Sports

ਚਰਚਾ ‘ਚ ਹੈ ਨੀਰਜ ਚੋਪੜਾ ਦੀ ਲਗਜ਼ਰੀ ਘੜੀ, ਕੀਮਤ ਜਾਣ ਕੇ ਹੋ ਜਾਵੋਗੇ ਹੈਰਾਨ

ਟੋਕੀਓ ਓਲੰਪਿਕ ‘ਚ ਸੋਨ ਤਮਗਾ ਜਿੱਤਣ ਵਾਲੇ ਸਟਾਰ ਜੈਵਲਿਨ ਥਰੋਅਰ ਨੀਰਜ ਚੋਪੜਾ (Neeraj Chopra) ਤੋਂ ਸਭ ਨੂੰ ਉਮੀਦ ਸੀ ਕਿ ਉਹ ਇਸ ਵਾਰ ਵੀ ਸੋਨ ਤਮਗਾ ਜਿੱਤਣਗੇ, ਪਰ ਅਜਿਹਾ ਹੋ ਨਹੀਂ ਸਕਿਆ ਤੇ ਨੀਰਜ ਚੋਪੜਾ (Neeraj Chopra) ਇਸ ਵਾਰ ਸਿਲਵਰ ਮੈਡਲ ਹੀ ਜਿੱਤ ਸਕੇ।

ਜ਼ਿਕਰਯੋਗ ਹੈ ਕਿ ਨੀਰਜ ਚੋਪੜਾ (Neeraj Chopra) ਨੇ ਪੈਰਿਸ ਓਲੰਪਿਕ 2024 ਵਿੱਚ ਭਾਰਤ ਨੂੰ ਇੱਕੋ ਇੱਕ ਚਾਂਦੀ ਦਾ ਤਮਗਾ ਦਿਵਾਇਆ ਹੈ। ਵੈਸੇ ਇਸ ਵੇਲੇ ਨੀਰਜ ਚੋਪੜਾ (Neeraj Chopra) ਆਪਣੀ ਘੜੀ ਨੂੰ ਲੈ ਕੇ ਸੁਰਖੀਆਂ ‘ਚ ਹਨ। ਫਾਈਨਲ ਮੈਚ ਦੌਰਾਨ ਲੋਕਾਂ ਦਾ ਧਿਆਨ ਨੀਰਜ ਦੀ ਲਗਜ਼ਰੀ ਘੜੀ ਵੱਲ ਗਿਆ। ਇਸ ਘੜੀ ਦੀ ਕੀਮਤ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ।

ਇਸ਼ਤਿਹਾਰਬਾਜ਼ੀ

ਨੀਰਜ ਚੋਪੜਾ (Neeraj Chopra) ਦੇ ਪ੍ਰਸ਼ੰਸਕਾਂ ਨੇ ਕੀਮਤ ਦੇ ਨਾਲ-ਨਾਲ ਉਨ੍ਹਾਂ ਦੀ ਘੜੀ ਦੇ ਮਾਡਲ ਦਾ ਵੀ ਪਤਾ ਲਗਾ ਲਿਆ ਹੈ। ਨੀਰਜ ਚੋਪੜਾ (Neeraj Chopra) ਓਮੇਗਾ ਸੀਮਾਸਟਰ ਐਕਵਾ ਟੈਰਾ (Omega Seamaster Aqua Terra) ਪਹਿਨੇ ਹੋਏ ਨਜ਼ਰ ਆਏ। ਇੱਕ Reddit ਉਪਭੋਗਤਾ ਨੇ ਤੁਰੰਤ ਇਸ ਪ੍ਰੀਮੀਅਮ ਘੜੀ ਨੂੰ ਦੇਖਿਆ ਤੇ ਇਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਇਸ ਘੜੀ ਦੇ ਮਾਡਲ ਤੇ ਕੀਮਤ ਨੂੰ ਲੈ ਕੇ ਚਰਚਾ ਛਿੜ ਗਈ।

ਇਸ਼ਤਿਹਾਰਬਾਜ਼ੀ

ID r/watchesIndia ਵਾਲੇ Reddit ਉਪਭੋਗਤਾਵਾਂ ਨੇ ਪੁੱਛਿਆ, “ਕੀ ਕੋਈ ਦੱਸ ਸਕਦਾ ਹੈ ਕਿ ਨੀਰਜ ਚੋਪੜਾ (Neeraj Chopra) ਨੇ 2024 ਪੈਰਿਸ ਓਲੰਪਿਕ ਫਾਈਨਲ ਵਿੱਚ ਕਿਹੜੀ ਘੜੀ ਪਹਿਨੀ ਸੀ?” ਇਸ ਸਵਾਲ ਦਾ ਜਵਾਬ ਦੇਣ ਲਈ ਵੱਡੀ ਗਿਣਤੀ ਵਿੱਚ ਲੋਕਾਂ ਨੇ ਕਮੈਂਟ ਕਰਨਾ ਸ਼ੁਰੂ ਕਰ ਦਿੱਤਾ। ਇਸ ‘ਤੇ ਕਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ ਕਿ ਨੀਰਜ ਨੇ ਓਮੇਗਾ ਘੜੀ ਪਾਈ ਹੋਈ ਹੈ। ਇਹ Omega Seamaster Aqua Terra 150M ਮਾਡਲ ਹੈ ਅਤੇ ਇਸ ਦੀ ਕੀਮਤ 52 ਲੱਖ ਰੁਪਏ ਹੈ।

ਇਸ਼ਤਿਹਾਰਬਾਜ਼ੀ

ਨੀਰਜ ਚੋਪੜਾ (Neeraj Chopra) ਹਨ ਇਸ ਲਗਜ਼ਰੀ ਬਰਾਂਡ ਦੇ ਬ੍ਰਾਂਡ ਅੰਬੈਸਡਰ: ਸੋਸ਼ਲ ਮੀਡੀਆ ਉੱਤੇ ਪੋਸਟ ਵਾਇਰਲ ਹੋਣ ਤੋਂ ਬਾਅਦ ਲਗਜ਼ਰੀ ਘੜੀ ਰਿਟੇਲਰ ਕਪੂਰ ਵਾਚ ਕੰਪਨੀ ਨੇ ਇਸ ਦੇ ਮਾਡਲ ਦੀ ਵੀ ਪੁਸ਼ਟੀ ਕਰ ਦਿੱਤੀ ਹੈ। ਇਹ ਸਵਿਸ ਘੜੀ ਨਿਰਮਾਤਾ ਓਮੇਗਾ (Omega) ਦੁਆਰਾ ਨਿਰਮਿਤ ਹੈ। ਕੰਪਨੀ ਨੇ ਇਸ ਸਾਲ ਦੀ ਸ਼ੁਰੂਆਤ ‘ਚ ਨੀਰਜ ਚੋਪੜਾ (Neeraj Chopra) ਨੂੰ ਆਪਣਾ ਬ੍ਰਾਂਡ ਅੰਬੈਸਡਰ ਬਣਾਇਆ ਸੀ।

ਇਸ਼ਤਿਹਾਰਬਾਜ਼ੀ
  • First Published :

Source link

Related Articles

Leave a Reply

Your email address will not be published. Required fields are marked *

Back to top button