ਜਦੋਂ ਸ਼ਾਹਰੁਖ ਖਾਨ ਦੇ ਘਰ ‘ਚ ਅਚਾਨਕ ਵੜਿਆ ਸਖਸ਼, ਕਿੰਗ ਖਾਨ ਦੇ ਉੱਡੇ ਹੋਸ਼

ਬਾਲੀਵੁੱਡ ਦੇ ਕਿੰਗ ਖ਼ਾਨ ਯਾਨੀ ਸ਼ਾਹਰੁਖ ਖ਼ਾਨ ਦਾ ਆਪਣਾ ਵੱਖਰਾ ਅਤੇ ਵੱਡਾ ਫੈਨ ਬੇਸ ਹੈ। ਕਿੰਗ ਖ਼ਾਨ ਦੇ ਪ੍ਰਸ਼ੰਸਕ ਉਨ੍ਹਾਂ ਦੇ ਦੀਵਾਨੇ ਹਨ। ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਦੋਂ ਅਭਿਨੇਤਾ ਆਪਣੇ ਘਰ ਦੀ ਬਾਲਕੋਨੀ ‘ਚ ਆਉਂਦੇ ਹਨ ਤਾਂ ਲੱਖਾਂ ਪ੍ਰਸ਼ੰਸਕ ਕਿੰਗ ਖ਼ਾਨ ਦੇ ਘਰ ਦੇ ਹੇਠਾਂ ਖੜ੍ਹੇ ਹੋ ਜਾਂਦੇ ਹਨ। ਕੁੱਝ ਅਜਿਹੇ ਪ੍ਰਸ਼ੰਸਕ ਹਨ ਜੋ ਹਰ ਹੱਦ ਪਾਰ ਕਰਨ ਲਈ ਤਿਆਰ ਰਹਿੰਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੀ ਹੀ ਇੱਕ ਕਹਾਣੀ ਦੱਸਣ ਜਾ ਰਹੇ ਹਾਂ, ਜਿਸ ਨੂੰ ਖ਼ੁਦ ਕਿੰਗ ਖ਼ਾਨ ਨੇ ਸ਼ੇਅਰ ਕੀਤਾ ਹੈ।
ਸ਼ਾਹਰੁਖ ਖ਼ਾਨ ਨੇ ਦੱਸਿਆ ਕਿ ਬਹੁਤ ਸਾਰੇ ਪ੍ਰਸ਼ੰਸਕ ਹਨ ਜੋ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ ਹਨ। ਉਨ੍ਹਾਂ ਕਿਹਾ ਕਿ ਜੇ “ਮੈਂ ਤੁਹਾਨੂੰ ਦੱਸਾਂ, ਤਾਂ ਤੁਸੀਂ ਵਿਸ਼ਵਾਸ ਨਹੀਂ ਕਰੋਗੇ ਕਿਉਂਕਿ ਮੈਂ ਖ਼ੁਦ ਹੈਰਾਨ ਸੀ”। ਸ਼ਾਹਰੁਖ ਖ਼ਾਨ ਨੇ ਦੱਸਿਆ ਕਿ ਇੱਕ ਵਾਰ ਉਨ੍ਹਾਂ ਦੇ ਘਰ ਵਿੱਚ ਕੋਈ ਇੰਟਰਵਿਊ ਜਾਂ ਕੋਈ ਪਾਰਟੀ ਸੀ ਤੇ ਕਈ ਸਾਰੇ ਪੱਤਰਕਾਰ ਆਏ ਹੋਏ ਸਨ। ਉਸ ਸਮੇਂ ਉਹ ਪ੍ਰਸ਼ੰਸਕ ਵੀ ਚੁੱਪਚਾਪ ਉਨ੍ਹਾਂ ਪੱਤਰਕਾਰਾਂ ਦੇ ਨਾਲ ਸ਼ਾਹਰੁਖ ਖ਼ਾਨ ਦੇ ਘਰ ਅੰਦਰ ਆ ਗਿਆ।
ਸ਼ਾਹਰੁਖ਼ ਖ਼ਾਨ ਨੇ ਕਿਹਾ ਕਿ ਉਹ ਇੱਕ ਫੈਨ ਸੀ ਅਤੇ ਉਸ ਨੇ ਘਰ ਦੇ ਅੰਦਰ ਆ ਕੇ ਆਪਣੇ ਕੱਪੜੇ ਉਤਾਰ ਦਿੱਤੇ ਅਤੇ ਫਿਰ ਸਾਡੇ ਸਵਿਮਿੰਗ ਪੂਲ ਵਿੱਚ ਡੁੱਬਕੀ ਲਗਾ ਕੇ ਇਸ਼ਨਾਨ ਕਰਨ ਲੱਗਾ। ਉਹ ਆਪਣੇ ਨਾਲ ਇੱਕ ਤੌਲੀਆ ਵੀ ਲਿਆਇਆ ਸੀ। ਇਸ਼ਨਾਨ ਕਰਨ ਤੋਂ ਬਾਅਦ ਉਸ ਨੇ ਆਪਣੇ ਆਪ ਨੂੰ ਸਾਫ਼ ਕੀਤਾ ਅਤੇ ਕੱਪੜੇ ਪਹਿਨੇ। ਇਸ ਤੋਂ ਬਾਅਦ ਜਦੋਂ ਸਕਿਉਰਿਟੀ ਗਾਰਡ ਨੇ ਉਸ ਨੂੰ ਪੁੱਛਿਆ ਕਿ ਉਹ ਇੱਥੇ ਕੀ ਕਰ ਰਿਹਾ ਹੈ ਤਾਂ ਉਸ ਨੇ ਕਿਹਾ ਕਿ ਉਹ ਕੁਝ ਨਹੀਂ ਕਰ ਰਿਹਾ। ਮੈਂ ਬਸ ਉਸ ਪਾਣੀ ‘ਚ ਨਹਾਉਣ ਆਇਆ ਸੀ, ਜਿਸ ‘ਚ ਸ਼ਾਹਰੁਖ਼ ਖ਼ਾਨ ਨਹਾਉਂਦੇ ਹਨ। ਹੁਣ ਮੈਂ ਉਸ ਪਾਣੀ ਵਿੱਚ ਇਸ਼ਨਾਨ ਕਰ ਲਿਆ ਹੈ ਅਤੇ ਹੁਣ ਮੈਂ ਜਾ ਰਿਹਾ ਹਾਂ।
ਸਕਿਉਰਿਟੀ ਨੇ ਜਦੋਂ ਸ਼ਾਹਰੁਖ਼ ਖ਼ਾਨ ਨੂੰ ਇਹ ਸਾਰੀ ਘਟਨਾ ਬਾਰੇ ਦੱਸਿਆ ਤਾਂ ਉਹ ਕਾਫ਼ੀ ਹੈਰਾਨ ਹੋਏ ਤੇ ਉਨ੍ਹਾਂ ਕਿਹਾ ਕਿ ਉਸ ਵਿਅਕਤੀ ਨੂੰ ਰੋਕ ਕੇ ਰੱਖੋ। ਕਿੰਗ ਖ਼ਾਨ ਨੇ ਕਿਹਾ ਕਿ “ਮੈਂ ਉਸ ਨੂੰ ਮਿਲਣ ਆਉਂਦਾ ਹਾਂ ਕਿਉਂਕਿ ਮੈਂ ਸੋਚਿਆ ਕਿ ਉਹ ਬਹੁਤ ਅਜੀਬ ਫੈਨ ਹੈ।” ਇਸ ਉੱਤੇ ਉਸ ਫੈਨ ਨੇ ਜਵਾਬ ਦਿੱਤਾ ਕਿ ਮੈਂ ਕਿਸੇ ਨੂੰ ਨਹੀਂ ਮਿਲਣਾ, ਮੈਂ ਇੰਨਾ ਵਿਹਲਾ ਨਹੀਂ ਹਾਂ, ਮੈਂ ਪਾਣੀ ਵਿੱਚ ਨਹਾਉਣ ਆਇਆ ਸੀ, ਮੈਂ ਨਹਾ ਲਿਆ ਹੈ, ਮੈਂ ਹੁਣ ਜਾ ਰਿਹਾ ਹਾਂ। ਇਹ ਕਹਿ ਕੇ ਉਹ ਉੱਥੋਂ ਚਲਾ ਗਿਆ। ਤੁਹਾਨੂੰ ਦੱਸ ਦੇਈਏ ਕਿ ਕਿੰਗ ਖ਼ਾਨ ਨੇ ਇਹ ਕਹਾਣੀ ਰਜਤ ਸ਼ਰਮਾ ਦੇ ਸ਼ੋਅ ਵਿੱਚ ਸਾਰਿਆਂ ਨੂੰ ਦੱਸੀ ਸੀ।
- First Published :