Sonam Bajwa ਨੇ ਰੱਖਿਆ ਬਾਲੀਵੁੱਡ ‘ਚ ਕਦਮ, ਅਕਸ਼ੈ ਕੁਮਾਰ ਨਾਲ ਆਵੇਗੀ ਨਜ਼ਰ

ਸੋਨਮ ਬਾਜਵਾ ਪੰਜਾਬੀ ਫਿਲਮ ਇੰਡਸਟਰੀ ਦਾ ਮਸ਼ਹੂਰ ਨਾਂ ਹੈ। ਉੱਥੇ ਸੋਨਮ ਨੂੰ ਉਨ੍ਹਾਂ ਦੇ ਸਟਾਈਲ ਅਤੇ ਐਕਟਿੰਗ ਕਾਰਨ ਖਾਸ ਤੌਰ ‘ਤੇ ਪਸੰਦ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਸੋਨਮ ਦਾ ਅੰਦਾਜ਼ ਬਾਲੀਵੁੱਡ ਪਾਰਟੀਆਂ ਅਤੇ ਮਿਊਜ਼ਿਕ ਵੀਡੀਓਜ਼ ‘ਚ ਵੀ ਦੇਖਣ ਨੂੰ ਮਿਲਦਾ ਹੈ। ਉਹ ਸੋਸ਼ਲ ਮੀਡੀਆ ‘ਤੇ ਵੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
ਪੰਜਾਬੀ ਫਿਲਮਾਂ ਵਿੱਚ ਆਪਣੀ ਖਾਸ ਜਗ੍ਹਾ ਬਣਾਉਣ ਤੋਂ ਬਾਅਦ ਹੁਣ ਉਹ ਬਾਲੀਵੁੱਡ ਵਿੱਚ ਕਦਮ ਰੱਖਣ ਜਾ ਰਹੀ ਹੈ। ਉਹ ਹਿੰਦੀ ਫਿਲਮ ‘ਹਾਊਸਫੁੱਲ 5’ ਵਿੱਚ ਨਜ਼ਰ ਆਵੇਗੀ। ਜਿਸ ਲਈ ਉਨ੍ਹਾਂ ਵੱਲੋਂ ਸ਼ੂਟਿੰਗ ਇੰਗਲੈਂਡ ਵਿਖੇ ਸ਼ੁਰੂ ਕਰ ਦਿੱਤੀ ਗਈ ਹੈ।
ਸੋਨਮ ਬਾਜਵਾ ਨਾਲ ਇਹ ਅਭਿਨੇਤਰੀਆਂ ਵੀ ਆਉਣਗੀ ਨਜ਼ਰ
ਸਾਜਿਦ ਨਾਡਿਆਡਵਾਲਾ ‘ਹਾਊਸਫੁੱਲ’ ਫਰੈਂਚਾਇਜ਼ੀ ਨੂੰ ਅੱਗੇ ਲੈ ਕੇ ਜਾ ਰਿਹਾ ਹੈ ਅਤੇ ਇਸ ਦੇ ਪੰਜਵੇਂ ਹਿੱਸੇ ਲਈ ਕਈ ਵੱਡੇ ਨਾਵਾਂ ਨੂੰ ਸ਼ਾਮਲ ਕੀਤਾ ਹੈ। ਖਬਰਾਂ ਹਨ ਕਿ ‘ਹਾਊਸਫੁੱਲ 5’ ‘ਚ ਪੰਜ ਅਭਿਨੇਤਰੀਆਂ ਨੂੰ ਸਾਈਨ ਕੀਤਾ ਗਿਆ ਹੈ। ‘ਪਿੰਕਵਿਲਾ’ ਦੀ ਰਿਪੋਰਟ ਮੁਤਾਬਕ ‘ਹਾਊਸਫੁੱਲ 5’ ‘ਚ ਪੰਜ ਹੀਰੋਇਨਾਂ ਨਜ਼ਰ ਆਉਣਗੀਆਂ, ਜਿਨ੍ਹਾਂ ਦੇ ਨਾਂ ਫਾਈਨਲ ਹੋ ਚੁੱਕੇ ਹਨ। ਇਸ ਵਿੱਚ ਚਿਤਰਾਂਗਦਾ ਸਿੰਘ, ਨਰਗਿਸ ਫਾਖਰੀ, ਸੋਨਮ ਬਾਜਵਾ, ਜੈਕਲੀਨ ਫਰਨਾਂਡੀਜ਼ ਅਤੇ ਸੌਂਦਰਿਆ ਸ਼ਰਮਾ ਦੇ ਨਾਂ ਸ਼ਾਮਲ ਹਨ।
‘ਹਾਊਸਫੁੱਲ 5’ ਦੀ ਕਾਸਟ
ਹਾਉਸਫੁੱਲ 5 ਪਿਛਲੇ ਭਾਗਾਂ ਨਾਲੋਂ ਵੀ ਜ਼ਬਰਦਸਤ ਹੋਵੇਗੀ, ਜਿਸ ਵਿੱਚ ਅਸੀਂ ਕਾਮੇਡੀ, ਸਸਪੈਂਸ ਅਤੇ ਥ੍ਰਿਲ ਦੀ ਡਬਲ ਡੋਜ਼ ਦੇਖਣਗੇ। ‘ਹਾਊਸਫੁੱਲ 5’ ‘ਚ ਅਕਸ਼ੈ ਕੁਮਾਰ ਤੋਂ ਇਲਾਵਾ ਰਿਤੇਸ਼ ਦੇਸ਼ਮੁਖ, ਅਭਿਸ਼ੇਕ ਬੱਚਨ, ਸੰਜੇ ਦੱਤ, ਫਰਦੀਨ ਖਾਨ, ਨਾਨਾ ਪਾਟੇਕਰ, ਚੰਕੀ ਪਾਂਡੇ ਅਤੇ ਜੈਕੀ ਸ਼ਰਾਫ ਵਰਗੇ ਕਲਾਕਾਰ ਹਨ।