OPPO ਨੇ ਲਾਂਚ ਕੀਤਾ ਟੈਂਕ ਵਰਗੀ ਮਜ਼ਬੂਤੀ ਵਾਲਾ OPPO A3x, ਕੀਮਤ ਸਿਰਫ਼ 13 ਹਜ਼ਾਰ ਰੁਪਏ, 7 ਅਗਸਤ ਤੋਂ ਸ਼ੁਰੂ ਹੋਵੇਗੀ ਸੇਲ

ਰਿਟੇਲ ਸਟੋਰਾਂ ਵਿੱਚ ਦਿਖਾਈ ਦੇਣ ਤੋਂ ਬਾਅਦ, OPPO A3x ਨੂੰ ਚੁੱਪਚਾਪ ਦੇਸ਼ ਵਿੱਚ ਲਾਂਚ ਕਰ ਦਿੱਤਾ ਗਿਆ ਹੈ। ਇਹ OPPO A3 Pro ਦੇ ਨਾਲ ਮੌਜੂਦ ਹੋਵੇਗਾ, ਜੋ ਕਿ ਜੂਨ ‘ਚ ਲਾਂਚ ਹੋਇਆ ਸੀ। ਹੈਂਡਸੈੱਟ ਵਿੱਚ 5,100mAh ਦੀ ਵੱਡੀ ਬੈਟਰੀ, ਮੀਡੀਆਟੇਕ ਡਾਇਮੈਂਸਿਟੀ 6300 ਚਿਪਸੈੱਟ ਅਤੇ 45W ਫਾਸਟ ਚਾਰਜਿੰਗ ਸਪੋਰਟ ਵਰਗੇ ਫੀਚਰਸ ਹਨ। OPPO A3x ਨੂੰ ਡਿਉਰੇਬਿਲਟੀ ਅਤੇ ਮਲਟੀਪਲ ਲਿਕਵਿਡ ਰਜ਼ਿਸਟੈਂਸ ਸਰਟੀਫਿਕੇਸ਼ਨ ਲਈ MIL-STD 810H ਸਰਟੀਫਿਕੇਸ਼ਨ ਪ੍ਰਾਪਤ ਹੋਇਆ ਹੈ। ਆਓ ਜਾਣਦੇ ਹਾਂ ਫੋਨ ਦੀ ਕੀਮਤ ਅਤੇ ਇਸ ਦੀਆਂ ਵਿਸ਼ੇਸ਼ਤਾਵਾਂ ਬਾਰੇ…
ਭਾਰਤ ਵਿੱਚ OPPO A3x ਦੀ ਕੀਮਤ 64GB ਬੇਸ ਵੇਰੀਐਂਟ ਲਈ 12,499 ਰੁਪਏ ਅਤੇ 128GB ਮਾਡਲ ਲਈ 13,499 ਰੁਪਏ ਰੱਖੀ ਗਈ ਹੈ। ਹੈਂਡਸੈੱਟ ਸਟਾਰੀ ਪਰਪਲ, ਸਪਾਰਕਲ ਬਲੈਕ ਅਤੇ ਸਟਾਰਲਾਈਟ ਵ੍ਹਾਈਟ ਕਲਰ ਵਿਕਲਪਾਂ ਵਿੱਚ ਆਉਂਦਾ ਹੈ। ਇਹ ਹੈਂਡਸੈੱਟ 7 ਅਗਸਤ ਤੋਂ ਓਪੋ ਦੀ ਵੈੱਬਸਾਈਟ ਅਤੇ ਰਿਟੇਲ ਸਟੋਰਾਂ ‘ਤੇ ਖਰੀਦ ਲਈ ਉਪਲਬਧ ਹੋਵੇਗਾ।
OPPO A3x ਦੇ ਸਪੈਸੀਫਿਕੇਸ਼ਨਸ ਦੀ ਗੱਲ ਕਰੀਏ ਤਾਂ OPPO A3x ਵਿੱਚ 1604×720 ਪਿਕਸਲ ਰੈਜ਼ੋਲਿਊਸ਼ਨ, 1000nits ਪੀਕ ਬ੍ਰਾਈਟਨੈੱਸ, ਅਤੇ 120Hz ਰਿਫ੍ਰੈਸ਼ ਰੇਟ ਦੇ ਨਾਲ ਇੱਕ 6.67-ਇੰਚ HD+ ਡਿਸਪਲੇਅ ਹੈ। ਇਹ ਫੋਨ 6nm MediaTek Dimensity 6300 octa-core ਪ੍ਰੋਸੈਸਰ ‘ਤੇ ਚੱਲਦਾ ਹੈ, ਜਿਸ ਨੂੰ ਗ੍ਰਾਫਿਕਸ ਲਈ Mali-G57 MC2 GPU ਨਾਲ ਪੇਅਰ ਕੀਤਾ ਗਿਆ ਹੈ। ਫੋਨ ਨੂੰ ਦੋ ਵਰਜ਼ਨ 4GB + 64GB ਅਤੇ 4GB + 128GB ਵਿੱਚ ਲਾਂਚ ਕੀਤਾ ਗਿਆ ਹੈ। ਸਟੋਰੇਜ ਨੂੰ ਮਾਈਕ੍ਰੋਐੱਸਡੀ ਕਾਰਡ ਰਾਹੀਂ ਵਧਾਇਆ ਜਾ ਸਕਦਾ ਹੈ।
OPPO A3x ਵਿੱਚ 5,100mAh ਦੀ ਬੈਟਰੀ ਹੈ ਜੋ 45W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਕਨੈਕਟੀਵਿਟੀ ਵਿਕਲਪਾਂ ਦੀ ਗੱਲ ਕਰੀਏ ਤਾਂ ਇਸ ਫੋਨ ਵਿੱਚ 5G, 4G LTE, ਡਿਊਲ-ਬੈਂਡ ਵਾਈ-ਫਾਈ, ਬਲੂਟੁੱਥ, GPS, ਅਤੇ ਚਾਰਜਿੰਗ ਅਤੇ ਡਾਟਾ ਸਿੰਕ ਲਈ ਇੱਕ USB ਟਾਈਪ-ਸੀ ਪੋਰਟ ਮਿਲਦਾ ਹੈ। ਸੁਰੱਖਿਆ ਲਈ, ਫੋਨ ਵਿੱਚ ਇੱਕ ਸਾਈਡ-ਮਾਉਂਟਡ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਫੋਟੋਗ੍ਰਾਫੀ ਲਈ, ਫੋਨ ਦੇ ਪਿਛਲੇ ਪਾਸੇ 32MP ਪ੍ਰਾਇਮਰੀ ਕੈਮਰਾ ਅਤੇ ਫਰੰਟ ਵਿੱਚ 5MP ਸੈਲਫੀ ਕੈਮਰਾ ਹੈ। ਫ਼ੋਨ ਮਿਲਟਰੀ ਗ੍ਰੇਡ MIL-STD 810H ਸਰਟੀਫਾਈਡ ਹੈ, ਜੋ ਇਸ ਨੂੰ ਸ਼ੋਕ ਅਤੇ ਡਰਾਪ-ਰਜ਼ਿਸਟੈਂਸ ਬਣਾਉਂਦਾ ਹੈ। ਇਸ ਤੋਂ ਇਲਾਵਾ ਇਸ ‘ਚ ਮਲਟੀਪਲ ਲਿਕਵਿਡ ਰਜ਼ਿਸਟੈਂਸ ਸਪੋਰਟ ਵੀ ਦਿੱਤਾ ਗਿਆ ਹੈ।