ਸ਼ੂਟਿੰਗ ਦੌਰਾਨ ਵਿਦਿਆ ਬਾਲਨ ਨੂੰ ਸੜਕ ਵਿਚਾਲੇ ਬਦਲਣੇ ਪਏ ਕੱਪੜੇ, ਡਾਇਰੈਕਟਰ ਨੇ ਦੱਸੀ ਇਸ ਦੀ ਵਜ੍ਹਾ

ਅਦਾਕਾਰਾ ਵਿਦਿਆ ਬਾਲਨ (Vidya Balan) ਇਨ੍ਹੀਂ ਦਿਨੀਂ ਆਪਣੀ ਫਿਲਮ ‘ਭੂਲ ਭੁਲਈਆ 3’ ਨੂੰ ਲੈ ਕੇ ਸੁਰਖੀਆਂ ‘ਚ ਹੈ। ਇਸ ਹੌਰਰ ਕਾਮੇਡੀ ਫਿਲਮ ਦੇ ਪਹਿਲੇ ਭਾਗ ਵਿੱਚ ਵਿਦਿਆ ਨੇ ‘ਮੰਜੁਲਿਕਾ’ ਦਾ ਕਿਰਦਾਰ ਨਿਭਾ ਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ।
ਹੁਣ ਅਦਾਕਾਰਾ ਇਸ ਫ੍ਰੈਂਚਾਇਜ਼ੀ ਦੇ ਤੀਜੇ ਭਾਗ ‘ਚ ਨਜ਼ਰ ਆਵੇਗੀ। ਇਸ ਦੌਰਾਨ ਨਿਰਦੇਸ਼ਕ ਸੁਜੋਏ ਘੋਸ਼ ਨੇ ਵਿਦਿਆ ਬਾਲਨ (Vidya Balan) ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਉਸ ਨੇ ਦੱਸਿਆ ਕਿ ਜਦੋਂ ਅਦਾਕਾਰਾ ਉਸ ਨਾਲ ਫਿਲਮ ‘ਕਹਾਨੀ’ ‘ਚ ਕੰਮ ਕਰ ਰਹੀ ਸੀ ਤਾਂ ਉਸ ਨੂੰ ਸੜਕ ‘ਤੇ ਕਾਰ ਦੇ ਅੰਦਰ ਕੱਪੜੇ ਬਦਲਣੇ ਪਏ ਸਨ। ਅਜਿਹਾ ਕਿਉਂ ਹੋਇਆ, ਇਸ ਪਿੱਛੇ ਸੁਜੋਏ ਘੋਸ਼ ਨੇ ਵੱਡਾ ਕਾਰਨ ਦੱਸਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਵਿਦਿਆ ਬਾਲਨ (Vidya Balan) ਦੀ ਫਿਲਮ ‘ਕਹਾਨੀ’ ਸਾਲ 2012 ‘ਚ ਰਿਲੀਜ਼ ਹੋਈ ਸੀ, ਜੋ ਕਿ ਇੱਕ ਸਸਪੈਂਸ-ਥ੍ਰਿਲਰ ਫਿਲਮ ਸੀ। ਇਸ ਫਿਲਮ ਨੇ ਵਿਦਿਆ ਬਾਲਨ (Vidya Balan) ਨੂੰ ਬਹੁਤ ਪ੍ਰਸਿੱਧੀ ਦਿੱਤੀ। ਵਿਦਿਆ ਬਾਲਨ (Vidya Balan) ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ ‘ਪਰਿਣੀਤਾ’ ਨਾਲ ਕੀਤੀ ਸੀ। ਇਸ ਫਿਲਮ ‘ਚ ਉਨ੍ਹਾਂ ਦੇ ਨਾਲ ਸੈਫ ਅਲੀ ਖਾਨ ਨਜ਼ਰ ਆਏ ਸਨ।
ਇਸ ਤੋਂ ਬਾਅਦ ਅਦਾਕਾਰਾ ਨਿਰਦੇਸ਼ਕ ਸੁਜੋਏ ਘੋਸ਼ ਦੀ ਫਿਲਮ ‘ਕਹਾਨੀ’ ‘ਚ ਨਜ਼ਰ ਆਈ। ਇਸ ਫਿਲਮ ਬਾਰੇ ਗੱਲ ਕਰਦੇ ਹੋਏ ਸੁਜੋਏ ਘੋਸ਼ ਨੇ ਕਈ ਦਿਲਚਸਪ ਗੱਲਾਂ ਦੱਸੀਆਂ। ਪੌਡਕਾਸਟ ਮੈਸ਼ੇਬਲ ਇੰਡੀਆ ਨਾਲ ਗੱਲਬਾਤ ਕਰਦੇ ਹੋਏ ਨਿਰਦੇਸ਼ਕ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਫਿਲਮ ‘ਕਹਾਨੀ’ ਬਣਾਉਣ ਦੀ ਯੋਜਨਾ ਬਣਾਈ ਤਾਂ ਉਹ ਸਕ੍ਰਿਪਟ ਲੈ ਕੇ ਸਾਰਿਆਂ ਕੋਲ ਗਏ ਪਰ ਲੋਕਾਂ ਨੇ ਕਿਹਾ ਕਿ ਇਹ ਬਕਵਾਸ ਫਿਲਮ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਫਿਲਮ ਬਣਾਉਣ ਲਈ ਪੈਸੇ ਬੜੀ ਮੁਸ਼ਕਲ ਨਾਲ ਮਿਲੇ।
ਨਿਰਦੇਸ਼ਕ ਸੁਜੋਏ ਘੋਸ਼ ਨੇ ਅੱਗੇ ਕਿਹਾ ਕਿ ਲੋਕਾਂ ਨੂੰ ਫ਼ਿਲਮ ‘ਕਹਾਨੀ’ ਦੀ ਕਹਾਣੀ ਪਸੰਦ ਆਈ। ਇਹੀ ਕਾਰਨ ਸੀ ਕਿ ਇਸ ਫ਼ਿਲਮ ਦਾ ਦੂਜਾ ਭਾਗ ‘ਕਹਾਨੀ 2’ ਬਣਾਇਆ ਗਿਆ। ਤੁਹਾਨੂੰ ਦੱਸ ਦੇਈਏ ਕਿ ‘ਕਹਾਨੀ’ ਦਾ ਬਜਟ ਕਰੀਬ 15 ਕਰੋੜ ਰੁਪਏ ਸੀ। ਇਸ ਫ਼ਿਲਮ ਨੇ ਦੁਨੀਆ ਭਰ ‘ਚ 79.20 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਸ਼ੂਟਿੰਗ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਸੁਜੋਏ ਘੋਸ਼ ਨੇ ਕਿਹਾ, ‘ਜਦੋਂ ਅਸੀਂ ਸ਼ੂਟਿੰਗ ਸ਼ੁਰੂ ਕੀਤੀ ਸੀ ਤਾਂ ਸਾਡੇ ਕੋਲ ਵੈਨਿਟੀ ਵੈਨ ਲਿਆਉਣ ਲਈ ਇੰਨਾ ਬਜਟ ਨਹੀਂ ਸੀ। ਅਸੀਂ ਸ਼ੂਟਿੰਗ ਨਹੀਂ ਰੋਕ ਸਕਦੇ ਸੀ ਕਿਉਂਕਿ ਸਾਡੇ ਕੋਲ ਬਜਟ ਘੱਟ ਸੀ।
ਸੁਜੋਏ ਘੋਸ਼ ਨੇ ਅੱਗੇ ਕਿਹਾ, ‘ਜਦੋਂ ਵਿਦਿਆ ਬਾਲਨ (Vidya Balan) ਨੂੰ ਆਪਣੇ ਕੱਪੜੇ ਬਦਲਣੇ ਪੈਂਦੇ ਸਨ, ਤਾਂ ਅਸੀਂ ਉਸ ਦੀ ਇਨੋਵਾ ਕਾਰ ਨੂੰ ਸੜਕ ਦੇ ਵਿਚਕਾਰ ਕਾਲੇ ਕੱਪੜੇ ਨਾਲ ਢੱਕ ਦਿੰਦੇ ਸੀ, ਉਹ ਕਾਰ ਦੇ ਅੰਦਰ ਹੀ ਕੱਪੜੇ ਬਦਲ ਕੇ ਬਾਹਰ ਆ ਜਾਂਦੀ ਸੀ।’
ਫ਼ਿਲਮ ‘ਕਹਾਨੀ’ ਬਣਾ ਕੇ ਉਨ੍ਹਾਂ ਨੇ ‘ਅਲਾਦੀਨ’ ਬਣਾਈ ਸੀ, ਜੋ ਫ਼ਲਾਪ ਰਹੀ ਸੀ। ਉਨ੍ਹਾਂ ਨੇ ਲਗਾਤਾਰ ਤਿੰਨ ਫ਼ਲਾਪ ਫ਼ਿਲਮਾਂ ਦਿੱਤੀਆਂ ਸਨ। ਨਿਰਦੇਸ਼ਕ ਨੇ ਦੱਸਿਆ ਕਿ ‘ਜਦੋਂ ਕਹਾਨੀ ਲਈ ਕਾਸਟ ਦੀ ਭਾਲ ਕੀਤੀ ਜਾ ਰਹੀ ਸੀ ਤਾਂ ਵਿਦਿਆ ਬਾਲਨ (Vidya Balan) ਫ਼ਿਲਮ ਕਰਨ ਤੋਂ ਇਨਕਾਰ ਕਰ ਸਕਦੀ ਸੀ, ਪਰ ਮੈਂ ਦੇਖਿਆ ਕਿ ਉਸ ਸਮੇਂ ਦੇ ਸਿਤਾਰੇ ਆਪਣੀ ਜ਼ੁਬਾਨ ਦੇ ਪੱਕੇ ਹੁੰਦੇ ਸਨ, ਵਿਦਿਆ ਵੀ ਇਸੇ ਸ਼੍ਰੇਣੀ ‘ਚ ਆਉਂਦੀ ਹੈ।’