ਮੁਹੰਮਦ ਸਿਰਾਜ ਨੇ ਖ਼ਰੀਦੀ ਆਪਣੀ Dream Car, ਯੁਜਵੇਂਦਰ ਚਾਹਲ ਬੋਲੇ ‘ਸਾਨੂੰ ਤੁਹਾਡੇ ‘ਤੇ ਮਾਣ ਹੈ’

ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਇਸ ਸਮੇਂ ਆਪਣੇ ਘਰਾਂ ‘ਚ ਆਰਾਮ ਕਰ ਰਹੇ ਹਨ। ਸ਼੍ਰੀਲੰਕਾ ਦੌਰੇ ਤੋਂ ਪਰਤਣ ਤੋਂ ਬਾਅਦ ਭਾਰਤੀ ਟੀਮ ਹੁਣ ਲਗਭਗ ਇਕ ਮਹੀਨੇ ਬਾਅਦ ਬੰਗਲਾਦੇਸ਼ ਖਿਲਾਫ ਸੀਰੀਜ਼ ਖੇਡੇਗੀ। ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ (Mohammed Siraj) ਨੂੰ ਹਾਲ ਹੀ ‘ਚ ਸ਼੍ਰੀਲੰਕਾ ‘ਚ ਵਨਡੇ ਸੀਰੀਜ਼ ਖੇਡਦੇ ਦੇਖਿਆ ਗਿਆ। ਗੇਂਦਬਾਜ਼ੀ ‘ਚ ਉਹ ਜ਼ਿਆਦਾ ਪ੍ਰਭਾਵ ਨਹੀਂ ਛੱਡ ਸਕੇ ਪਰ ਸਿਰਾਜ (Mohammed Siraj) ਆਪਣੀ ਡਰੀਮ ਕਾਰ ਆਪਣੇ ਘਰ ਲੈ ਆਏ ਹਨ। ਇਹ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਦਿੱਤੀ ਹੈ।
ਸਿਰਾਜ (Mohammed Siraj) ਨੇ ਆਪਣੀ ‘ਡ੍ਰੀਮ ਕਾਰ’ ਲੈਂਡ ਰੋਵਰ ਖਰੀਦੀ ਹੈ। ਉਨ੍ਹਾਂ ਨੇ ਕਿਹਾ ਕਿ ਤੁਹਾਡੇ ਸੁਪਨਿਆਂ ਦੀ ਕੋਈ ਸੀਮਾ ਨਹੀਂ ਹੈ, ਕਿਉਂਕਿ ਉਹ ਤੁਹਾਨੂੰ ਵਧੇਰੇ ਮਿਹਨਤ ਕਰਨ ਅਤੇ ਹੋਰ ਕੋਸ਼ਿਸ਼ਾਂ ਕਰਨ ਲਈ ਪ੍ਰੇਰਿਤ ਕਰਦੇ ਹਨ। ਤੁਹਾਨੂੰ ਦਸ ਦੇਈਏ ਕਿ ਇਸ ਕਾਰ ਦੀ ਕੀਮਤ ਲਗਭਗ 2.75 ਕਰੋੜ ਰੁਪਏ ਹੈ।
ਮੁਹੰਮਦ ਸਿਰਾਜ (Mohammed Siraj) ਨੇ ਐਤਵਾਰ ਨੂੰ ਆਪਣੇ ਅਧਿਕਾਰਤ ਇੰਸਟਾਗ੍ਰਾਮ ਪੇਜ ‘ਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਫੋਟੋ ‘ਚ ਉਹ ਆਪਣੀ ਡਰੀਮ ਕਾਰ ਨਾਲ ਨਜ਼ਰ ਆ ਰਹੇ ਹਨ। ਪਹਿਲੀ ਤਸਵੀਰ ‘ਚ ਸਿਰਾਜ (Mohammed Siraj) ਆਪਣੀ ਨਵੀਂ ਕਾਰ ਨਾਲ ਨਜ਼ਰ ਆ ਰਹੇ ਹਨ, ਜਿਸ ‘ਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਹਨ। ਦੂਸਰੀ ਫੋਟੋ ਵਿੱਚ ਸਿਰਾਜ (Mohammed Siraj) ਨੂੰ ਇੱਕਲੇ ਕਾਰ ਨਾਲ ਪੋਜ਼ ਦਿੰਦੇ ਦੇਖਿਆ ਜਾ ਸਕਦਾ ਹੈ।
ਸਿਰਾਜ (Mohammed Siraj) ਦੀ ਫੋਟੋ ‘ਤੇ ਯੁਜਵੇਂਦਰ ਚਾਹਲ ਨੇ ਲਿਖਿਆ, ‘ਪ੍ਰਾਊਡ ਆਫ ਯੂ ਮਾਈ ਬ੍ਰਦਰ।’ ਸਿਰਾਜ (Mohammed Siraj) ਨੇ ਫੋਟੋ ਨੂੰ ਕੈਪਸ਼ਨ ਦਿੱਤਾ, ‘ਆਪਣੇ ਸੁਪਨਿਆਂ ਨੂੰ ਸੀਮਤ ਨਾ ਕਰੋ। ਕਿਉਂਕਿ ਉਹ ਤੁਹਾਨੂੰ ਸਖ਼ਤ ਮਿਹਨਤ ਕਰਨ ਅਤੇ ਹੋਰ ਯਤਨ ਕਰਨ ਲਈ ਪ੍ਰੇਰਿਤ ਕਰਦੇ ਹਨ। ਇਹ ਤੁਹਾਡੀ ਲਗਾਤਾਰ ਮਿਹਨਤ ਹੈ ਜੋ ਤੁਹਾਨੂੰ ਅੱਗੇ ਲੈ ਕੇ ਜਾਵੇਗੀ। ਮੈਂ ਰੱਬ ਦਾ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਅਸ਼ੀਰਵਾਦ ਦਿੱਤਾ ਅਤੇ ਮੈਨੂੰ ਮੇਰੇ ਪਰਿਵਾਰ ਲਈ @landroverpridemotors ਤੋਂ ਇਹ ਸੁਪਨਮਈ ਕਾਰ ਖਰੀਦਣ ਦੇ ਯੋਗ ਬਣਾਇਆ। ਜੇਕਰ ਤੁਸੀਂ ਆਪਣੇ ਆਪ ਵਿੱਚ ਵਿਸ਼ਵਾਸ ਰੱਖਦੇ ਹੋ ਤਾਂ ਤੁਸੀਂ ਕੁਝ ਵੀ ਪ੍ਰਾਪਤ ਕਰ ਸਕਦੇ ਹੋ।
ਆਟੋ ਚਾਲਕ ਸਨ ਸਿਰਾਜ (Mohammed Siraj) ਦੇ ਪਿਤਾ
ਮੁਹੰਮਦ ਸਿਰਾਜ (Mohammed Siraj) ਦੀ ਕਹਾਣੀ ਵੀ ਬੜੀ ਦਿਲਚਸਪ ਹੈ। ਜਦੋਂ ਉਹ ਆਸਟ੍ਰੇਲੀਆ ਦੇ ਦੌਰੇ ‘ਤੇ ਸਨ ਤਾਂ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ। ਆਪਣੇ ਪਿਤਾ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਦ੍ਰਿੜ ਇਰਾਦੇ ਨਾਲ ਸੀਰੀਜ਼ ਖੇਡਦੇ ਰਹੇ। ਸਿਰਾਜ (Mohammed Siraj) ਉਹ ਖਿਡਾਰੀ ਹੈ ਜਿਸ ਨੇ ਬਹੁਤ ਘੱਟ ਸਮੇਂ ‘ਚ ਤਿੰਨੋਂ ਫਾਰਮੈਟਾਂ ‘ਚ ਭਾਰਤੀ ਟੀਮ ‘ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ।
ਮੁਹੰਮਦ ਸਿਰਾਜ ਦੇ ਪਿਤਾ ਇੱਕ ਆਟੋ ਚਾਲਕ ਸਨ। ਸਿਰਾਜ (Mohammed Siraj) ਸ਼੍ਰੀਲੰਕਾ ਦੌਰੇ ‘ਤੇ ਟੀ-20 ਅਤੇ ਵਨਡੇ ਸੀਰੀਜ਼ ਦਾ ਹਿੱਸਾ ਸਨ। ਉਸ ਨੇ ਸੂਰਿਆ ਦੀ ਕਪਤਾਨੀ ਵਿੱਚ ਟੀ-20 ਸੀਰੀਜ਼ ਖੇਡੀ ਜਦਕਿ ਰੋਹਿਤ ਸ਼ਰਮਾ ਦੀ ਅਗਵਾਈ ਵਿੱਚ ਇੱਕ ਰੋਜ਼ਾ ਸੀਰੀਜ਼ ਵਿੱਚ ਵੀ ਹਿੱਸਾ ਲਿਆ। ਭਾਰਤ ਅਤੇ ਬੰਗਲਾਦੇਸ਼ ਵਿਚਾਲੇ 2 ਮੈਚਾਂ ਦੀ ਟੈਸਟ ਸੀਰੀਜ਼ 19 ਸਤੰਬਰ ਤੋਂ ਸ਼ੁਰੂ ਹੋਵੇਗੀ। ਇਸ ਤੋਂ ਬਾਅਦ ਦੋਵੇਂ ਟੀਮਾਂ 3 ਮੈਚਾਂ ਦੀ ਟੀ-20 ਸੀਰੀਜ਼ ਖੇਡਣਗੀਆਂ। ਜਿੱਥੇ ਮੁਹੰਮਦ ਸਿਰਾਜ (Mohammed Siraj) ਖੇਡਦੇ ਦਿਖਣਗੇ।