ਭਾਰਤ ਵਿਚ iPhone ਦਾ ਕ੍ਰੇਜ ਵੇਖ APPLE ਨੇ ਲੈ ਲਿਆ ਵੱਡਾ ਫੈਸਲਾ, ਹੁਣ ਸਸਤੇ ਮਿਲਣਗੇ ਫੋਨ!

ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਮਹੀਨੇ ਐਪਲ ਨੇ ਭਾਰਤ ਵਿੱਚ ਆਪਣੀ ਆਈਫੋਨ ਸੀਰੀਜ਼ ਦਾ 16ਵਾਂ ਐਡੀਸ਼ਨ ਲਾਂਚ ਕੀਤਾ ਸੀ। ਇਸ ਨੂੰ ਖਰੀਦਣ ਲਈ ਦਿੱਲੀ ਅਤੇ ਮੁੰਬਈ ‘ਚ ਲੋਕ ਰਾਤ ਤੋਂ ਹੀ ਸਟੋਰ ਦੇ ਸਾਹਮਣੇ ਕਤਾਰਾਂ ‘ਚ ਖੜ੍ਹੇ ਸਨ।
ਤੁਸੀਂ ਸੋਸ਼ਲ ਮੀਡੀਆ ‘ਤੇ ਇਸ ਦੀਆਂ ਵੀਡੀਓਜ਼ ਅਤੇ ਫੋਟੋਆਂ ਵੀ ਦੇਖੀਆਂ ਹੋਣਗੀਆਂ, ਜਿਸ ‘ਚ ਸੈਂਕੜੇ ਲੋਕ ਆਈਫੋਨ ਖਰੀਦਣ ਲਈ ਘੰਟਿਆਂਬੱਧੀ ਲਾਈਨ ‘ਚ ਖੜ੍ਹੇ ਸਨ। ਉਹ ਵੀ ਉਦੋਂ ਜਦੋਂ ਇਸ ਦੀ ਕੀਮਤ 80 ਹਜ਼ਾਰ ਰੁਪਏ ਤੋਂ ਸ਼ੁਰੂ ਹੁੰਦੀ ਹੈ। ਕੰਪਨੀ, ਭਾਰਤੀਆਂ ‘ਚ ਆਈਫੋਨ ਦੇ ਕ੍ਰੇਜ਼ ਤੋਂ ਇੰਨੀ ਖੁਸ਼ ਸੀ ਕਿ ਹੁਣ ਉਸ ਨੇ 4 ਹੋਰ ਸਟੋਰ ਖੋਲ੍ਹਣ ਦਾ ਐਲਾਨ ਕੀਤਾ ਹੈ। ਫਿਲਹਾਲ ਐਪਲ ਦੇ ਦੇਸ਼ ‘ਚ ਸਿਰਫ 2 ਸਟੋਰ ਹਨ ਜੋ ਦਿੱਲੀ ਅਤੇ ਮੁੰਬਈ ‘ਚ ਸਥਿਤ ਹਨ।
ਐਪਲ ਕੰਪਨੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੰਪਨੀ ਜਲਦ ਹੀ ਭਾਰਤ ‘ਚ ਆਪਣਾ ਪਹਿਲਾ ‘ਮੇਡ ਇਨ ਇੰਡੀਆ’ ਆਈਫੋਨ 16 ਪ੍ਰੋ ਅਤੇ ਆਈਫੋਨ 16 ਪ੍ਰੋ ਮੈਕਸ ਪੇਸ਼ ਕਰੇਗੀ। ਐਪਲ ਦੇ ਰਿਟੇਲ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ Deirdre O’Brien ਨੇ ਕਿਹਾ, ‘ਅਸੀਂ ਆਪਣੀ ਟੀਮ ਵਿਚ ਵਾਧਾ ਕਰਦੇ ਹੋਏ ਖੁਸ਼ ਹਾਂ ਕਿਉਂਕਿ ਅਸੀਂ ਭਾਰਤ ਵਿੱਚ ਹੋਰ ਸਟੋਰ ਖੋਲ੍ਹਣ ਦੀ ਯੋਜਨਾ ਬਣਾ ਰਹੇ ਹਾਂ। ਅਸੀਂ ਇਸ ਦੇਸ਼ ਵਿੱਚ ਆਪਣੇ ਗਾਹਕਾਂ ਦੇ ਜਨੂੰਨ ਤੋਂ ਪ੍ਰੇਰਿਤ ਹਾਂ ਅਤੇ ਉਨ੍ਹਾਂ ਦੀ ਸਹੂਲਤ ਲਈ 4 ਨਵੇਂ ਸਟੋਰ ਖੋਲ੍ਹਾਂਗੇ।
ਕਿਹੜੇ ਸ਼ਹਿਰਾਂ ਨੂੰ ਲਾਭ ਹੋਵੇਗਾ?
ਕੰਪਨੀ ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ ‘ਚ ਪੁਣੇ, ਬੈਂਗਲੁਰੂ, ਦਿੱਲੀ-ਐੱਨਸੀਆਰ ਅਤੇ ਮੁੰਬਈ ‘ਚ ਚਾਰ ਹੋਰ ਸਟੋਰ ਖੋਲ੍ਹੇ ਜਾਣਗੇ। ਇਸ ਤੋਂ ਪਹਿਲਾਂ, ਐਪਲ ਨੇ ਭਾਰਤ ਵਿਚ ਆਪਣੇ ਪਹਿਲੇ ਦੋ ਸਟੋਰ 2023 ਵਿੱਚ ਦਿੱਲੀ ਅਤੇ ਮੁੰਬਈ ਵਿੱਚ ਖੋਲ੍ਹੇ ਸਨ। ਸਾਲ 2025 ਤੱਕ ਦੇਸ਼ ‘ਚ ਐਪਲ ਦੇ 6 ਸਟੋਰ ਹੋਣਗੇ।
ਭਾਰਤ ਵਿੱਚ ਨਵੀਨਤਮ ਫੋਨਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ
ਐਪਲ ਨੇ ਬਿਆਨ ‘ਚ ਕਿਹਾ ਹੈ ਕਿ ਕੰਪਨੀ ਹੁਣ ਭਾਰਤ ‘ਚ iPhone 16 Pro ਅਤੇ iPhone 16 Pro Max ਸਮੇਤ ਸਾਰੇ iPhone 16 ਦਾ ਨਿਰਮਾਣ ਕਰ ਰਹੀ ਹੈ। ਕੰਪਨੀ ਨੇ ਸਾਲ 2017 ਵਿੱਚ ਪਹਿਲੀ ਵਾਰ ਭਾਰਤ ਵਿੱਚ ਆਈਫੋਨ ਦਾ ਨਿਰਮਾਣ ਸ਼ੁਰੂ ਕੀਤਾ ਸੀ। ਕੰਪਨੀ ਦੇ ਅਨੁਸਾਰ, ਭਾਰਤ ਵਿੱਚ ਨਿਰਮਿਤ ਆਈਫੋਨ 16 ਪ੍ਰੋ ਅਤੇ ਪ੍ਰੋ ਮੈਕਸ ਜਲਦੀ ਹੀ ਸਥਾਨਕ ਗਾਹਕਾਂ ਲਈ ਅਤੇ ਦੁਨੀਆ ਭਰ ਦੇ ਚੋਣਵੇਂ ਦੇਸ਼ਾਂ ਵਿੱਚ ਨਿਰਯਾਤ ਲਈ ਉਪਲਬਧ ਹੋਣਗੇ।