ਮਰਦਾਨਾ ਕਮਜ਼ੋਰੀ ਤੋਂ ਹਮੇਸ਼ਾ ਲਈ ਛੁਟਕਾਰਾ ਪਾਉਣ ਲਈ ਅਪਣਾਓ ਇਹ 5 ਉਪਾਅ !

ਡਾਕਟਰੀ ਭਾਸ਼ਾ ਵਿੱਚ ਕਹੇ ਜਾਣ ਵਾਲੇ ਲਿੰਗ ਇਰੈਕਟਾਈਲ ਡਿਸਫੰਕਸ਼ਨ ਦਾ ਅਸਲ ਅਰਥ ਲਿੰਗ ਵਿੱਚ ਤਣਾਅ ਦੀ ਕਮੀ ਹੈ। ਅਜਿਹਾ ਦੋ ਕਾਰਨਾਂ ਕਰਕੇ ਹੁੰਦਾ ਹੈ, ਪਹਿਲਾ ਹੈ ਖ਼ਰਾਬ ਜੀਵਨ ਸ਼ੈਲੀ ਅਤੇ ਦੂਜਾ ਅਜਿਹੀ ਬਿਮਾਰੀ ਜਾਂ ਦਵਾਈ ਜਿਸ ਨਾਲ ਬਲੱਡ ਸਰਕੂਲੇਸ਼ਨ ਪ੍ਰਭਾਵਿਤ ਹੁੰਦਾ ਹੈ।
ਅਜਿਹੇ ‘ਚ ਆਮ ਤੌਰ ‘ਤੇ ਕਿਸੇ ਵੀ ਉਮਰ ਦੇ ਮਰਦ ਇਸ ਸਮੱਸਿਆ ਦਾ ਸ਼ਿਕਾਰ ਹੋ ਸਕਦੇ ਹਨ। ਹਾਲਾਂਕਿ ਇਰੈਕਸ਼ਨ ਵਧਾਉਣ ਲਈ ਬਾਜ਼ਾਰ ‘ਚ ਦਵਾਈਆਂ ਉਪਲਬਧ ਹਨ ਪਰ ਇਸ ਦਾ ਜ਼ਿਆਦਾ ਸੇਵਨ ਨੁਕਸਾਨਦਾਇਕ ਹੁੰਦਾ ਹੈ, ਇਸ ਲਈ ਕੁਦਰਤੀ ਉਪਾਅ ਨੂੰ ਹੀ ਬਿਹਤਰ ਸਮਝਿਆ ਜਾਂਦਾ ਹੈ। ਇੱਥੇ ਤੁਸੀਂ ਕੁਝ ਅਜਿਹੇ ਇਰੈਕਸ਼ਨ ਨੂੰ ਵਧਾਉਣ ਵਾਲੇ ਅਜਿਹੇ ਕੁੱਝ ਉਪਾਵਾਂ ਬਾਰੇ ਜਾਣ ਸਕਦੇ ਹੋ।
ਕਸਰਤ
ਨਿਯਮਤ ਕਸਰਤ ਵਿਅਕਤੀ ਦੀ ਸਮੁੱਚੀ ਸਿਹਤ ਲਈ ਫਾਇਦੇਮੰਦ ਹੁੰਦੀ ਹੈ। ਅਜਿਹੀ ਸਥਿਤੀ ਵਿੱਚ, ਜੇਕਰ ਤੁਸੀਂ ਇਰੈਕਟਾਈਲ ਡਿਸਫੰਕਸ਼ਨ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ, ਤਾਂ ਆਪਣੀ ਰੋਜ਼ਾਨਾ ਰੁਟੀਨ ਵਿੱਚ ਕਸਰਤ ਲਈ ਕੁਝ ਸਮਾਂ ਜ਼ਰੂਰ ਕੱਢੋ। ਹਲਕੀ ਕਸਰਤ ਜਿਵੇਂ ਕਿ 30 ਮਿੰਟ ਤੱਕ ਵਾਕਿੰਗ, ਦੌੜਨਾ ਅਤੇ ਸਾਈਕਲਿੰਗ ਵਰਗੇ ਹਲਕੇ ਐਕਸਰਸਾਈਜ਼ ਨਾਲ ਵੀ ਜ਼ਬਰਦਸਤ ਫਾਇਦੇ ਹੁੰਦੇ ਹਨ।
ਸਿਹਤਮੰਦ ਖੁਰਾਕ
ਆਪਣੀ ਖੁਰਾਕ ਵਿੱਚ ਫਲਾਂ, ਤਾਜ਼ੀਆਂ ਸਬਜ਼ੀਆਂ, ਸਾਬਤ ਅਨਾਜ ਅਤੇ ਲੀਨ ਪ੍ਰੋਟੀਨ ਲੈਣ ਨਾਲ ਤੁਸੀਂ ਲਿੰਗ ਵਿੱਚ ਤਣਾਅ ਦੀ ਕਮੀ ਦੀ ਸਮੱਸਿਆ ਨੂੰ ਦੂਰ ਕਰ ਸਕਦੇ ਹੋ। ਬਾਹਰ ਦਾ ਬਹੁਤ ਜ਼ਿਆਦਾ ਖਾਣਾ ਤੁਹਾਡੀ ਸਮੱਸਿਆ ਨੂੰ ਗੰਭੀਰ ਬਣਾ ਸਕਦਾ ਹੈ।
ਕੈਫੀਨ ਦਾ ਸੇਵਨ
ਕੁਝ ਰਿਸਰਚ ਵਿੱਚ ਕੈਫੀਨ ਦੇ ਨਿਯਮਤ, ਸੀਮਤ ਮਾਤਰਾ ਨੂੰ ਬਿਹਤਰ ਬਲੱਡ ਸਰਕੂਲੇਸ਼ਨ ਨਾਲ ਸਬੰਧਿਤ ਪਾਇਆ ਗਿਆ ਹੈ। ਅਜਿਹੀ ਸਥਿਤੀ ਵਿੱਚ, ਜੇਕਰ ਤੁਸੀਂ ਇਰੈਕਟਾਈਲ ਡਿਸਫੰਕਸ਼ਨ ਤੋਂ ਬਚਣਾ ਚਾਹੁੰਦੇ ਹੋ ਜਾਂ ਇਸਦਾ ਇਲਾਜ ਚਾਹੁੰਦੇ ਹੋ, ਤਾਂ ਬਲੈਕ ਟੀ , ਕੌਫੀ ਜਾਂ ਬਿਨਾਂ ਚੀਨੀ ਦੇ ਚਾਹ ਵਰਗੇ ਕੈਫੀਨ ਯੁਕਤ ਡਰਿੰਕ ਦਾ ਸੇਵਨ ਕਰ ਸਕਦੇ ਹੋ।
ਨਿਯਮਤ ਨੀਂਦ
ਨੀਂਦ ਸਰੀਰਕ, ਭਾਵਨਾਤਮਕ ਅਤੇ ਸੈਕਸੁਅਲ ਸਿਹਤ ਨੂੰ ਗੰਭੀਰ ਤਰੀਕੇ ਨਾਲ ਪ੍ਰਭਾਵਿਤ ਕਰਦੀ ਹੈ। ਅਜਿਹੇ ‘ਚ ਜੇਕਰ ਤੁਸੀਂ ਲਿੰਗ ‘ਚ ਹਾਰਡਨੈੱਸ ਮਹਿਸੂਸ ਨਹੀਂ ਕਰ ਪਾ ਰਹੇ ਹੋ ਤਾਂ ਇਸ ਦਾ ਕਾਰਨ ਘੱਟ ਨੀਂਦ ਲੈਣਾ ਹੋ ਸਕਦੀ ਹੈ। ਧਿਆਨ ਰਹੇ ਕਿ 7-8 ਘੰਟੇ ਦੀ ਨਿਯਮਤ ਨੀਂਦ ਸਿਹਤ ਲਈ ਬਿਹਤਰ ਮੰਨੀ ਜਾਂਦੀ ਹੈ।
ਤਮਾਕੂਨੋਸ਼ੀ ਅਤੇ ਸ਼ਰਾਬ ਤੋਂ ਪਰਹੇਜ਼
ਸਿਗਰਟਨੋਸ਼ੀ ਅਤੇ ਸ਼ਰਾਬ ਪੀਣ ਨਾਲ ਵਿਅਕਤੀ ਕੁਝ ਸਮੇਂ ਲਈ ਬਹੁਤ ਉਤੇਜਿਤ ਮਹਿਸੂਸ ਕਰਨ ਲੱਗਦਾ ਹੈ, ਪਰ ਲੰਬੇ ਸਮੇਂ ਵਿੱਚ ਇਹ ਬਹੁਤ ਗੰਭੀਰ ਨਤੀਜੇ ਦਿੰਦੀ ਹੈ। ਜਿਸ ਵਿੱਚ ਲਿੰਗ ਵਿੱਚ ਤਣਾਅ ਜ਼ਿਆਦਾ ਦੇਰ ਤੱਕ ਨਾ ਰਹਿਣਾ ਵੀ ਸ਼ਾਮਲ ਹੈ। ਇਸ ਲਈ, ਇਹ ਜ਼ਰੂਰੀ ਹੈ ਕਿ ਤੁਸੀਂ ਸਮੇਂ ਸਿਰ ਇਨ੍ਹਾਂ ਨਸ਼ੀਲੇ ਪਦਾਰਥਾਂ ਦੇ ਸੇਵਨ ਤੋਂ ਦੂਰੀ ਬਣਾ ਲਓ।
(Disclaimer: ਉਪਰੋਕਤ ਜਾਣਕਾਰੀ ਮੀਡੀਆ ਰਿਪੋਰਟਾਂ ਅਤੇ ਸੋਸ਼ਲ ਮੀਡੀਆ ‘ਤੇ ਅਧਾਰਿਤ ਹੈ। ਨਿਊਜ਼ 18 ਪੰਜਾਬ ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ)