Vivo ਨੇ ਪੇਸ਼ ਕੀਤਾ ਬਜਟ ਸਮਾਰਟਫੌਨ, ਫੀਚਰ ਤੇ ਕੀਮਤ ਜਾਣ ਕੇ ਹੋ ਜਾਵੋਗੇ ਹੈਰਾਨ! ਪੜ੍ਹੋ ਡਿਟੇਲ

ਸਮਾਰਟਫੌਨ ਅੱਜ-ਕਲ੍ਹ ਹਰ ਇਨਸਾਨ ਦੀ ਲੋੜ ਬਣ ਚੁੱਕਿਆ ਹੈ। ਨਿੱਤ ਦਿਨ ਦੇ ਸੈਂਕੜੇ ਕੰਮ ਹੁਣ ਸਮਾਰਟਫੌਨ ਦੇ ਸਹਾਰੇ ਹੁੰਦੇ ਹਨ। ਇਸ ਲਈ ਟੈਲੀਕਾਮ ਕੰਪਨੀਆਂ ਵੱਲੋਂ ਹਰ ਤਰ੍ਹਾਂ ਦੇ ਗ੍ਰਾਹਕਾਂ ਲਈ ਆਮ ਸਧਾਰਨ ਫੀਚਰਾਂ ਵਾਲੇ ਬਜਟ ਸਮਾਰਟਫੌਨਾਂ (Budget Smartphone) ਤੋਂ ਲੈ ਕੇ ਐਡਵਾਂਸ ਫੀਚਰਾਂ ਵਾਲੇ ਮਹਿੰਗੇ ਤੋਂ ਮਹਿੰਗੇ ਸਮਾਰਟਫੌਨ ਬਾਜ਼ਾਰ ਵਿਚ ਪੇਸ਼ ਕੀਤੇ ਜਾਂਦੇ ਹਨ। ਹੋਰਨਾਂ ਬਹੁਤ ਸਾਰੀਆਂ ਟੈਲੀਕਾਮ ਕੰਪਨੀਆਂ ਸਮੇਤ ਵੀਵੋ (Vivo) ਭਾਰਤੀ ਸਮਾਰਟਫੌਨ ਬਾਜ਼ਾਰ ਦੀ ਇਕ ਵੱਡੀ ਕੰਪਨੀ ਹੈ। ਵੀਵੋ ਵੱਲੋਂ ਬਜਟ ਸਮਾਰਟਫੌਨਾਂ ਤੋਂ ਲੈ ਕੇ ਐਡਵਾਂਸ ਫੀਚਰਾਂ ਵਾਲੇ ਸਮਾਰਟਫੌਨ ਪੇਸ਼ ਕੀਤੇ ਜਾਂਦੇ ਹਨ।
ਇਹ ਕੰਪਨੀ ਆਪਣੇ ਬਜਟ ਸਮਾਰਟਫੌਨ ਸੈਗਮੈਂਟਸ ਲਈ ਵੀ ਵਿਸ਼ੇਸ਼ ਤੌਰ ਤੇ ਜਾਣੀ ਜਾਂਦੀ ਹੈ। ਹੁਣ ਇਸ ਕੰਪਨੀ ਨੇ ਆਪਣੀ Y ਸੀਰੀਜ਼ (Vivo Y series) ਦਾ ਨਵਾਂ ਸਮਾਰਟਫੌਨ ਲਾਂਚ ਕਰ ਦਿੱਤਾ ਹੈ। ਵੀਵੋ ਦਾ ਇਹ ਬਜਟ ਸਮਾਰਟਫੌਨ ਮਹਿਜ਼ 7999 ਦੀ ਸ਼ੁਰੂਆਤੀ ਕੀਮਤ ਉੱਤੇ ਉਪਲਬਧ ਹੋਵੇਗਾ। ਆਓ ਤੁਹਾਨੂੰ ਇਸ ਸਮਾਰਟਫੌਨ ਦੀਆਂ ਵਿਸ਼ੇਸ਼ਤਾਵਾਂ ਦੱਸੀਏ –
Vivo Y18i
ਵੀਵੋ ਦਾ ਪੇਸ਼ ਕੀਤੇ ਨਵੇਂ ਬਜਟ ਸਮਾਰਟਫੌਨ ਦਾ ਨਾਮ Vivo Y18i ਹੈ। ਕੰਪਨੀ ਨੇ ਇਸ ਨੂੰ 4GB + 64GB ਦੇ ਸੈਗਮੇਂਟ ਵਿਚ ਪੇਸ਼ ਕੀਤਾ ਹੈ। ਜਿਸ ਦੀ ਕੀਮਤ 7,999 ਦੱਸੀ ਜਾ ਰਹੀ ਹੈ। ਇਸ ਫੌਨ ਨੂੰ ਬੈਂਕ ਆਫ਼ਰ ਤਹਿਤ ਇਸ ਤੋਂ ਘੱਟ ਕੀਮਤ ਵਿਚ ਵੀ ਖਰੀਦਿਆ ਜਾ ਸਕੇਗਾ। ਕੰਪਨੀ ਨੇ ਇਸ ਫੌਨ ਨੂੰ ਆਪਣੀ ਵੈੱਬਸਾਈਟ ਉੱਤੇ ਲਿਸਟ ਕਰ ਦਿੱਤਾ ਹੈ।
ਸਮਾਰਟਫੌਨ ਸਕਰੀਨ ਤੇ ਕੈਮਰਾ
ਸਭ ਤੋਂ ਪਹਿਲਾਂ ਸਮਾਰਟਫੌਨ ਦੀ ਸਕਰੀਨ ਦੀ ਗੱਲ ਕਰੀਏ ਤਾਂ ਇਸ ਵਿਚ 6.56 ਇੰਚ ਦੀ HD+ ਡਿਸਪਲੇ ਦਿੱਤੀ ਗਈ ਹੈ। ਜਿਸ ਦਾ ਰਿਫਰੈੱਸ਼ ਰੇਟ 90Hz ਹੈ ਅਤੇ ਰੈਜੂਲੇਸ਼ਨ 1,612 × 720 ਪਿਕਸਲ ਹੈ। ਸਮਾਰਟਫੌਨ ਨੂੰ ਡੂਅਲ ਕੈਮਰਾ ਸੈੱਟਅੱਪ ਦਿੱਤਾ ਗਿਆ ਹੈ, ਜਿਸ ਵਿਚੋਂ ਪ੍ਰਾਇਮਰੀ ਕੈਮਰਾ 13 ਮੈਗਾਪਿਕਸਲ ਦਾ ਹੈ ਅਤੇ ਸੈਕੰਡਰੀ ਕੈਮਰਾ 0.8 ਮੈਗਾਪਿਕਸਲ ਦਾ ਹੈ। ਸਮਾਰਟਫੌਨ ਦੇ ਫਰੰਟ ਉੱਤੇ ਸੈਲਫ਼ੀ ਤੇ ਵੀਡੀਓ ਕਾਲਿੰਗ ਦੇ ਲਈ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।
ਸਮਾਰਟਫੌਨ ਦੀਬੈਟਰੀ
ਅੱਜ ਦੇ ਸਮੇਂ ਹਰ ਸਮਾਰਟਫੌਨ ਵਿਚ ਬੈਟਰੀ ਦੀ ਵਿਸ਼ੇਸ਼ ਅਹਿਮੀਅਤ ਹੈ। ਜਿਸ ਹਿਸਾਬ ਨਾਲ ਸਮਾਰਟਫੌਨ ਦੀ ਵਰਤੋਂ ਵੱਧ ਰਹੀ ਹੈ, ਇਸ ਕਾਰਨ ਬੈਟਰੀ ਦੀ ਲੋੜ ਵੱਧਦੀ ਜਾ ਰਹੀ ਹੈ। ਚੰਗਾ ਬੈਟਰੀ ਬੈਕਅੱਪ ਹੋਣਾ ਹਰ ਸਮਾਰਟਫੌਨ ਦੀ ਵੱਡੀ ਲੋੜ ਬਣ ਗਈ ਹੈ। ਇਸ ਸਮਾਰਟਫੌਨ ਵਿਚ 5000mAh ਦੀ ਬੈਟਰੀ ਦਿੱਤੀ ਗਈ ਹੈ।