Business
ਹੋਰਾਂ ਨੂੰ ਮਿਲਣਗੇ 2000 ਤਾਂ ਇਨ੍ਹਾਂ ਕਿਸਾਨਾਂ ਦੇ ਖਾਤਿਆਂ ‘ਚ 4000 ਰੁਪਏ ਜਮ੍ਹਾ ਕਰੇਗੀ ਸਰਕਾਰ, ਜਾਣੋ ਕਿਉਂ? – News18 ਪੰਜਾਬੀ

01

ਪੀਐਮ ਕਿਸਾਨ ਦੀ 18ਵੀਂ ਕਿਸ਼ਤ ਵਿੱਚ ਕੁਝ ਕਿਸਾਨਾਂ ਨੂੰ 2 ਰੁਪਏ ਦੀ ਬਜਾਏ 4 ਹਜ਼ਾਰ ਰੁਪਏ ਵੀ ਮਿਲਣਗੇ। ਇਸ ਦਾ ਕਾਰਨ ਇਹ ਹੈ ਕਿ ਦਸਤਾਵੇਜ਼ਾਂ ਦੀ ਘਾਟ ਜਾਂ ਕੇਵਾਈਸੀ ਨਾ ਹੋਣ ਕਾਰਨ ਇਨ੍ਹਾਂ ਕਿਸਾਨਾਂ ਨੂੰ 17ਵੀਂ ਕਿਸ਼ਤ ਦੇ ਪੈਸੇ ਨਹੀਂ ਮਿਲੇ ਸਨ। ਹੁਣ, ਜਿਨ੍ਹਾਂ ਕਿਸਾਨਾਂ ਦੀ 17ਵੀਂ ਕਿਸ਼ਤ ਬਕਾਇਆ ਸੀ, ਉਨ੍ਹਾਂ ਨੇ ਆਪਣੇ ਦਸਤਾਵੇਜ਼ ਅੱਪਡੇਟ ਕਰ ਲਏ ਹਨ ਜਾਂ ਪ੍ਰਧਾਨ ਮੰਤਰੀ ਕਿਸਾਨ ਖਾਤੇ ਦਾ ਕੇਵਾਈਸੀ ਪੂਰਾ ਕਰ ਲਿਆ ਹੈ, ਉਨ੍ਹਾਂ ਨੂੰ 18ਵੀਂ ਕਿਸ਼ਤ ਦੇ ਨਾਲ 17ਵੀਂ ਕਿਸ਼ਤ ਦੇ ਪੈਸੇ ਮਿਲਣਗੇ।