ਕੋਲੈਸਟ੍ਰੋਲ ਨੂੰ ਸਰੀਰ ‘ਚੋਂ ਪੂਰੀ ਤਰ੍ਹਾਂ ਸਾਫ ਕਰਦੀਆਂ ਦਿੰਦੀਆਂ ਹਨ ਇਹ 5 ਚੀਜ਼ਾਂ, ਅੱਜ ਤੋਂ ਹੀ ਸ਼ੁਰੂ ਕਰ ਦਿਓ ਖਾਣਾ – News18 ਪੰਜਾਬੀ

ਅੱਜ ਕੱਲ੍ਹ ਸਾਡੀ ਜੀਵਨਸ਼ੈਲੀ ਬਹੁਤ ਬਦਲ ਗਈ ਹੈ। ਜਿਸ ਕਾਰਨ ਸਾਡੇ ਖਾਣ-ਪੀਣ ਵਿਚ ਵੀ ਬਹੁਤ ਬਦਲਾਅ ਆਇਆ ਹੈ। ਬਦਲੀਆਂ ਭੋਜਨ ਆਦਤਾਂ ਦਾ ਸਿੱਧਾ ਅਸਰ ਸਾਡੀ ਸਿਹਤ ਉੱਤੇ ਪੈਂਦਾ ਹੈ। ਹਾਈ ਕੋਲੈਸਟ੍ਰੋਲ, ਹਾਈ ਬਲੱਡਪ੍ਰੈਸ਼ਰ, ਮੋਟਾਪਾ ਅਤੇ ਸ਼ੂਗਰ ਆਦਿ ਸਿਹਤ ਸਮੱਸਿਆਵਾਂ ਵਧੀਆਂ ਜਾ ਰਹੀਆਂ ਹਨ। ਇਨ੍ਹਾਂ ਵਿਚੋਂ ਹਾਈ ਕੋਲੈਸਟ੍ਰੋਲ ਇਕ ਪ੍ਰਮੁੱਖ ਸਮੱਸਿਆ ਹੈ।
ਹਾਈ ਕੋਲੈਸਟ੍ਰੋਲ ਸਾਡੇ ਦਿਲ ਦੀ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਭੋਜਨ ਪਦਾਰਥਾਂ ਬਾਰੇ ਦੱਸਣ ਜਾ ਰਹੇ ਹਾਂ, ਜਿੰਨ੍ਹਾਂ ਨੂੰ ਤੁਸੀਂ ਆਪਣੀ ਡਾਇਟ ਵਿਚ ਸ਼ਾਮਿਲ ਕਰਕੇ ਹਾਈ ਕੋਲੈਸਟ੍ਰੋਲ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਹਾਈ ਕੋਲੈਸਟ੍ਰੋਲ ਦੀ ਸਥਿਤੀ ਵਿਚ ਖੂਨ ਦੀਆਂ ਨਾੜੀਆਂ ਵਿਚ ਚਰਬੀ ਜਮ੍ਹਾਂ ਹੋਣੀ ਸ਼ੁਰੂ ਹੋ ਜਾਂਦੀ ਹੈ। ਚਰਬੀ ਜਮ੍ਹਾਂ ਹੋਣ ਨਾਲ ਖੂਨ ਦੀਆਂ ਨਾੜੀਆਂ ਤੰਗ ਹੋ ਜਾਂਦੀਆਂ ਹਨ। ਜਿਸ ਕਾਰਨ ਇਨ੍ਹਾਂ ਵਿਚਦੀ ਖੂਨ ਦਾ ਪ੍ਰਵਾਹ ਠੀਕ ਨਹੀਂ ਹੁੰਦਾ। ਜੇਕਰ ਹਾਈ ਕੋਲੈਸਟ੍ਰੋਲ ਦੀ ਸਮੱਸਿਆ ਨੂੰ ਸਮੇਂ ਸਿਰ ਠੀਕ ਨਾ ਕੀਤਾ ਜਾਵੇ, ਤਾਂ ਇਹ ਤੁਹਾਡੇ ਲਈ ਦਿਲ ਦੀਆਂ ਸਮੱਸਿਆਵਾ, ਸਟ੍ਰੋਕ ਅਤੇ ਪੈਰੀਫਿਰਲ ਆਰਟਰੀ ਆਦਿ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ।
ਕੋਲੈਸਟ੍ਰੋਲ ਨੂੰ ਕੰਟਰੌਲ ਕਰਨ ਵਾਲੇ ਭੋਜਨ ਪਦਾਰਥ
ਫਲ਼ੀਦਾਰ ਸਬਜ਼ੀਆਂ
ਫਲ਼ੀਦਾਰ ਸਬਜ਼ੀਆਂ ਜਿਵੇ ਬੀਨਜ਼, ਮਟਰ, ਛੋਲੇ ਆਦਿ ਘੁਲਣਸ਼ੀਲ ਫਾਇਬਰ ਨਾਲ ਭਰਪੂਰ ਹੁੰਦੇ ਹਨ। ਇਸਦੇ ਨਾਲ ਹੀ ਇਹ ਪ੍ਰੋਟੀਨ ਦਾ ਵੀ ਚੰਗਾ ਸ੍ਰੋਤ ਹਨ। ਇਨ੍ਹਾਂ ਦਾ ਨਿਯਮਿਤ ਰੂਪ ਵਿਚ ਸੇਵਨ ਕਰਨ ਨਾਲ ਸਰੀਰ ਵਿਚੋਂ ਮਾੜੇ ਕੋਲੈਸਟ੍ਰੋਲ ਦਾ ਪੱਧਰ ਘੱਟ ਹੁੰਦਾ ਹੈ।
ਗਿਰੀਦਾਰ ਭੋਜਨ ਪਦਾਰਥ…
ਗਿਰੀਦਾਰ ਭੋਜਨ ਪਦਾਰਥ ਜਿਵੇ ਬਦਾਮ, ਅਖਰੋਟ, ਕਾਜੂ ਆਦਿ ਵੀ ਸਰੀਰ ਵਿਚ ਸਿਹਤਮੰਦ ਚਰਬੀ ਪੈਦਾ ਕਰਦੇ ਹਨ। ਇਹ ਫਾਇਬਰ ਤੇ ਪ੍ਰੋਟੀਨ ਦੇ ਚੰਗੇ ਸ੍ਰੋਤ ਹੁੰਦੇ ਹਨ। ਇਨ੍ਹਾਂ ਦਾ ਨਿਯਮਿਤ ਰੂਪ ਵਿਚ ਸੇਵਨ ਕਰਨ ਨਾਲ ਸਾਡੇ ਸਰੀਰ ਵਿਚ ਕੋਲੈਸਟ੍ਰੋਲ ਦਾ ਪੱਧਰ ਕੰਟਰੋਲ ਵਿਚ ਰਹਿੰਦਾ ਹੈ। ਇਹ ਮਾੜੇ ਕੋਲੈਸਟ੍ਰੋਲ ਨੂੰ ਘਟਾਉਣ ਦੇ ਨਾਲ ਨਾਲ ਚੰਗੇ ਕੋਲੈਸਟ੍ਰੋਲ ਨੂੰ ਵਧਾਉਣ ਵਿਚ ਵੀ ਮਦਦ ਕਰਦੇ ਹਨ।
ਫਲਾਂ ਦਾ ਕਰੋ ਸੇਵਨ
ਸਾਨੂੰ ਮੋਸਮ ਦੇ ਹਿਸਾਬ ਨਾਲ ਫਲ ਤੇ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ। ਫਲ ਤੇ ਸਬਜ਼ੀਆਂ ਵਿਚ ਘੁਲਣਸ਼ੀਲ ਫਾਇਬਰ ਹੁੰਦੇ ਹਨ। ਇਹ ਫਾਇਬਰ ਕੋਲੈਸਟ੍ਰੋਲ ਨੂੰ ਕੰਟਰੌਲ ਕਰਨ ਵਿਚ ਮਦਦ ਕਰਦੇ ਹਨ। ਇਲ ਲਈ ਤੁਹਾਨੂੰ ਤਾਜੇ ਫਲ ਤੇ ਸਬਜ਼ੀਆਂ ਦਾ ਰੋਜ਼ਾਨਾ ਸੇਵਨ ਕਰਨਾ ਚਾਹੀਦਾ ਹੈ।
ਸਾਬਤ ਅਨਾਜ
ਸਾਬਤ ਅਨਾਜ ਜਿਵੇਂ ਓਟਸ, ਜੌ ਆਦਿ ਨੂੰ ਕੋਲੈਸਟ੍ਰੋਲ ਲਈ ਚੰਗਾ ਮੰਨਿਆ ਗਿਆ ਹੈ। ਇਨ੍ਹਾਂ ਵਿਚ ਘੁਲਣਸ਼ੀਲ ਫਾਇਬਰ ਦੀ ਮਾਤਰਾ ਵਧੇਰੇ ਹੁੰਦੀ ਹੈ। ਜਿਸ ਕਰਕੇ ਇਹ ਸਾਡੇ ਸਰੀਰ ਵਿਚ ਮਾੜੇ ਕੋਲੈਸਟ੍ਰੋਲ ਨੂੰ ਘੱਟ ਕਰਦੇ ਹਨ ਅਤੇ ਇਸਦੇ ਨਾਲ ਹੀ ਇਹ ਸਾਡੀ ਸਮੁੱਚੀ ਸਿਹਤ ਲਈ ਵੀ ਚੰਗੇ ਹਨ।
ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ ‘ਤੇ ਅਧਾਰਿਤ ਹਨ। ਨਿਊਜ਼ 18 ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।