Punjab

Suffocation of passers by Stubble smoke is deadly as well as pollution in Faridkot hdb – News18 ਪੰਜਾਬੀ

ਪੰਜਾਬ ਭਰ ਦੇ ਵਿੱਚ ਇਸ ਵੇਲੇ ਲੋਕ ਪ੍ਰਦੂਸ਼ਿਤ ਹਵਾ ਤੋਂ ਕਾਫੀ ਪਰੇਸ਼ਾਨ ਹਨ। ਫਰੀਦਕੋਟ ਦੀ ਗੱਲ ਕਰੀਏ ਤਾਂ ਇੱਥੇ ਵੀ ਹਵਾ ਦੇ ਵਿੱਚ ਪ੍ਰਦੂਸ਼ਣ ਫੈਲਿਆ ਹੋਇਆ ਹੈ। ਜਿਸ ਕਰਕੇ ਸਵੇਰ ਸਮੇਂ ਤੇ ਰਾਤ ਸਮੇਂ ਵਿਜ਼ੀਬਿਲਟੀ ਵੀ ਘੱਟ ਹੋ ਜਾਂਦੀ ਹੈ। ਇਥੋਂ ਤੱਕ ਕਿ ਇਸ ਸਮੋਗ ਦੇ ਕਾਰਨ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਵੀ ਕਾਫੀ ਦਿੱਕਤਾਂ ਪੇਸ਼ ਆ ਰਹੀਆਂ ਨੇ।

ਇਸ਼ਤਿਹਾਰਬਾਜ਼ੀ

ਇਹ ਵੀ ਪੜ੍ਹੋ:
CM ਦੀ ਦਾਅਵੇਦਾਰੀ ਠੋਕ ਰਹੇ ਇਹ 3 ਆਗੂ… ਸੁਣੋ, ਪੰਜਾਬ ’ਚ ਕਿਵੇਂ ਚਲਾਉਣਗੇ ਇਹ ਸਰਕਾਰ

ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਾਹ ਦੀਆਂ ਤੇ ਚਮੜੀ ਦੀਆਂ ਬਿਮਾਰੀਆਂ ਹੋ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਕਿਸਾਨਾਂ ਵੱਲੋਂ ਜੋ ਪਰਾਲੀ ਸਾੜੀ ਜਾ ਰਹੀ ਹੈ ਉਸੇ ਕਾਰਨ ਇਹ ਧੂੰਆ ਸਾਰਾ ਦਿਨ ਅਸਮਾਨੀ ਚੜਿਆ ਰਹਿੰਦਾ ਹੈ। ਜਿਸ ਕਰਕੇ ਲੋਕ ਕਾਫੀ ਪਰੇਸ਼ਾਨ ਹੋ ਰਹੇ ਹਨ। ਇਸ ਤੋਂ ਇਲਾਵਾ ਦੀਵਾਲੀ ਮੌਕੇ ਹੋਈ ਆਤਿਸ਼ਬਾਸੀ ਦੇ ਕਾਰਨ ਵੀ ਇਸ ਪ੍ਰਦੂਸ਼ਣ ਦੇ ਵਿੱਚ ਵਾਧਾ ਹੋ ਗਿਆ, ਇਸ ਕਰਕੇ ਹੁਣ ਵਿਜ਼ੀਬਿਲਟੀ ਹੋਰ ਜ਼ਿਆਦਾ ਘੱਟ ਗਈ ਹੈ।

ਇਸ਼ਤਿਹਾਰਬਾਜ਼ੀ
ਬਲੱਡ ਕੈਂਸਰ ‘ਚ ਸਰੀਰ ‘ਤੇ ਦਿਖਾਈ ਦਿੰਦੇ ਹਨ ਇਹ ਲੱਛਣ


ਬਲੱਡ ਕੈਂਸਰ ‘ਚ ਸਰੀਰ ‘ਤੇ ਦਿਖਾਈ ਦਿੰਦੇ ਹਨ ਇਹ ਲੱਛਣ

ਇੱਥੇ ਕਿਸਾਨਾਂ ਦੇ ਵੱਲੋਂ ਪਰਾਲੀ ਸਾੜਨ ਨੂੰ ਆਪਣੀ ਮਜਬੂਰੀ ਦੱਸਿਆ ਜਾ ਰਿਹਾ ਹੈ, ਪਰ ਇਸ ਦਾ ਸਭ ਤੋਂ ਵੱਧ ਖਾਮਿਆਜ਼ਾ ਵੀ ਖੇਤਾਂ ਦੇ ਆਲੇ ਦੁਆਲੇ ਰਹਿੰਦੇ ਲੋਕਾਂ ਨੂੰ ਤੇ ਜ਼ਿਆਦਾਤਰ ਸੜਕ ਤੋਂ ਲੰਘਣ ਵਾਲੇ ਰਾਗੀਰਾਂ ਨੂੰ ਭੁਗਤਨਾ ਪੈਂਦਾ ਹੈ। ਜਿਸ ਕਰਕੇ ਕਈ ਵਾਰ ਹਾਦਸੇ ਵਾਪਰ ਜਾਂਦੇ ਨੇ ਤੇ ਕਈ ਵਾਰ ਲੋਕਾਂ ਦਾ ਦਮ ਵੀ ਘੁੱਟਦਾ ਹੈ।

ਇਸ਼ਤਿਹਾਰਬਾਜ਼ੀ

👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ  


https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ  
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ  
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ  


https://shorturl.at/npzE4 ਕਲਿੱਕ ਕਰੋ।

  • First Published :

Source link

Related Articles

Leave a Reply

Your email address will not be published. Required fields are marked *

Back to top button