦਿਖਣ ਲਈ ਕੀਤਾ।
ਨੀਆ ਨੇ ਕਿਹਾ ਕਿ ਜੇਕਰ ਤੁਹਾਡੇ ਵਿੱਚ ਆਤਮਵਿਸ਼ਵਾਸ ਹੈ, ਤਾਂ ਤੁਸੀਂ ਦੂਜਿਆਂ ਤੋਂ ਕੋਈ ਉਮੀਦ ਨਹੀਂ ਰੱਖਦੇ। ਪਰ ਜੇਕਰ ਆਤਮਵਿਸ਼ਵਾਸ ਦੀ ਕਮੀਂ ਹੋਵੇ ਤਾਂ ਤੁਸੀਂ ਉਮੀਦ ਕਰਦੇ ਹੋ ਕਿ ਦੂਜੇ ਤੁਹਾਡੇ ਬਾਰੇ ਚੰਗਾ ਬੋਲਣ ਅਤੇ ਤੁਹਾਡੀ ਤਾਰੀਫ਼ ਕਰਨ। ਭਾਰਤੀ ਸਿੰਘ ਦੇ ਪੋਡਕਾਸਟ ਵਿੱਚ ਇਹ ਕਹਿ ਕੇ ਨੀਆ ਨੇ ਦੱਸ ਦਿੱਤਾ ਕਿ ਲੋਕਾਂ ਦੁਆਰਾ ਟ੍ਰੋਲ ਕੀਤੇ ਜਾਣ ‘ਤੇ ਉਸਨੂੰ ਕੋਈ ਫ਼ਰਕ ਨਹੀਂ ਪੈਂਦਾ।
ਇਸਦੇ ਨਾਲ ਹੀ ਉਸਨੇ ਕਿਹਾ ਕਿ ਮੈਂ ਬਹੁਤ ਜ਼ਿਆਦਾ ਆਤਮਵਿਸ਼ਵਾਸ ਹਾਸਿਲ ਕਰ ਲਿਆ ਹੈ। ਮੈਂ ਜਾਣਦੀ ਹਾਂ ਕਿ ਮੈਂ ਕਿਵੇਂ ਦੀ ਦਿਖਾਈ ਦਿੰਦੀ ਹਾਂ। ਇਸ ਲਈ ਹੁਣ ਮੈਨੂੰ ਲੋਕਾਂ ਦੀ ਟ੍ਰੋਲਿੰਗ ਨਾਲ ਕੋਈ ਫ਼ਰਕ ਨਹੀਂ ਪੈਂਦਾ। ਮੈਂ ਆਪਣੇ ਆਪ ਵਿੱਚ ਅਤੇ ਆਪਣੀ ਫਿਟਨੈੱਸ ਤੋਂ ਬਹੁਤ ਖ਼ੁਸ਼ ਹਾਂ।