Diljit Dosanjh ਨੇ ਇਸ ਪਾਕਿਸਾਤਾਨੀ ਅਦਾਕਾਰਾ ‘ਤੇ ਲੁਟਾਇਆ ਪਿਆਰ, ਕਿਹਾ- ਸੁਪਰਸਟਾਰ ਆਈ ਹੋਵੇ ਤਾਂ….

ਗੋਲਬਲ ਸਟਾਰ ਦਿਲਜੀਤ ਦੋਸਾਂਝ ਇਸ ਸਮੇਂ ਆਪਣੇ ਲਾਈਲ ਕੰਸਰਟ ਨੂੰ ਲੈ ਕੇ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ। ਉਨ੍ਹਾਂ ਦੀ ਸ਼ੋਅ ਦੀਆਂ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਈਰਲ ਹੁੰਦੀਆਂ ਰਹਿੰਦੀਆਂ ਹਨ। ਇਸ ਦੇ ਨਾਲ ਹੀ ਹਾਲ ਹੀ ‘ਚ ਉਹ ਆਪਣਾ ਲਾਈਵ ਕੰਸਰਟ ਕਰਨ ਲਈ ਲੰਡਨ ਪਹੁੰਚੇ ਸਨ। ਜਿੱਥੇ ਉਨ੍ਹਾਂ ਨੇ ਇੱਕ ਪਾਕਿਸਤਾਨੀ ਅਦਾਕਾਰਾ ਨੂੰ ਸਟੇਜ ‘ਤੇ ਬੁਲਾ ਕੇ ਉਨ੍ਹਾਂ ਲਈ ਗੀਤ ਗਾਈਆ। ਜਿਸ ਤੋਂ ਬਾਅਦ ਹੁਣ ਦਿਲਜੀਤ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਦਿਲਜੀਤ ਦੇ ਗੀਤਾਂ ਦਾ ਆਨੰਦ ਲੈ ਰਹੀ ਸੀ। ਇਸ ਦੌਰਾਨ ਦਿਲਜੀਤ ਨੇ ਉਨ੍ਹਾਂ ਨੂੰ ਦੇਖਿਆ ਅਤੇ ਸਟੇਜ ‘ਤੇ ਆਉਣ ਲਈ ਕਿਹਾ। ਪਹਿਲਾਂ ਤਾਂ ਅਦਕਾਰਾ ਨੇ ਮਨਾ ਕਰ ਦਿੱਤਾ ਪਰ ਫਿਰ ਅਤੇ ਦਿਲਜੀਤ ਦੀ ਬੇਨਤੀ ਕਾਰਨ ਤੋਂ ਬਾਅਦ ਅਦਾਕਾਰਾ ਸਟੇਜ ‘ਤੇ ਸ਼ਾਮਲ ਕਰਨ ਲਈ ਰਾਜ਼ੀ ਹੋ ਗਈ।
ਦਿਲਜੀਤ ਨੇ ਹਾਨੀਆ ਲਈ ਗਾਇਆ ਗੀਤ
ਜਿਵੇਂ ਹੀ ਹਾਨੀਆ ਸਟੇਜ ‘ਤੇ ਪਹੁੰਚੀ, ਦਿਲਜੀਤ ਨੇ ਹਾਨੀਆ ਨੂੰ ਕਿਹਾ, “ਸੁਪਰਸਟਾਰ ਇੱਥੇ ਹੈ ਅਤੇ ਦਰਸ਼ਕਾਂ ਵਿਚਕਾਰ ਨੱਚ ਰਹੀ ਹੈ।” ਇਹ ਨਹੀਂ ਹੋ ਸਕਦਾ’’। ਇਸ ਤੋਂ ਬਾਅਦ ਉਨ੍ਹਾਂ ਨੇ ਹਾਨੀਆ ਲਈ ਆਪਣਾ ਸੁਪਰਹਿੱਟ ਗੀਤ ਲਵਰ ਗਾਇਆ। ਹਾਨੀਆ ਇਸ ਗੀਤ ‘ਤੇ ਸਟੇਜ ‘ਤੇ ਡਾਂਸ ਕਰਦੀ ਨਜ਼ਰ ਆਈ। ਵੀਡੀਓ ਦੇ ਅੰਤ ‘ਚ ਹਾਨੀਆ ਨੇ ਕਿਹਾ, “ਸਾਡੇ ਸਾਰਿਆਂ ਦਾ ਮਨੋਰੰਜਨ ਕਰਨ ਲਈ ਤੁਹਾਡਾ ਧੰਨਵਾਦ।” ਇਹ ਵੀਡੀਓ ਹੁਣ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ।
ਦਿਲਜੀਤ ਨੇ ਪਾਕਿਸਤਾਨੀ ਫੈਨ ਨੂੰ ਦਿੱਤਾ ਸੀ ਗਿਫਟ
ਦੱਸ ਦੇਈਏ ਕਿ ਕੁਜ ਦਿਨਾਂ ਪਹਿਲਾਂ ਦਿਲਜੀਤ ਦੀ ਇੱਕ ਵੀਡੀਓ ਸੁਰਖੀਆਂ ਵਿੱਚ ਰਹੀ ਸੀ, ਜਿਸ ਕਾਰਨ ਉਹ ਕਾਫੀ ਟ੍ਰੋਲ ਵੀ ਹੋਏ ਸਨ। ਦਰਅਸਲ, ਆਪਣੇ ਲਾਈਵ ਕੰਸਰਟ ਵਿੱਚ ਦਿਲਜੀਤ ਨੇ ਸਟੇਜ ‘ਤੇ ਆਪਣੇ ਪਾਕਿਸਤਾਨੀ ਫੈਨਸ ਨੂੰ ਜੁੱਤੇ ਗਿਫਟ ਕੀਤੇ ਸਨ।
ਲਾਈਵ ਕੰਸਰਟ ਦੀ ਇਸ ਵੀਡੀਓ ‘ਚ ਲੱਖਾਂ ਲੋਕ ਨਜ਼ਰ ਆ ਰਹੇ ਹਨ ਅਤੇ ਦਿਲਜੀਤ ਇਕ ਮਹਿਲਾ ਫੈਨ ਨਾਲ ਸਟੇਜ ‘ਤੇ ਨਜ਼ਰ ਆ ਰਹੇ ਹਨ। ਉਹ ਮਹਿਲਾ ਪ੍ਰਸ਼ੰਸਕ ਪਾਕਿਸਤਾਨ ਦੀ ਸੀ। ਦਿਲਜੀਤ ਔਰਤ ਨੂੰ ਪੁੱਛਦੇ ਹਨ ਕਿ ਤੁਸੀਂ ਕਿੱਥੋਂ ਦੇ ਹੋ? ਔਰਤ ਨੇ ਜਵਾਬ ਦਿੱਤਾ ਕਿ ਉਹ ਪਾਕਿਸਤਾਨ ਤੋਂ ਹੈ। ਇਸ ਤੋਂ ਬਾਅਦ ਦਿਲਜੀਤ ਕਹਿੰਦੇ ਹਨ, ‘ਦੇਖੋ, ਮੇਰੇ ਲਈ ਭਾਰਤ ਅਤੇ ਪਾਕਿਸਤਾਨ ਇੱਕੋ ਜਿਹੇ ਹਨ। ਇਹ ਸਰਹੱਦਾਂ, ਇਹ ਹੱਦਾਂ ਸਿਆਸਤਦਾਨਾਂ ਨੇ ਬਣਾਈਆਂ ਹਨ।