ਕੀੜੀਆਂ ਤੇ ਸੱਪਾਂ ਵਿੱਚ ਰਹਿ ਕੇ ਬਣਾਈ ਜਗਜੀਤ ਸੰਧੂ ਨੇ ਫਿਲਮ, ਦੇਖੋ ਕਿਵੇਂ ਹੋਈ ILLTI ਫਿਲਮ ਦੀ ਸ਼ੂਟਿੰਗ

ਪੰਜਾਬੀ ਅਦਾਕਾਰ ਜਗਜੀਤ ਸੰਧੂ ਆਪਣੀ ਫਿਲਮ ‘ਇੱਲਤੀ’ ਨੂੰ ਲੈ ਕੇ ਸੁਰਖੀਆਂ ਵਿੱਚ ਬਣੇ ਹੋਏ ਹਨ। ਉਨ੍ਹਾਂ ਦੀ ਇਹ ਫਿਲਮ 14 ਫਰਵਰੀ ਨੂੰ ਮਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ, ਜਿਸ ਦਾ ਫੈਨਜ਼ ਨੂੰ ਕਾਫੀ ਇੰਤਜ਼ਾਰ ਹੈ। ਇਸੀ ਵਿਚਾਲੇ ਅਦਾਕਾਰ ਨੇ ਫਿਲਮ ਨਾਲ ਜੁੜੇ ਕੁਝ ਕਿੱਸੇ ਸਾਂਝੇ ਕੀਤੇ ਹਨ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ।
ਅਦਾਕਾਰ ਨੇ ਨਿਊਜ਼ 18 ਪੰਜਾਬੀ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਆਪਣੀ ਫਿਲਮ ਇਲਤੀ ਦੀ ਸ਼ੂਟਿੰਗ ਜੰਗਲ ਦੇ ਵਿਚ ਕਰ ਰਹੇ ਸੀ ਜਿਸਦੇ ਵਿਚ ਉਹ ਸੱਪਾਂ ਅਤੇ ਕੀੜਿਆਂ ਦੇ ਵਿਚ ਰਹਿ ਕੇ ਸ਼ੂਟ ਕਰਦੇ ਸੀ। ਉਨ੍ਹਾਂ ਨੇ ਕਿਹਾ ਕਿ ਜੰਗਲ ਦੇ ਵਿਚ ਸੱਪਾਂ ਅਤੇ ਕੀੜਿਆਂ ਦਾ ਹੋਣਾ ਵਾਜਿਬ ਹੈ ਅਤੇ ਜਦੋਂ ਵੀ ਉਹ ਸ਼ੂਟ ਕਰਦੇ ਸੀ, ਜਿਸ ਕਾਰਨ ਉਨ੍ਹਾਂ ਦਾ ਸਰੀਰ ਲਾਲ ਹੋ ਗਿਆ ਸੀ। ਕੀੜਿਆਂ ਦੇ ਨਾਲ ਸਾਡੀ ਫਿਲਮ ਦੇ ਬੜੇ ਲੋਕਾਂ ਨੂੰ ਐਲੇਰਜੀ ਹੋਈ। ਨ ਸ਼ੂਟ ਕਰਦੇ ਸਮੇ ਸ਼ਰੀਰ ਦੀ ਸਕਿਨ ਪੂਰੀ ਤਰ੍ਹਾਂ ਛਿੱਲ ਜਾਂਦੀ ਸੀ। ਜਗਜੀਤ ਨੇ ਕਿਹਾ ਕੇ ਟੀਮ ਦੇ ਬੰਦਿਆਂ ਨੂੰ ਇਨਫੈਕਸ਼ਨ ਦਾ ਸਾਮਣਾ ਵੀ ਕਰਨਾ ਪਿਆ।
ਦੱਸ ਦੇਈਏ ਕਿ 14 ਫ਼ਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਵਿੱਚ ਜਗਜੀਤ ਸੰਧੂ ਨੇ ਕਾਫੀ ਤਰ੍ਹਾਂ ਦੀਆਂ ਵੱਖਰੀਆਂ ਚੀਜ਼ਾਂ ਸ਼ਾਮਲ ਕੀਤੀਆਂ ਹਨ, ਜੋ ਪ੍ਰਸ਼ੰਸਕਾਂ ਦਾ ਕਾਫੀ ਧਿਆਨ ਖਿੱਚ ਰਹੀਆਂ ਹਨ। ਫਿਲਮ ਦਾ ਟ੍ਰੇਲਰ ਲੋਕਾਂ ਨੂੰ ਕਾਫੀ ਪੰਸਦ ਆਇਆ ਹੈ। ਟ੍ਰੇਲਰ ਵਿੱਚ ਔਰਤਾਂ ਦੇ ਮੁਫ਼ਤ ਕਿਰਾਏ, ਕਾਮੇਡੀ ਕਰਦਾ ਏ ਬੱਚਾ ਮੁੱਖ ਮੰਤਰੀ ਤਾਂ ਪੱਕਾ ਬਣੇਗਾ ਵਰਗੇ ਕਈ ਅਜਿਹੇ ਡਾਇਲਾਗ ਹਨ ਜੋ ਫੈਨਜ਼ ਦਾ ਕਾਫੀ ਮੰਨੋਰਜ਼ਨ ਕਰ ਰਹੇ ਹਨ। ਜਗਜੀਤ ਸੰਧੂ ਅਤੇ ਅਦਾਕਾਰਾ ਤਾਨੀਆ ਦੀ ਜੋੜੀ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ।