ਅਮਰੀਕਾ ‘ਚ ਭਾਰਤੀ ਮੂਲ ਦੇ ਨਵਵਿਆਹੇ ਨੌਜਵਾਨ ਨੂੰ ਪਤਨੀ ਦੇ ਸਾਹਮਣੇ ਮਾਰੀ ਗੋਲੀ, ਵੇਖੋ CCTV

ਅਮਰੀਕਾ ਦੇ ਇੰਡਿਆਨਾ ਸੂਬੇ ਵਿਚ ਸੜਕ ਉਤੇ ਦੋ ਧਿਰਾਂ ਵਿਚ ਹੋਈ ਅਣਬਣ ਦੀ ਸ਼ੱਕੀ ਘਟਨਾ ਵਿਚ ਭਾਰਤੀ ਮੂਲ ਦੇ 29 ਸਾਲਾ ਨਵਵਿਆਹੇ ਨੌਜਵਾਨ ਦੀ ਉਸ ਦੀ ਪਤਨੀ ਦੇ ਸਾਹਮਣੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ।
ਪੁਲਿਸ ਤੇ ਮੀਡੀਆ ਰਿਪੋਰਟਾਂ ਵਿਚ ਨੌਜਵਾਨ ਦੀ ਪਛਾਣ ਗੈਵਿਨ ਦਾਸੌਰ ਵਜੋਂ ਦੱਸੀ ਗਈ ਹੈ, ਜੋ ਆਪਣੀ ਮੈਕਸੀਕਨ ਮੂਲ ਦੀ ਪਤਨੀ ਨਾਲ ਵਾਪਸ ਘਰ ਜਾ ਰਿਹਾ ਸੀ। ਇੰਡਿਆਨਾ ਪੁਲਿਸ ਵਿਭਾਗ ਦੀ ਅਧਿਕਾਰੀ ਆਮੰਡਾ ਹਿਬਸ਼ਮੈਨ ਨੇ ਕਿਹਾ ਕਿ ਇਹ ਘਟਨਾ ਪਿਛਲੇ ਹਫ਼ਤੇ ਮੰਗਲਵਾਰ ਰਾਤ 8 ਵਜੇ ਤੋ ਬਾਅਦ ਦੀ ਹੈ।
ਦਾਸੌਰ ਆਗਰਾ ਨਾਲ ਸਬੰਧਤ ਸੀ ਤੇ ਉਸ ਦਾ 29 ਜੂਨ ਨੂੰ ਵਿਵਿਆਨਾ ਜ਼ਾਮੋਰਾ ਨਾਲ ਵਿਆਹ ਹੋਇਆ ਸੀ। ਸ਼ੱਕੀ ਸ਼ੂਟਰ ਨੂੰ ਪੁਲਿਸ ਨੇ ਮੌਕੇ ਤੋਂ ਹੀ ਹਿਰਾਸਤ ਵਿਚ ਲੈ ਲਿਆ ਸੀ ਹਾਲਾਂਕਿ ਮਗਰੋਂ ਉਸ ਨੂੰ ਛੱਡ ਦਿੱਤਾ ਗਿਆ। ਪੁਲਿਸ ਤਰਜਮਾਨ ਮੁਤਾਬਕ ਸ਼ੂਟਰ ਨੇ ਸ਼ਾਇਦ ਆਪਣੀ ਸਵੈ-ਰੱਖਿਆ ਵਿਚ ਗੋਲੀ ਚਲਾਈ ਸੀ। ਉਂਜ ਪੁਲਿਸ ਵੱਲੋਂ ਵੱਖ ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਭਾਰਤੀ ਮੂਲ ਦੇ ਵਿਅਕਤੀ ਦੇ ਕਤਲ ਦੀ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ। ਵੀਡੀਓ ਵਿੱਚ ਦਸੌਰ ਚੌਰਾਹੇ ‘ਤੇ ਆਪਣੀ ਕਾਰ ਤੋਂ ਬਾਹਰ ਨਿਕਲਦਾ ਅਤੇ ਪਿਕਅੱਪ ਟਰੱਕ ਦੇ ਡਰਾਈਵਰ ‘ਤੇ ਚੀਕਦਾ ਦਿਖਾਈ ਦਿੰਦਾ ਹੈ। ਫਿਰ ਉਸ ਨੇ ਆਪਣੇ ਹੱਥ ਵਿੱਚ ਪਿਸਤੌਲ ਨਾਲ ਗੱਡੀ ਦੇ ਦਰਵਾਜ਼ੇ ਨੂੰ ਮੁੱਕਾ ਮਾਰਿਆ। ਜਵਾਬ ਵਿੱਚ ਪਿਕਅੱਪ ਦੇ ਡਰਾਈਵਰ ਨੇ ਉਸ ਨੂੰ ਗੋਲੀ ਮਾਰ ਦਿੱਤੀ। ਦਸੌਰ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
- First Published :