IPL ਮੈਚ ਦੌਰਾਨ Virat Kohli ਨੂੰ ਮਿਲਣ ਲਈ ਮੈਦਾਨ ‘ਤੇ ਭੱਜ ਆਇਆ Fan, ਖਿਡਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਉੱਠੇ ਸਵਾਲ

ਇੰਡੀਅਨ ਪ੍ਰੀਮੀਅਰ ਲੀਗ 2025 (IPL 2025) ਦੌਰਾਨ, ਖਿਡਾਰੀਆਂ ਦੀ ਸੁਰੱਖਿਆ ਵਿੱਚ ਕੁਤਾਹੀ ਦਾ ਮੁੱਦਾ ਪਿਛਲੇ ਕੁਝ ਮੈਚਾਂ ਵਿੱਚ ਕਈ ਵਾਰ ਸਾਹਮਣੇ ਆਇਆ ਹੈ। ਐਤਵਾਰ ਨੂੰ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ਵਿੱਚ ਰਾਜਸਥਾਨ ਰਾਇਲਜ਼ ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਵਿਚਾਲੇ ਹੋਏ ਮੈਚ ਤੋਂ ਬਾਅਦ ਵੀ ਅਜਿਹੀ ਹੀ ਚਿੰਤਾਜਨਕ ਘਟਨਾ ਵਾਪਰੀ। ਇੱਕ ਪ੍ਰਸ਼ੰਸਕ ਸੁਰੱਖਿਆ ਤੋੜ ਕੇ ਵਿਰਾਟ ਕੋਹਲੀ (Virat Kohli) ਨੂੰ ਮਿਲਣ ਲਈ ਮੈਦਾਨ ਵਿੱਚ ਦਾਖਲ ਹੋ ਗਿਆ। 22 ਮਾਰਚ ਨੂੰ ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ ਮੈਚ ਦੌਰਾਨ, ਇੱਕ ਪ੍ਰਸ਼ੰਸਕ ਮੈਦਾਨ ਵਿੱਚ ਆ ਗਿਆ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਾਜਸਥਾਨ ਨੇ ਯਸ਼ਸਵੀ ਜੈਸਵਾਲ ਦੇ ਅਰਧ ਸੈਂਕੜੇ ਦੀ ਮਦਦ ਨਾਲ 4 ਵਿਕਟਾਂ ‘ਤੇ 173 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦੇ ਹੋਏ, ਆਰਸੀਬੀ ਨੇ ਵਿਰਾਟ ਕੋਹਲੀ (Virat Kohli) ਦੇ 100ਵੇਂ ਟੀ-20 ਅਰਧ ਸੈਂਕੜੇ ਅਤੇ ਫਿਲ ਸਾਲਟ ਦੀ ਧਮਾਕੇਦਾਰ ਪਾਰੀ ਦੇ ਆਧਾਰ ‘ਤੇ 17.3 ਗੇਂਦਾਂ ਵਿੱਚ 1 ਵਿਕਟ ਗੁਆ ਕੇ ਜਿੱਤ ਪ੍ਰਾਪਤ ਕੀਤੀ। ਸਾਲਟ ਨੇ 33 ਗੇਂਦਾਂ ਵਿੱਚ 65 ਦੌੜਾਂ ਬਣਾਈਆਂ ਜਦੋਂ ਕਿ ਕੋਹਲੀ ਨੇ 45 ਗੇਂਦਾਂ ਵਿੱਚ 62 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦਿਵਾਈ।
A fan entered the ground to meet Virat but….!!! this happens 😅 pic.twitter.com/0dzPciBO2l
— Virat Kohli Fan Club (@Trend_VKohli) April 13, 2025
ਮੈਚ ਖਤਮ ਹੋਣ ਤੋਂ ਬਾਅਦ, ਮੈਦਾਨ ‘ਤੇ ਕੁਝ ਅਜਿਹਾ ਹੋਇਆ ਜਿਸ ਨੇ ਇੱਕ ਵਾਰ ਫਿਰ ਆਈਪੀਐਲ ਵਿੱਚ ਟੀਮ ਦੇ ਖਿਡਾਰੀਆਂ ਨੂੰ ਦਿੱਤੀ ਜਾ ਰਹੀ ਸੁਰੱਖਿਆ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਹ ਘਟਨਾ ਉਦੋਂ ਵਾਪਰੀ ਜਦੋਂ ਕੋਹਲੀ ਮੈਚ ਤੋਂ ਬਾਅਦ ਰਾਜਸਥਾਨ ਰਾਇਲਜ਼ ਦੇ ਖਿਡਾਰੀਆਂ ਅਤੇ ਕੋਚਾਂ ਨਾਲ ਗੱਲ ਕਰ ਰਿਹਾ ਸੀ। ਅਚਾਨਕ, ਪ੍ਰਸ਼ੰਸਕ ਨੇ ਕੋਹਲੀ ਵੱਲ ਭੱਜਣਾ ਸ਼ੁਰੂ ਕਰ ਦਿੱਤਾ ਜਿਸ ਕਾਰਨ ਸਾਬਕਾ ਭਾਰਤੀ ਕਪਤਾਨ ਨੂੰ ਉਤਸ਼ਾਹੀ ਸਮਰਥਕ ਤੋਂ ਬਚਣ ਲਈ ਜਲਦੀ ਹੀ ਰਸਤੇ ਤੋਂ ਹਟਣਾ ਪਿਆ। ਸੁਰੱਖਿਆ ਕਰਮਚਾਰੀ ਤੁਰੰਤ ਮੈਦਾਾਨ ਉੱਤੇ ਪਹੁੰਚੇ ਅਤੇ ਉਸ ਵਿਅਕਤੀ ਨੂੰ ਫੜ ਲਿਆ। ਇਸ ਘਟਨਾ ਨੇ ਪ੍ਰਸ਼ੰਸਕਾਂ ਦੀ ਉਤਸੁਕਤਾ ਅਤੇ ਖਿਡਾਰੀਆਂ ਦੀ ਸੁਰੱਖਿਆ ਵਿਚਕਾਰ ਸੰਤੁਲਨ ‘ਤੇ ਬਹਿਸ ਛੇੜ ਦਿੱਤੀ ਹੈ।
ਜਦੋਂ ਮੈਚ ਦੇਖਣ ਆਇਆ ਵਿਅਕਤੀ ਮੈਦਾਨ ‘ਤੇ ਪਹੁੰਚਿਆ, ਤਾਂ ਵਿਰਾਟ ਕੋਹਲੀ (Virat Kohli) ਤੋਂ ਇਲਾਵਾ, ਟੀਮ ਇੰਡੀਆ ਦੇ ਸਾਬਕਾ ਕੋਚ ਰਾਹੁਲ ਦ੍ਰਾਵਿੜ, ਜੋ ਰਾਜਸਥਾਨ ਰਾਇਲਜ਼ ਟੀਮ ਨਾਲ ਜੁੜੇ ਹੋਏ ਹਨ, ਉੱਥੇ ਖੜ੍ਹੇ ਸਨ। ਇਸ ਤੋਂ ਇਲਾਵਾ ਭਾਰਤੀ ਟੀਮ ਦੇ ਸਾਬਕਾ ਬੱਲੇਬਾਜ਼ੀ ਕੋਚ ਵਿਕਰਮ ਰਾਠੌਰ ਵੀ ਉੱਥੇ ਮੌਜੂਦ ਸਨ।